Punjabi Story, Essay on "ਬੁੱਧੀ ਵੱਡੀ ਜਾਂ ਬਲ" "Budhi vadi ja bal" for Class 7, 8, 9, 10 and 12 Students.

ਬੁੱਧੀ ਵੱਡੀ ਜਾਂ ਬਲ 
Budhi vadi ja bal


ਉਦੇਸ਼— ਬੁੱਧੀ ਬਲ ਨਾਲ ਔਖੇ ਕੰਮ ਵੀ ਸੌਖੇ ਹੋ ਜਾਂਦੇ ਹਨ। ਬੁੱਧੀ ਬਲ ਨਾਲ ਹਰੇਕ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ, ਪਰ ਸਰੀਰਕ ਬਲ ਨਾਲ ਨਿਰਾ ਭਾਰ ਹੀ ਚੁੱਕਿਆ ਜਾ ਸਕਦਾ ਹੈ। “ਅਕਲ ਵੱਡੀ ਹੁੰਦੀ ਹੈ ਮੱਝ ਨਹੀਂ।” ਇਹੀ ਵਿਚਾਰ ਹੇਠ ਲਿਖੀ ਕਹਾਣੀ ਨੂੰ ਵਿਚ ਪੇਸ਼ ਕੀਤਾ ਗਿਆ ਹੈ।

ਇਕ ਜੰਗਲ ਵਿਚ ਇਕ ਸ਼ੇਰ ਰਹਿੰਦਾ ਸੀ। ਉਹ ਬਹੁਤ ਸਾਰੇ ਜਾਨਵਰਾਂ ਨੂੰ ਮਾਰ ਲੈਂਦਾ। ਉਹਨਾਂ ਵਿਚੋਂ ਕੁੱਝ ਖਾ ਲੈਂਦਾ ਅਤੇ ਕੁੱਝ ਸੁੱਟ ਦਿੰਦਾ। ਉਸ ਤੋਂ ਜੰਗਲ ਦੇ ਸਾਰੇ ਜੀਵ ਡਰਨ ਲੱਗ ਪਏ। ਜੰਗਲ ਦੇ ਸਾਰੇ ਜਾਨਵਰਾਂ ਨੇ ਮੀਟਿੰਗ ਕਰਕੇ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਹੀ ਸ਼ੇਰ ਨੂੰ ਇਕ ਜਾਨਵਰਾ ਰੋਜ਼ ਭੇਜ ਦਿਆ ਕਰਨਗੇ।

ਸ਼ੇਰ ਨੂੰ ਹਰ ਰੋਜ਼ ਇਕ ਜਾਨਵਰ ਭੇਜ ਦਿੱਤਾ ਜਾਂਦਾ। ਜਿਸ ਦਿਨ ਜਿਸ ਜਾਵਨਰ ਨੇ ਜਾਣਾ ਹੁੰਦਾ ਉਸ ਦਾ ਲਹੂ ਸੁੱਕ ਜਾਂਦਾ। ਇੰਝ ਬਹੁਤ ਸਾਰੇ ਜਾਨਵਰ ਘਟਣ ਲੱਗ ਪਏ।

ਇਕ ਦਿਨ ਖਰਗੋਸ਼ ਦੀ ਵਾਰੀ ਸੀ। ਉਸ ਨੇ ਜ਼ਾਲਮ ਸ਼ੇਰ ਦੀ ਅਲਖ ਮੁਕਾਉਣ ਦੀ ਮਨ ਵਿਚ ਧਾਰ ਲਈ। ਉਹ ਸ਼ੇਰ ਕੋਲ ਦੇਰ ਨਾਲ ਪੁੱਜਾ ਅਤੇ ਸ਼ੇਰ ਨੂੰ ਦੇਰੀ ਦਾ ਇਹ ਕਾਰਨ ਦੱਸਿਆ ਕਿ ਉਸ ਨੂੰ ਇਕ ਹੋਰ ਸ਼ੇਰ ਨੇ ਰਸਤੇ ਵਿਚ ਘੇਰ ਲਿਆ ਸੀ।

ਸ਼ੇਰ ਖਰਗੋਸ਼ ਨੂੰ ਲੈ ਕੇ ਇਕ ਖੂਹ ਤੇ ਪੁੱਜਾ। ਜਦੋਂ ਸ਼ੇਰ ਨੇ ਖਰਗੋਸ਼ ਨੂੰ ਦੂਜੇ ਸ਼ੇਰ ਬਾਰੇ ਪੁੱਛਿਆ ਤਾਂ ਖਰਗੋਸ਼ ਨੇ ਸ਼ੇਰ ਨੂੰ ਆਖਿਆ,“ਮਹਾਰਾਜ ! ਉਹ ਤੁਹਾਥੋਂ ਡਰਦੇ ਇਸ ਖੂਹ ਵਿਚ ਲੁਕ ਗਿਆ ਹੈ। ਸ਼ੇਰ ਨੇ ਖੂਹ ਵਿਚ ਝਾਕਿਆ। ਜਦੋਂ ਸ਼ੇਰ ਨੇ ਖੂਹ ਦੇ ਪਾਣੀ ਵਿਚ ਆਪਣੀ ਸ਼ਕਲ ਦੇਖੀ ਤਾਂ ਉਸ ਨੂੰ ਪ੍ਰਤੀਤ ਹੋਇਆ ਕਿ ਸੱਚਮੁੱਚ ਹੀ ਉੱਥੇ ਕੋਈ ਸ਼ੇਰ ਆ ਗਿਆ ਹੈ। ਉਹ ਉਸ ਨੂੰ ਦੇਖ ਕੇ ਗਰਜਿਆ। ਅੱਗੇ ਖੂਹ ਵਿਚੋਂ ਵੀ ਉਸਨੂੰ ਅਜਿਹੀ ਗਰਜਨਾ ਪ੍ਰਾਪਤ ਹੋਈ। ਸ਼ੇਰ ਨੂੰ ਬਹੁਤ ਗੁੱਸਾ ਆਇਆ।ਉਸ ਨੇ ਇਕ ਦਮ ਖੂਹ ਵਿਚ ਛਾਲ ਮਾਰ ਦਿੱਤੀ। ਸ਼ੇਰ ਖੂਹ ਵਿਚ ਡੁੱਬ ਕੇ ਮਰ ਗਿਆ।

ਖਰਗੋਸ਼ ਖੁਸ਼ੀ-ਖੁਸ਼ੀ ਆਪਣੇ ਸਾਥੀਆਂ ਕੋਲ ਪੁੱਜਾ।ਉਸ ਨੇ ਆਪਣੇ ਸਾਥੀਆਂ ਨੂੰ ਸ਼ੇਰ ਦੇ ਖੂਹ ਵਿਚ ਡੁੱਬ ਕੇ ਮਰ ਜਾਣ ਦੀ ਘਟਣਾ ਸੁਣਾਈ। ਇਸ ਘਟਣਾ ਨੂੰ ਸੁਣ ਕੇ ਸਾਰੇ ਜਾਨਵਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਸਿੱਖਿਆ— ਬੁੱਧੀ ਬਲ ਨਾਲੋਂ ਸ਼ਕਤੀਵਾਨ ਹੁੰਦੀ ਹੈ।





Post a Comment

0 Comments