ਤਾਜ ਮਹਿਲ
Taj Mahal
ਤਾਜ ਮਹਿਲ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਮੰਨਿਆ ਜਾਂਦਾ ਹੈ। ਇਹ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ। ਇਹ ਇੱਕ ਬਹੁਤ ਹੀ ਸ਼ਾਨਦਾਰ ਸਮਾਰਕ ਹੈ ਅਤੇ ਵਾਸਤੁ ਸ਼ਿਲਪਕਾਰੀ ਦਾ ਇੱਕ ਵਿਲੱਖਣ ਨਮੂਨਾ ਹੈ। ਤਾਜ ਮਹਿਲ ਸੰਗਮਰਮਰ ਤੋਂ ਲਿਖੀ ਗਈ ਇੱਕ ਪ੍ਰੇਮ ਕਹਾਣੀ ਹੈ। ਇਸਦੀ ਸੁੰਦਰਤਾ ਦਿਨ ਦੇ ਵੱਖ-ਵੱਖ ਪੜਾਵਾਂ ਵਿੱਚ ਵੱਖੋ-ਵੱਖਰੀ ਨਜ਼ਰ ਆਉਂਦੀ ਹੈ। ਚੰਨੀ ਰਾਤ ਵਿੱਚ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ।
ਇਹ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਰਾਣੀ ਮੁਮਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ। ਉਸ ਨੂੰ ਮੌਤ ਤੋਂ ਬਾਅਦ ਇੱਥੇ ਦਫ਼ਨਾਇਆ ਗਿਆ ਸੀ। ਇੱਥੇ ਬਾਦਸ਼ਾਹ ਸ਼ਾਹਜਹਾਂ ਅਤੇ ਰਾਣੀ ਮੁਮਤਾਜ਼ ਦੋਵਾਂ ਦੀਆਂ ਕਬਰਾਂ ਸੰਗਮਰਮਰ ਦੀਆਂ ਬਣੀਆਂ ਹੋਈਆਂ ਹਨ। ਤਾਜ ਮਹਿਲ ਯਮੁਨਾ ਨਦੀ ਦੇ ਕੰਢੇ ਸਥਿਤ ਹੈ। ਇਹ ਲਾਲ ਰੇਤਲੇ ਪੱਥਰ ਦੀ ਨੀਂਹ 'ਤੇ ਖੜ੍ਹਾ ਹੈ। ਇਸ ਨੂੰ ਬਣਾਉਣ ਵਿਚ ਲਗਭਗ 17 ਸਾਲ ਲੱਗੇ। ਹਜ਼ਾਰਾਂ ਕਾਰੀਗਰਾਂ ਨੇ ਇਸ ਨੂੰ ਮੋਢੇ ਨਾਲ ਮੋਢਾ ਲਾ ਕੇ ਬਣਾਇਆ।
ਇਸ ਵਿੱਚ ਚਾਰ ਮੀਨਾਰ ਹਨ। ਇਹ ਹਰੇ ਘਾਹ ਅਤੇ ਫੁੱਲਾਂ ਦੇ ਬਗੀਚਿਆਂ ਨਾਲ ਘਿਰਿਆ ਹੋਇਆ ਹੈ। ਇਸ ਦੇ ਸਾਹਮਣੇ ਇੱਕ ਸੁੰਦਰ ਨਹਿਰ ਵਹਿ ਰਹੀ ਹੈ, ਜਿਸ ਵਿੱਚ ਅਣਗਿਣਤ ਝਰਨੇ ਹਨ। ਸ਼ਾਹਜਹਾਂ ਅਤੇ ਮੁਮਤਾਜ਼ ਵਿਸ਼ਾਲ ਗੁੰਬਦ ਦੇ ਹੇਠਾਂ ਚਿਰ ਨਿਦਰਾ ਚ ਸੌਂ ਰਹੇ ਹਨ। ਇਸ ਨੂੰ ਦੇਖਣ ਲਈ ਹਰ ਰੋਜ਼ ਹਜ਼ਾਰਾਂ ਸੈਲਾਨੀ ਆਉਂਦੇ ਹਨ। ਭਾਰਤ ਆਉਣ ਦੇ ਚਾਹਵਾਨ ਸੈਲਾਨੀਆਂ ਲਈ ਤਾਜ ਮਹਿਲ ਦੇਖਣਾ ਜ਼ਰੂਰੀ ਹੈ, ਨਹੀਂ ਤਾਂ ਉਨ੍ਹਾਂ ਦੀ ਯਾਤਰਾ ਅਧੂਰੀ ਮੰਨੀ ਜਾਵੇਗੀ।
0 Comments