ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
Bahute shabdan di tha ek shabad
ਮਨੁੱਖ ਬੋਲਣ ਜਾਂ ਲਿਖਣ ਸਮੇਂ ਚਾਹੁੰਦਾ ਹੈ ਕਿ ਉਹ ਆਪਣੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਸਪਸ਼ਟ ਕਰ ਸਕੇ। | ਇਸ ਲਈ ਉਹ ਬਹੁਤੇ ਸ਼ਬਦਾਂ ਵਿੱਚ ਆਖੀ ਜਾਣ ਵਾਲੀ ਗੱਲ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਰਾਹੀਂ ਕਰਦਾ ਹੈ। ਅਜਿਹੇ ਸ਼ਬਦ ਅਗੇਤਰ ਅਤੇ ਪਿਛੇਤਰ ਲਾ ਕੇ ਜਾਂ ਸਮਾਸ-ਵਿਧੀ ਰਾਹੀਂ ਉਤਪਨ ਹੋਏ ਹੁੰਦੇ ਹਨ।
1. ਕੀਤੇ ਨੂੰ ਜਾਣਨ ਵਾਲਾ - ਕ੍ਰਿਤੱਗ
2. ਕੀਤੇ ਨੂੰ ਨਾ ਜਾਣਨ ਵਾਲਾ - ਅਕ੍ਰਿਤਘਣ
3. ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਰਹੇ - ਅਖੰਡ-ਪਾਠ
4. ਜੋ ਕਦੇ ਨਾ ਥੱਕੇ- ਅਣਥੱਕ
5. ਜਿਹੜੀ ਗੱਲ ਬਹੁਤ ਵਧਾ-ਚੜਾ ਕੇ ਆਖੀ ਜਾਵੇ- ਅੱਤਕਥਨੀ
6. ਉਹ ਗੀਤ ਜਿਸ ਨੂੰ ਦੋ ਤੋਂ ਵੱਧ ਵਿਅਕਤੀ ਰਲ ਕੇ ਗਾਉਣ - ਸਹਿਗਾਣ
7. ਸਾਰਿਆਂ ਦੀ ਸਾਂਝੀ, ਮਿਲਵੀਂ ਰਾਏ - ਸਰਬ-ਸੰਮਤੀ
8. ਆਪਣੇ ਜੀਵਨ ਦਾ ਹਾਲ - ਸ਼ੈਜੀਵਨੀ
9. ਇੱਕ ਦੇਸ਼ ਦੀ ਹਕੂਮਤ ਵੱਲੋਂ ਹੋਰ ਦੇਸ਼ਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ-ਸਾਮਰਾਜਵਾਦ
10. ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ - ਸ਼ਹੀਦ
11. ਕਿਸੇ ਪ੍ਰਤਿ ਪ੍ਰਗਟ ਕੀਤੀ ਸ਼ਰਧਾ - ਸ਼ਰਧਾਂਜਲੀ
12. ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ - ਸ਼ਾਹਕਾਰ
13. ਸਭ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ - ਹਰਮਨ-ਪਿਆਰਾ
14. ਜੋ ਵਿਅਕਤੀ ਆਪਣੀਆਂ ਲੋੜਾਂ ਦੀ ਪੂਰਤੀ ਆਪ ਕਰ ਸਕੇ- ਆਤਮ-ਨਿਰਭਰ
15. ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ- ਕੌਮਾਂਤਰੀ
16. ਕਿਸੇ ਸ਼ਾਰਥ ਅਧੀਨ ਦੂਜਿਆਂ ਦੀ ਝੂਠੀ ਪ੍ਰਸੰਸਾ ਕਰਨ ਵਾਲਾ - ਖੁਸ਼ਾਮਦੀ
17. ਉਹ ਰਾਜ ਜੋ ਜਨਤਾ ਦੇ ਚੁਣੇ ਹੋਏ ਪ੍ਰਤਿਨਿਧਾਂ ਦੁਆਰਾ ਚਲਾਇਆ ਜਾਵੇ- ਗਣਤੰਤਰ
18. ਜੋ ਧੋਖਾ ਦੇਵੇ ਅਤੇ ਔਖੇ ਵੇਲੇ ਸਾਥ ਛੱਡ ਜਾਵੇ- ਗੱਦਾਰ
19. ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ- ਘੱਲੂਘਾਰਾ
0 Comments