Punjabi Essay, Paragraph on "Mahatma Gandhi" "ਮਹਾਤਮਾ ਗਾਂਧੀ" for Class 10, 11, 12 of Punjab Board, CBSE Students.

ਮਹਾਤਮਾ ਗਾਂਧੀ 
Mahatma Gandhi


ਮਹਾਤਮਾ ਗਾਂਧੀ ਜੀ ਨੂੰ ਆਧੁਨਿਕ ਭਾਰਤ ਦਾ ਮਹਾਨ ਵਿਅਕਤੀ ਮੰਨਿਆ ਜਾਂਦਾ ਹੈ। ਉਹ ਭਾਰਤ ਦੇ ਰਾਸ਼ਟਰ ਪਿਤਾ ਹਨ। ਲੋਕ ਉਨਾਂ ਨੂ ਪਿਆਰ ਨਾਲ ‘ਬਾਪੂ’ ਆਖਦੇ ਹਨ।

ਉਨ੍ਹਾਂ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਨਾਂ ਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਨੂੰ ਆਧੁਨਿਕ ਭਾਰਤ ਦੇ ਮੋਢੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।

ਉਹ ਇੱਕ ਸਾਧਾਰਨ ਵਿਦਿਆਰਥੀ ਸਨ। ਕਾਨੂਨ ਦੀ ਉਚੇਰੀ ਸਿੱਖਿਆ ਲੈਣ ਲਈ ਉਹ ਲੰਡਨ ਗਏ ਸੀ। ਉਹ ਦੱਖਣੀ ਅਫ਼ਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੇ ਹੱਕਾਂ ਲਈ ਲੜੇ। ਭਾਰਤ ਪਰਤਣ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਮੋਹਨ ਦਾਸ ਇੱਕ ਮਹਾਨ ਹਰਮਨ ਪਿਆਰਾ ਨੇਤਾ ਬਣ ਗਏ। ਫਿਰ ਉਨਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਖਿਲਾਫ ਅਸਹਿਯੋਗ ਅਤੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ। ਇਸ ਦੇ ਲਈ ਉਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਉਹ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸੀ। ਉਨਾਂ ਨੇ ਛੂਤ-ਛਾਤ ਨੂੰ ਦੂਰ ਕਰਨ ਲਈ ਬਹੁਤ ਯਤਨ ਕੀਤੇ। ਉਨ੍ਹਾਂ ਨੇ ਕਮਜ਼ੋਰ ਵਰਗਾਂ ਅਤੇ ਔਰਤਾਂ ਦੇ ਵਿਕਾਸ ਲਈ ਵੀ ਉਪਰਾਲੇ ਕੀਤੇ। ਮਹਾਤਮਾ ਗਾਂਧੀ ਜੀ ਦੇ ਅਣਥੱਕ ਯਤਨਾਂ ਤੋਂ ਬਾਅਦ ਅਤੇ ਉਨ੍ਹਾਂ ਦੀ ਅਗਵਾਈ ਵਾਲੀਆਂ ਲਹਿਰਾਂ ਦੇ ਨਤੀਜੇ ਵਜੋਂ, ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ।

ਮਹਾਤਮਾ ਗਾਂਧੀ ਜੀ ਇੱਕ ਸੰਤ ਸਿਆਸਤਦਾਨ ਸਨ। ਉਹ ਪਰਮਾਤਮਾ ਦਾ ਬਹੁਤ ਵੱਡੇ ਭਗਤ ਸੀ। ਬਾਪੂ ਸੱਚ ਦੇ ਪੁਜਾਰੀ ਅਤੇ ਮਹਾਨ ਸਮਾਜ ਸੁਧਾਰਕ ਸਨ।

30 ਜਨਵਰੀ 1948 ਨੂੰ ਨੱਥੂ ਰਾਮ ਗੌਡਸੇ ਨਾਮਕ ਮਾਨਸਿਕ ਤੌਰ 'ਤੇ ਅਪਾਹਜ ਵਿਅਕਤੀ ਨੇ ਉਨਾਂ ਨੂੰ ਗੋਲੀ ਮਾਰ ਦਿੱਤੀ। ਰਾਜਘਾਟ 'ਤੇ ਗਾਂਧੀ ਜੀ ਦੀ ਸਮਾਧੀ ਬਣਾਈ ਗਈ ਹੈ। ਉੱਥੇ ਹਰ ਸਾਲ ਹਜ਼ਾਰਾਂ ਲੋਕ ਸ਼ਰਧਾਂਜਲੀ ਭੇਟ ਕਰਦੇ ਹਨ।

ਇੱਕ ਵਾਰ ਮਸ਼ਹੂਰ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ਮਾਸ ਦਾ ਇੱਕ ਅਜਿਹਾ ਪੁਤਲਾ ਸੀ, ਜਿਸ ਉੱਤੇ ਆਉਣ ਵਾਲੇ ਸਮੇਂ ਵਿੱਚ ਕੋਈ ਵਿਸ਼ਵਾਸ ਨਹੀਂ ਕਰੇਗਾ। ਉਹ ਇੱਕ ਮਹਾਨ ਇਨਸਾਨ ਸਨ।

 


Post a Comment

0 Comments