ਕਾਲ ਦੀਆਂ ਕਿਸਮਾਂ
Kaal Diya Kisma
ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ
(ੳ) ਵਰਤਮਾਨ-ਕਾਲ - ਜਦੋਂ ਕਿਰਿਆ ਦਾ ਕੰਮ ਹੁਣ ਦੇ ਸਮੇਂ ਵਿੱਚ ਹੋਵੇ, ਤਾਂ ਉਸ ਨੂੰ ਵਰਤਮਾਨ-ਕਾਲ ਕਿਹਾ ਜਾਂਦਾ ਹੈ।
ਜਿਵੇਂ - ਰਮਨ ਖੇਡਦਾ ਹੈ।
-ਸੁਰਜੀਤ ਖੇਡਦਾ ਹੈ।
-ਮੈਂ ਚਾਹ ਪੀਂਦਾ ਹਾਂ।
-ਮੈਂ ਪਤੰਗ ਉਡਾ ਰਿਹਾ ਹਾਂ।
-ਅਸੀਂ ਆਪਣਾ ਕੰਮ ਮੁਕਾ ਚੁੱਕੇ ਹਾਂ।
-ਉਹ ਦੋ ਘੰਟਿਆਂ ਤੋਂ ਪੜ੍ਹ ਰਿਹਾ ਹੈ।
(ਅ) ਭੂਤ-ਕਾਲ - ਜਦੋਂ ਕਿਰਿਆ ਦਾ ਕੰਮ ਬੀਤ ਗਏ ਸਮੇਂ ਵਿੱਚ ਹੋਇਆ ਹੋਵੇ, ਉਸ ਸਮੇਂ ਨੂੰ ਭੂਤ-ਕਾਲ ਕਿਹਾ ਜਾਂਦਾ ਹੈ।
ਜਿਵੇਂ - ਰਮਨ ਖੇਡਦਾ ਸੀ।
ਸੁਰਜੀਤ ਖੇਡਦਾ ਸੀ। -
ਮੈਂ ਚਾਹ ਪੀਤੀ।
-ਮੈਂ ਪਤੰਗ ਉਡਾ ਰਿਹਾ ਸੀ।
-ਅਸੀਂ ਆਪਣਾ ਕੰਮ ਮੁਕਾ ਚੁੱਕੇ ਸੀ।
-ਉਹ ਦੋ ਘੰਟਿਆਂ ਤੋਂ ਪੜ੍ਹ ਰਿਹਾ ਸੀ।
ਭਵਿਖਤ-ਕਾਲ - ਜਦੋਂ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੋਵੇ, ਉਸ ਸਮੇਂ ਨੂੰ ਭਵਿਖਤ-ਕਾਲ ਆਖਿਆ ਜਾਂਦਾ ਹੈ।
ਜਿਵੇਂ - ਰਮਨ ਖੇਡੇਗਾ।
-ਸੁਰਜੀਤ ਖੇਡੇਗਾ।
-ਮੈਂ ਚਾਹ ਪੀਵਾਂਗਾ।
-ਮੈਂ ਪਤੰਗ ਉਡਾ ਰਿਹਾ ਹੋਵਾਂਗਾ।
-ਅਸੀਂ ਆਪਣਾ ਕੰਮ ਮੁਕਾ ਚੁੱਕੇ ਹੋਵਾਂਗੇ।
- ਉਹ ਦੋ ਘੰਟਿਆਂ ਤੋਂ ਪੜ੍ਹ ਰਿਹਾ ਹੋਵੇਗਾ।
ਹੇਠ ਦਿੱਤੇ ਵਾਕਾਂ ਦਾ ਵਾਕ ਦੇ ਸਾਹਮਣੇ ਲਿਖੇ ਅਨੁਸਾਰ ਕਾਲ ਬਦਲੋ -
(1) ਅੱਜ ਸੰਤ ਜੀ ਜਲਧਾਰਾ ਕਰ ਰਹੇ ਹਨ।
ਭਵਿਖਤ-ਕਾਲ - ਅੱਜ ਸੰਤ ਜੀ ਜਲਧਾਰਾ ਕਰਨਗੇ।
(2) ਕੁੜੀਆਂ ਪੀਘਾਂ ਝੂਟਦੀਆਂ ਹਨ।
ਭਵਿਖਤ-ਕਾਲ - ਕੁੜੀਆਂ ਪੀਂਘਾਂ ਝੂਟਣਗੀਆਂ।
(3) ਉਹ ਆ ਰਿਹਾ ਏ। ਕੀ ਤੁਸੀਂ ਮਿਲਣਾ ਹੈ?
ਭਵਿਖਤ-ਕਾਲ - ਉਹ ਆ ਰਿਹਾ ਹੋਵੇਗਾ। ਕੀ ਤੁਸੀਂ ਉਸ ਨੂੰ ਮਿਲੋਗੇ?
(4) ਮੈਂ ਖੇਡਦਾ ਹਾਂ।
ਭਵਿਖਤ-ਕਾਲ - ਮੈਂ ਖੇਡਾਂਗਾ।
(5) ਮੁਲਕ ਮਾਹੀ ਦਾ ਵੱਸੇ, ਕੋਈ ਰੋਵੇ ਕੋਈ ਹੱਸੇ।
ਭਵਿਖਤ-ਕਾਲ - ਮੁਲਕ ਮਾਹੀ ਦਾ ਵੱਸੇਗਾ, ਕੋਈ ਰੋਵੇਗਾ ਕੋਈ ਹੱਸੇਗਾ।
(6) ਸੋਨੀਆ ਇੰਗਲੈਂਡ ਗਈ ਤੇ ਮੈਨੂੰ ਪੈਂਨ ਭੇਜਿਆ।
ਭਵਿਖਤ-ਕਾਲ - ਸੋਨੀਆ ਇੰਗਲੈਂਡ ਜਾਵੇਗੀ ਤੇ ਮੈਨੂੰ ਪੈਂਨ ਭੇਜੇਗੀ।
(7) ਮਾਸਟਰ ਜੀ ਨੇ ਇਹ ਪਾਠ ਕੱਲ੍ਹ ਪੜ੍ਹਾਇਆ ਸੀ।
ਭਵਿਖਤ-ਕਾਲ - ਮਾਸਟਰ ਜੀ ਇਹ ਪਾਠ ਕੱਲ੍ਹ ਪੜ੍ਹਾਉਣਗੇ।
(8) ਕਈ ਲੋਕ ਚੰਗਾ ਖਾਂਦੇ ਹਨ, ਪਰ ਮੰਦਾ ਬੋਲਦੇ ਹਨ।
ਭਵਿਖਤ-ਕਾਲ - ਕਈ ਲੋਕ ਚੰਗਾ ਖਾਣਗੇ, ਪਰ ਮੰਦਾ ਬੋਲਣਗੇ।
(9) ਖਿਡਾਰੀ ਆਪਣੇ ਸਾਥੀਆਂ ਨਾਲ ਖੇਡ ਰਹੇ ਹਨ।
ਭਵਿਖਤ-ਕਾਲ - ਖਿਡਾਰੀ ਆਪਣੇ ਸਾਥੀਆਂ ਨਾਲ ਖੇਡ ਰਹੇ ਹੋਣਗੇ।
(10) ਕਿਸਾਨ ਖੇਤ ਵਿੱਚ ਹਲ ਵਾਹ ਰਿਹਾ ਹੈ।
ਭਵਿਖਤ-ਕਾਲ - ਕਿਸਾਨ ਖੇਤ ਵਿੱਚ ਹਲ ਵਾਹ ਰਿਹਾ ਹੋਵੇਗਾ।
(11) ਬਚਨ ਸਿੰਘ ਦਾ ਹੋਣਹਾਰ ਮੁੰਡਾ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕਰ ਰਿਹਾ ਹੈ?
ਭਵਿਖਤ-ਕਾਲ - ਬਚਨ ਸਿੰਘ ਦਾ ਹੋਣਹਾਰ ਮੁੰਡਾ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕਰੇਗਾ।
(12) ਜਪਲੀਨ ਬਹੁਤ ਹੋਣਹਾਰ ਮੁੰਡਾ ਹੈ।
ਭਵਿਖਤ-ਕਾਲ - ਜਪਲੀਨ ਬਹੁਤ ਹੋਣਹਾਰ ਮੁੰਡਾ ਹੋਵੇਗਾ।
(13) ਰਸਲੀਨ ਹਰਮਨ-ਪਿਆਰੀ ਵਿਦਿਆਰਥਣ ਹੈ।
ਭਵਿਖਤ-ਕਾਲ - ਰਸਲੀਨ ਹਰਮਨ-ਪਿਆਰੀ ਵਿਦਿਆਰਥਣ ਹੋਵੇਗੀ।
(14) ਚੰਗੇ ਵਿਦਿਆਰਥੀ ਲਗਨ ਨਾਲ ਪੜ੍ਹਦੇ ਹਨ।
ਭਵਿਖਤ-ਕਾਲ - ਚੰਗੇ ਵਿਦਿਆਰਥੀ ਲਗਨ ਨਾਲ ਪੜ੍ਹਨਗੇ।
(15) ਅਸੀਂ ਉਸ ਪਿੰਡ ਵਿੱਚ ਰਹਿੰਦੇ ਹਾਂ।
ਭੂਤ-ਕਾਲ - ਅਸੀਂ ਉਸ ਪਿੰਡ ਵਿੱਚ ਰਹਿੰਦੇ ਸਾਂ।
(16) ਅੱਜ ਮੀਂਹ ਬੜੇ ਜ਼ੋਰ ਦਾ ਪੈ ਰਿਹਾ ਹੈ।
ਭੂਤ-ਕਾਲ - ਅੱਜ ਮੀਹ ਬੜੇ ਜ਼ੋਰ ਦਾ ਪੈ ਰਿਹਾ ਸੀ।
(17) ਜੇ ਤੁਸੀਂ ਬੁਲਾਉਗੇ ਹੀ ਨਹੀਂ, ਤਾਂ ਉਹ ਕਿਸ ਤਰ੍ਹਾਂ ਆਏਗਾ?
ਭੁਤ-ਕਾਲ - ਜੇ ਤੁਸੀਂ ਬੁਲਾਉਣਾ ਹੀ ਨਹੀਂ ਸੀ, ਤਾਂ ਉਸ ਨੇ ਕਿਸ ਤਰ੍ਹਾਂ ਆਉਣਾ ਸੀ?
(18) ਮੈਂ ਉਡੀਕ ਕਰਾਂਗਾ। ਤੁਸੀਂ ਕਦੋਂ ਆਉਗੇ?
ਭੂਤ-ਕਾਲ - ਮੈਂ ਉਡੀਕ ਕੀਤੀ। ਤੁਸੀਂ ਕਦੋਂ ਆਏ?
(19) ਘਰ-ਘਰ ਦੀਵਾਲੀ ਮਨਾਈ ਜਾਵੇਗੀ ।
ਭੁਤ-ਕਾਲ - ਘਰ-ਘਰ ਦੀਵਾਲੀ ਮਨਾਈ ਜਾਂਦੀ ਸੀ।
(20) ਮਨੋਜ ਪਹਿਲੇ ਦਰਜੇ ਤੇ ਆਵੇਗਾ ਤੇ ਇਨਾਮ ਜਿੱਤੇਗਾ।
ਭੁਤ-ਕਾਲ - ਮਨੋਜ ਪਹਿਲੇ ਦਰਜੇ 'ਤੇ ਆਇਆ ਤੇ ਉਸਨੇ ਇਨਾਮ ਜਿੱਤਿਆ।
(21) ਮੈਥੋਂ ਮੰਦਾ ਬੋਲਿਆ ਜਾਂਦਾ ਹੈ।
ਭੂਤ-ਕਾਲ - ਮੈਥੋਂ ਮੰਦਾ ਬੋਲਿਆ ਜਾਂਦਾ ਸੀ।
(22) ਆਸ਼ੀਆ ਪਹਿਲੇ ਦਰਜੇ ਤੇ ਆਵੇਗੀ।
ਭੂਤ-ਕਾਲ - ਆਸੀਆ ਪਹਿਲੇ ਦਰਜੇ 'ਤੇ ਆਈ।
(23) ਉਹ ਬਾਗ਼ ਵਿੱਚ ਸੈਰ ਕਰ ਰਹੇ ਹੋਣਗੇ।
ਭੂਤ-ਕਾਲ - ਉਹ ਬਾਗ਼ ਵਿੱਚ ਸੈਰ ਕਰ ਰਹੇ ਸਨ।
(24) ਨੇਤਾ ਜੀ ਮੰਚ ਉੱਤੇ ਭਾਸ਼ਨ ਦੇ ਰਹੇ ਹਨ ਤੇ ਸਰੋਤੇ ਊਘ ਰਹੇ ਹਨ।
ਭੂਤ-ਕਾਲ - ਨੇਤਾ ਜੀ ਮੰਚ ਉੱਤੇ ਭਾਸ਼ਨ ਦੇ ਰਹੇ ਸਨ ਤੇ ਸਰੋਤੇ ਉਘ ਰਹੇ ਸਨ।
(25) ਪਰੀਖਿਆ ਹਾਲ ਵਿੱਚ ਵਿਦਿਆਰਥੀ ਪੇਪਰ ਦੇ ਰਹੇ ਹਨ।
(26) ਕਿਸਾਨ ਖੇਤਾਂ ਵਿੱਚ ਹਲ ਵਾਹ ਰਿਹਾ ਹੈ।
ਭੂਤ-ਕਾਲ - ਕਿਸਾਨ ਖੇਤਾਂ ਵਿੱਚ ਹਲ ਵਾਹ ਰਿਹਾ ਸੀ।
(27) ਪੰਛੀ ਸਵੇਰ ਵੇਲੇ ਚਹਿਚਹਾ ਰਹੇ ਹੋਣਗੇ।
ਭੂਤ-ਕਾਲ - ਪੰਛੀ ਸਵੇਰੇ ਵੇਲੇ ਚਹਿਚਹਾ ਰਹੇ ਸਨ।
(28) ਮੈਥੋਂ ਮੰਦਾ ਬੋਲਿਆ ਜਾਂਦਾ ਹੈ।
ਭੂਤ-ਕਾਲ - ਮੈਥੋਂ ਮੰਦਾ ਬੋਲਿਆ ਗਿਆ।
(29) ਰਾਸ਼ਟਰਪਤੀ ਜੀ ਦਾ ਭਾਸ਼ਣ ਟੀ. ਵੀ. ਰਾਹੀਂ ਪ੍ਰਸਾਰਤ ਹੋਵੇਗਾ।
ਵਰਤਮਾਨ-ਕਾਲ - ਰਾਸ਼ਟਰਪਤੀ ਜੀ ਦਾ ਭਾਸ਼ਣ ਟੀ. ਵੀ. ਰਾਹੀਂ ਪ੍ਰਸਾਰਤ ਹੁੰਦਾ ਹੈ।
(30) ਉਹ ਮੇਲਾ ਵੇਖਣ ਗਏ ਹੋਣਗੇ।
ਵਰਤਮਾਨ-ਕਾਲ - ਉਹ ਮੇਲਾ ਵੇਖਣ ਗਏ ਹਨ।
(31) ਨੇਤਾ ਜੀ ਨੇ ਮੰਚ 'ਤੇ ਭਾਸ਼ਨ ਦਿੱਤਾ ਸੀ।
ਵਰਤਮਾਨ-ਕਾਲ - ਨੇਤਾ ਜੀ ਨੇ ਮੰਚ 'ਤੇ ਭਾਸ਼ਨ ਦਿੱਤਾ ਹੈ।
(32) ਮੈਨੂੰ ਉਮੀਦ ਸੀ ਕਿ ਉਨ੍ਹਾਂ ਜ਼ਰੂਰ ਮੈਚ ਵੇਖਿਆ ਹੋਵੇਗਾ।
ਵਰਤਮਾਨ-ਕਾਲ -ਮੈਨੂੰ ਉਮੀਦ ਹੈ ਕਿ ਉਨ੍ਹਾਂ ਨੇ ਜ਼ਰੂਰ ਮੈਚ ਦੇਖਿਆ ਹੈ।
(33) ਸਾਡੇ ਬਜ਼ੁਰਗ ਲੱਸੀ ਪੀਦੇ ਤੇ ਗੁੜ ਖਾਂਦੇ ਹਨ।
ਵਰਤਮਾਨ-ਕਾਲ - ਸਾਡੇ ਬਜ਼ੁਰਗ ਲੱਸੀ ਪੀਦੇ ਤੇ ਗੁੜ ਖਾਂਦੇ ਹਨ।
(34) ਲੱਕੀ ਤੇ ਨੀਰਜ ਮੈਚ ਵੇਖਣ ਗਏ ਹੋਣਗੇ।
ਵਰਤਮਾਨ-ਕਾਲ - ਲੱਕੀ ਤੇ ਨੀਰਜ ਮੈਚ ਦੇਖਣ ਗਏ ਹਨ।
(35) ਉਹ ਕਬੱਡੀ ਖੇਡਣ ਗਏ ਹੋਣਗੇ।
ਵਰਤਮਾਨ-ਕਾਲ - ਉਹ ਕਬੱਡੀ ਖੇਡਣ ਗਏ ਹਨ।
(36) ਮਹੇਸ ਚਿੱਠੀ ਲਿਖੇਗਾ।
ਵਰਤਮਾਨ-ਕਾਲ ਮਹੇਸ ਚਿੱਠੀ ਲਿਖਦਾ ਹੈ।
(37) ਅਸੀ ਸਾਰੇ ਪਰਿਵਾਰ ਦੇ ਮੈਂਬਰ ਮੇਲੇ ਜਾਵਾਂਗੇ।
ਵਰਤਮਾਨ-ਕਾਲ - ਅਸੀਂ ਸਾਰੇ ਪਰਿਵਾਰ ਦੇ ਮੈਂਬਰ ਮੇਲੇ ਜਾਂਦੇ ਹਾਂ।
(38) ਮਨਜੀਤ ਸੁਨੀਤਾ ਨੂੰ ਸਮਝਾ ਰਹੀ ਸੀ।
ਵਰਤਮਾਨ-ਕਾਲ - ਮਨਜੀਤ ਸੁਨੀਤਾ ਨੂੰ ਸਮਝਾ ਰਹੀ ਹੈ।
(39) ਅੱਜ ਬੜੇ ਜ਼ੋਰ ਦਾ ਮੀਂਹ ਪੈ ਰਿਹਾ ਸੀ।
ਵਰਤਮਾਨ-ਕਾਲ - ਅੱਜ ਬੜੇ ਜ਼ੋਰ ਦਾ ਮੀਂਹ ਪੈ ਰਿਹਾ ਹੈ।
(40) ਮੁੱਖ ਅਧਿਆਪਕ ਜੀ ਭਾਸ਼ਣ ਦਿੰਦੇ ਸਨ।
ਵਰਤਮਾਨ-ਕਾਲ - ਮੁੱਖ ਅਧਿਆਪਕ ਜੀ ਭਾਸ਼ਣ ਦਿੰਦੇ ਹਨ।
0 Comments