ਕਹਿਣਾ ਸੌਖਾ ਕਰਨਾ ਔਖਾ
Kahina sokha karna aukha
ਉਦੇਸ਼— ਕੋਈ ਗੱਲ ਕਹਿ ਦੇਣੀ ਬਹੁਤ ਸੌਖੀ ਹੁੰਦੀ ਹੈ ਪਰ ਉਸਨੂੰ ਪੂਰਾ ਕਰਨ ਵੇਲੇ ‘ਨਾਨੀ ਚੇਤੇ ਆ ਜਾਂਦੀ ਹੈ। ਇਸ ਕਹਾਣੀ ਵਿਚਲੇ ਚੂਹੇ ਨੇ ਬਿੱਲੀ ਦੇ ਗੱਲ ਵਿਚ ਘੰਟੀ ਬੰਨ ਦੇਣ ਦੀ ਸਲਾਹ ਤਾਂ ਦੇ ਦਿੱਤੀ ਪਰ ਉਸਨੂੰ ਬਨ੍ਹਣ ਨੂੰ ਕੋਈ ਵੀ ਤਿਆਰ ਨਾ ਹੋਇਆ। ਇਹ ਵਿਚਾਰ ਹੇਠ ਲਿਖੀ ਕਹਾਣੀ ਵਿਚ ਸਪੱਸ਼ਟ ਕੀਤਾ ਗਿਆ ਹੈ।
ਇੱਕ ਪੰਜਾਬੀ ਦੀ ਦੁਕਾਨ ਵਿਚ ਬਹੁਤ ਸਾਰੇ ਚੂਹੇ ਰਹਿੰਦੇ ਸਨ। ਉਹ ਪੰਸਾਰੀ ਦੀਆਂ ਹਰ ਰੋਜ਼ ਬਹੁਤ ਸਾਰੀਆਂ ਚੀਜ਼ਾਂ ਖਾ ਜਾਂਦੇ ਸਨ। ਇੰਝ ਪੰਸਾਰੀ ਦਾ ਬਹੁਤ ਨੁਕਸਾਨ ਕਰਦੇ ਸਨ। ਪੰਸਾਰੀ ਉਹਨਾਂ ਤੋਂ ਬਹੁਤ ਤੰਗ ਆ ਗਿਆ।
ਤੰਗ ਆ ਕੇ ਪੰਸਾਰੀ ਨੇ ਇਕ ਬਿੱਲੀ ਪਾਲ ਲਈ। ਬਿੱਲੀ ਹਰ ਰੋਜ਼ ਬਹੁਤ ਸਾਰੇ ਚੂਹੇ ਖਾ ਜਾਂਦੀ। ਇਸ ਤਰ੍ਹਾਂ ਚੂਹੇ ਬਹੁਤ ਤੰਗ ਆ ਗਏ। ਜਦੋਂ ਵੀ ਕੋਈ ਚੂਹਾ ਖੁੱਡ ਵਿਚੋਂ ਬਾਹਰ ਨਿਕਲਦਾ ਬਿੱਲੀ ਉਸ ਨੂੰ ਦਬੋਚ ਲੈਂਦੀ। ਚੂਹੇ ਖੁੱਡਾਂ ਵਿਚ ਭੁੱਖਣ-ਭਾਣੇ ਰਹਿਣ ਲੱਗੇ।
ਇਕ ਦਿਨ ਚੂਹਿਆਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਲਈ ਇਕ ਮੀਟਿੰਗ ਕੀਤੀ। ਹਰੇਕ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ, ਪਰ ਫੈਸਲਾ ਕਿਸੇ ਗੱਲ ਤੇ ਨਾ ਹੋ ਸਕਿਆ।
ਅੰਤ ਵਿਚ ਇਕ ਮੋਟਾ-ਤਾਜ਼ਾ ਚੂਹਾ ਆਖਣ ਲਗਾ ਕਿ ਸਾਨੂੰ ਬਿੱਲੀ ਦੇ ਗੱਲ ਘੰਟੀ ਬੰਨ ਦੇਣੀ ਚਾਹੀਦੀ ਹੈ। ਬਿੱਲੀ ਆਵੇਗੀ ਤਾਂ ਸਾਨੂੰ ਪਤਾ ਲੱਗ ਜਾਇਆ ਕਰੇਗਾ।ਸਾਰਿਆਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ। ਇਕ ਬੁੱਢਾ ਚੂਹਾ ਬੋਲਿਆ, “ਬਿੱਲੀ ਦੇ ਗਲ ਘੰਟੀ ਕੋਣ ਬੰਨ੍ਹੇਗਾ '' ਇਹ ਸੁਣ ਕੇ ਸਾਰੇ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਅਤੇ ਉਹਨਾਂ ਵਿਚੋਂ ਕੋਈ ਵੀ ਬਿੱਲੀ ਦੇ ਗਲ ਵਿਚ ਘੰਟੀ ਬਨ੍ਹਣ ਲਈ ਅੱਗੇ ਨਾ ਹੋਇਆ। ਇੰਨੇ ਨੂੰ ਬਿੱਲੀ ਆ ਗਈ ਅਤੇ ਸਾਰੇ ਆਪਣੀਆਂ ਖੁੱਡਾਂ ਵਿਚ ਦੌੜ ਗਏ।
ਸਿੱਖਿਆ— ਕਹਿਣਾ ਸੌਖਾ ਕਰਨਾ ਔਖਾ।
0 Comments