ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੀਮਾਰੀ ਦੀ ਛੁੱਟੀ ਲਈ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਕੂਲ, ਸ਼ਹਿਰ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਕਲ੍ਹ ਸਕੂਲੋਂ ਜਾਂਦਿਆਂ ਦੀ ਮੈਨੂੰ ਬੁਖਾਰ ਹੋ ਗਿਆ ਸੀ ਜੋ ਅਜੇ ਤੱਕ ਨਹੀਂ ਉਤਰਿਆ। ਡਾਕਟਰ ਨੇ ਮੈਨੂੰ ਦੋ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਕਿਰਪਾ ਕਰਕੇ ਮੈਨੂੰ 14 ਅਤੇ 15 ਫਰਵਰੀ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਦਾ ਆਗਿਆਕਾਰੀ,
ਹਰਪ੍ਰੀਤ ਸਿੰਘ,
ਰੋਲ ਨੰਬਰ 45,
ਅੱਠਵੀਂ ਜਮਾਤ।
14 ਫ਼ਰਵਰੀ, 20....
0 Comments