ਈਮਾਨਦਾਰੀ ਸਦਾ ਹੀ ਵਧਦੀ ਫੁਲਦੀ ਹੈ
Imandari sada hi vadhdi phuldi hai
ਉਦੇਸ਼— ਇਹ ਠੀਕ ਹੈ ਕਿ ਅਜੋਕਾ ਭੌਤਿਕਵਾਦੀ ਯੁੱਗ ਚਲਾਕਾਂ, ਧੋਖੇਬਾਜ਼ਾਂ ਅਤੇ ਸਕਾਰਾਂ ਦਾ ਹੈ। ਅੱਜਕਲ੍ਹ ਪਾਪ ਬਹੁਤ ਫਲਦਾ ਹੈ, ਪਰ ਅੰਤ ਨੇਕੀ ਅਤੇ ਈਮਾਨਦਾਰੀ ਦੀ ਜਿੱਤ ਅਤੇ ਜੈ- ਜੈਕਾਰ ਹੁੰਦੀ ਹੈ। ਪਾਪੀ ਦਾ ਬੇੜਾ ਭਰ ਕੇ ਭੁੱਬ ਜਾਂਦਾ ਹੈ। ਇਸੇ ਵਿਚਾਰ ਨੂੰ “ਗਰੀਬ ਲੱਕੜਹਾਰੇ ਅਤੇ ਜਲ ਦੇਵਤਾ ਦੀ ਕਹਾਣੀ ਉਜਾਗਰ ਕਰਦੀ ਹੈ।”
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਕਿਸੇ ਸ਼ਹਿਰ ਦੀ ਇਕ ਬਸਤੀ ਵਿਚ ਇਕ ਗਰੀਬ ਲੱਕੜਹਾਰਾ ਰਹਿੰਦਾ ਸੀ। ਉਰ ਹਰ ਰੋਜ਼ ਜੰਗਲ ਵਿਚ ਜਾਂਦਾ, ਲੱਕੜਾਂ ਕੱਟਦਾ ਅਤੇ ਸ਼ਾਮ ਨੂੰ ਉਹਨਾਂ ਲਿਆ ਕੇ ਵੇਚਦਾ। ਇਸੇ ਤਰ੍ਹਾਂ ਆਪਣਾ ਅਤੇ ਆਪਣੇ ਟੱਬਰ ਦਾ ਪੇਟ ਪਾਲਦਾ ਸੀ। ਇਸੇ ਤਰ੍ਹਾਂ ਇਕ ਦਿਨ ਜਦੋਂ ਉਹ ਨਦੀ ਦੇ ਕਿਨਾਰੇ ਲੱਕੜਾਂ ਕੱਟ ਰਿਹਾ ਸੀ ਤਾਂ ਲੱਕੜੀਆਂ ਕੱਟਣ ਵਾਲਾ ਕੁਹਾੜਾ ਉਸ ਦੇ ਹੱਥ ਛੁੱਟ ਕੇ ਨਦੀ ਦੇ ਪਾਣੀ ਵਿਚ ਡਿੱਗ ਪਿਆ।ਨਦੀ ਬਹੁਤ ਡੂੰਘੀ ਸੀ। ਉਸ ਨੂੰ ਆਪ ਤੈਰਨਾ ਨਹੀਂ ਸੀ ਆਉਂਦਾ। ਉਸ ਨੇ ਆਲੇ-ਦੁਆਲੇ ਮਦਦ ਲਈ ਵੇਖਿਆ, ਪਰ ਉਸ ਨੂੰ ਕੋਈ ਨਜ਼ਰ ਨਾ ਆਇਆ। ਆਖਰ ਨਿੰਮੋਝੂਣਾ ਹੋ ਕੇ ਉਹ ਉੱਥੇ ਹੀ ਬੈਠ ਗਿਆ।
ਹਾਲੀ ਉਹ ਇਸੇ ਹਾਲਤ ਵਿਚ ਬੈਠਾ ਸੀ ਕਿਸ ਨੂੰ ਨਦੀ ਪਾਣੀ ਦਾ ਦੇਵਤਾ ਉਸ ਵੱਲ ਵੱਧਦਾ ਨਜ਼ਰ ਆਇਆ।ਉਸ ਅੰਦਰ ਆਸ ਦੀ ਕੁਝ-ਕੁਝ ਕਿਰਨ ਫੱਟੀ।
“ਹੇ ਬਜ਼ੁਰਗਾ ! ਕੀ ਗੱਲ ਹੈ ਕਿ ਤੂੰ ਉਦਾਸ ਬੈਠਾ ਹੈ ?' ਪਾਣੀ ਦੇ ਦੇਵਤੇ ਨੇ ਉਸ ਤੋਂ ਪੁੱਛਿਆ।
“ਮੇਰਾ ਕੁਹਾੜਾ ਪਾਣੀ ਵਿਚ ਡਿੱਗ ਪਿਆ ਹੈ।“ ਲੱਕੜਹਾਰੇ ਨੇ ਆਪਣੀ ਮੁਸ਼ਕਲ ਸੁਣਾਈ,“ਤੈਰ ਨਾ ਸਕੱਣ ਕਾਰਨ ਪਾਣੀ ਵਿਚੋਂ ਇਸ ਨੂੰ ਭਾਲ ਸਕਣ ਤੋਂ ਅਸਮਰਥ ਹਾਂ।'
ਦੇਵਤੇ ਨੇ ਪਾਣੀ ਵਿਚ ਟੁੱਭੀ ਮਾਰੀ ਅਤੇ ਝੱਟ ਪਿੱਛੋਂ ਸੱਨੇ ਦਾ ਇਕ ਕੁਹਾੜਾ ਕੱਢ ਕੇ ਲਕੜਹਾਰੇ ਨੂੰ ਦੇਣ ਲਈ ਅੱਗੇ ਵਧਿਆ। ਪਰ ਲੱਕੜਹਾਰੇ ਨੇ ਇਹ ਕਹਿ ਕੇ ਸੋਨੇ ਦਾ ਕੁਹਾੜਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦਾ ਕੁਹਾੜਾ ਤਾਂ ਲੋਹੇ ਦਾ ਸੀ।
ਦੇਵਤੇ ਨੇ ਫੇਰ ਟੁੱਭੀ ਮਾਰੀ ਅਤੇ ਇਸ ਵਾਰ ਚਾਂਦੀ ਦਾ ਕੁਹਾੜਾ ਲਿਆ ਕੇ ਉਸ ਵਿਖਾਇਆ।ਇਸ ਵਾਰ ਵੀ ਉਹ ਹੀ ਉੱਤਰ ਦੇ ਕੇ ਲੱਕੜਹਾਰੇ ਨੇ ਉਹ ਕੁਹਾੜਾ ਦੀ ਲੈਣ ਤੋਂ ਨਾਂਹ ਕਰ ਦਿੱਤੀ।
ਤੀਜੀ ਵਾਰ ਦੇਵਤੇ ਨੇ ਫੇਰ ਟੁੱਭੀ ਮਾਰੀ ਤਾਂ ਉਹ ਲੋਹੇ ਦਾ ਉਹ ਹੀ ਕੁਹਾੜਾ ਕੱਢ ਲਿਆਇਆ। ਆਪਣਾ ਕੁਹਾੜਾ ਵੇਖ ਕੇ ਲੱਕੜਹਾਰਾ ਬਹੁਤ ਖੁਸ਼ ਹੋਇਆ ਅਤੇ ਅੰਗ ਵੱਧ ਕੇ ਬੋਲਿਆ, “ਹਾਂ, ਮਹਾਰਾਜ ! ਇਹੋ ਮੇਰਾ ਕੁਹਾੜਾ ਹੈ।
ਦੇਵਤਾ ਉਸ ਦੀ ਈਮਾਨਦਾਰੀ ਤੇ ਬਹੁਤ ਪ੍ਰਸੰਨ ਹੋਇਆ। ਬਾਕੀ ਦੇ ਸੋਨੇ ਤੇ ਚਾਂਦੀ ਦੇ ਕੁਹਾੜੇ ਵੀ ਲੱਕੜਹਾਰੇ ਨੂੰ ਇਨਾਮ ਵਜੋਂ ਦੇ ਦਿੱਤੇ। ਲੱਕੜਹਾਰਾ ਖੁਸ਼ੀ-ਖੁਸ਼ੀ ਉਹ ਤਿੰਨੇ ਕੁਹਾੜੇ ਲੈ ਕੇ ਘਰ ਪਰਤਿਆ।
ਸਿੱਖਿਆ— ਈਮਾਨਦਾਰੀ ਸਦਾ ਹੀ ਵੱਧਦੀ ਫੁਲਦੀ ਹੈ।
0 Comments