ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ?
ਟਕਸਾਲੀ ਭਾਸ਼ਾ ਇੱਕ ਆਦਰਸ਼ ਭਾਸ਼ਾ ਹੁੰਦੀ ਹੈ ਜੋ ਸਾਰੇ ਇਲਾਕੇ ਵਿੱਚ ਸਾਂਝੀ ਭਾਸ਼ਾ ਵਜੋਂ ਮਾਨਤਾ ਰੱਖਦੀ ਹੈ। ਪੰਜਾਬੀ ਦੀਆਂ ਥੋੜੇ-ਬਹੁਤੇ ਫ਼ਰਕ ਵਾਲੀਆਂ ਉਪਭਾਸ਼ਾਵਾਂ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਬ ਸਾਂਝੀ ਭਾਸ਼ਾ ਵਰਤੀ ਜਾਂਦੀ ਹੈ, ਉਸ ਨੂੰ ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ, ਪੰਜਾਬ ਦੇ ਕੇਂਦਰੀ ਇਲਾਕੇ ਦੀ ਬੋਲੀ ਹੋਣ ਕਾਰਨ ਇਸ ਨੂੰ ਕੇਂਦਰੀ ਪੰਜਾਬੀ ਵੀ ਆਖਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਦੇ ਲਈ ਮਾਝੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ।
0 Comments