ਬਹੜੇ ਸ਼ਬਦਾਂ ਦੀ ਥਾਂ ਇੱਕ ਸ਼ਬਦ
1. ਜਿਹੜਾ ਕਿਸੇ ਦੀ ਕੀਤੀ ਨੇਕੀ ਜਾਣੇ - ਕ੍ਰਿਤੱਗ
2. ਜੋ ਕਦੇ ਥੱਕੇ ਹੀ ਨਾ - ਅਣਥੱਕ
3. ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ - ਅਕ੍ਰਿਤਘਣ
4. ਜਦੋਂ ਮੀਂਹ ਦੀ ਘਾਟ ਕਾਰਨ ਫਸਲਾਂ ਤਬਾਹ ਹੋਣ - ਔੜ,ਸੋਕਾ
5. ਉਹ ਗੱਲ ਜਿਹੜੀ ਦੁਨੀਆ ਨਾਲ ਬੀਤੀ ਹੋਵੇ - ਜੱਗ-ਬੀਤੀ
6. ਉਹ ਗੱਲ ਜਿਹੜੀ ਆਪ ਨਾਲ ਬੀਤੀ ਹੋਵੇ - ਆਪ-ਬੀਤੀ
7. ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ - ਸ਼ਾਮਲਾਟ
8. ਸਾਰਿਆਂ ਦੀ ਸਾਂਝੀ ਮਿਲਵੀ ਰਈ - ਸਰਬ-ਸੰਮਤੀ
9. ਕਿਸੇ ਲੇਖਕ/ਕਲਾਕਾਰ ਦੀ ਸਭ ਤੋਂ ਉੱਤਮ ਰਚਨਾ- ਸ਼ਾਹਕਾਰ
10. ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ - ਕੌਮਾਂਤਰੀ
11. ਜੋ ਧੋਖਾ ਦੇਵੇ ਤੇ ਔਖੇ ਵੇਲੇ ਸਾਥ ਛੱਡ ਦੇਵੇ - ਗ਼ਦਾਰ
12. ਉਹ ਪੁਸਤਕ ਜਿਸ ਵਿੱਚ ਲਿਖਾਰੀ ਨੇ ਆਪਣੀ ਜੀਵਨੀ ਜਾਂ ਆਪਣੇ ਜੀਵਨ ਦਾ ਹਾਲ ਆਪ ਲਿਖਿਆ ਹੋਵੇ - ਸਵੈ ਜੀਵਨੀ
13. ਉਹ ਗੀਤ ਜਿਸ ਨੂੰ ਦੋ ਤੋਂ ਵੱਧ ਵਿਅਕਤੀ ਮਿਲ ਕੇ ਗਾਉਣ- ਸਹਿਗਾਣ
14. ਕਿਸੇ ਸਵਾਰਥ ਅਧੀਨ ਦੂਜਿਆਂ ਦੀ ਝੂਠੀ ਪ੍ਰਸੰਸਾ ਕਰਨ ਵਾਲਾ - ਖੁਸ਼ਾਮਦੀ
15. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ - ਅਖਾੜਾ
16. ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਲਗਾਤਾਰ ਕੀਤਾ ਜਾਵੇ- ਅਖੰਡਪਾਠ
17. ਜਿਸ ਨੂੰ ਕਿਸੇ ਕੰਮ ਦਾ ਤਜ਼ਰਬਾ ਨਾ ਹੋਵੇ - ਅਨਾੜੀ, ਅੱਲ੍ਹੜ
18. ਜਿਹੜਾ ਕਦੇ ਇੱਕ ਧੜੇ ਨਾਲ ਕਦੇ ਦੁਜੇ ਧੜੇ ਨਾਲ ਹੋਵੇ- ਦਲ-ਬਦਲੂ
19. ਜਿਸ ਥਾਂ ਰੁਪਏ ਆਦਿ ਦੇ ਸਿੱਕੇ ਬਣਾਏ ਜਾਂਦੇ ਹਨ - ਟਕਸਾਲ
20. ਘਰ ਵਿੱਚ ਹੋਇਆ ਪਹਿਲਾ ਪੁੱਤਰ/ਪੁੱਤਰੀ - ਜੇਠਾ/ਜੇਠੀ, ਪਲੇਠਾ/ਪਲੇਠੀ
21. ਮੌਤ ਪਿੱਛੋਂ ਆਇਆ ਸਲਾਨਾ ਮੌਤ ਦਾ ਦਿਨ - ਵਰੀਣਾ, ਬਰਸੀ
22. ਜੋ ਉੱਨਤੀ ਕਰਨ ਵਾਲਾ ਹੋਵੇ – ਹੋਣਹਾਰ
23. ਜਿਹੜਾ ਬਹੁਤ ਗੱਲਾਂ ਕਰੇ - ਗਾਲੜੀ
24. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ - ਤਬੇਲਾ
25. ਜਿਹੜਾ ਕਈ ਰੂਪ ਧਾਰ ਲਏ - ਬਹੁ-ਰੂਪੀਆ
26. ਲੋਹੇ ਦਾ ਕੰਮ ਕਰਨ ਵਾਲਾ - ਲੁਹਾਰ
27. ਜਿਹੜਾ ਅੰਨ੍ਹੇ-ਵਾਹ ਦੂਜਿਆਂ ਦੇ ਮਗਰ ਲੱਗੇ - ਲਾਈ-ਲੱਗ
28. ਜੋ ਫ਼ਸਲ ਠੀਕ ਸਮੇਂ ਤੋਂ ਪਹਿਲਾਂ ਬੀਜੀ ਜਾਵੇ - ਅਗੇਤੀ
0 Comments