ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਆਪਸੀ ਅੰਤਰ ਕਿਉਂ ਪੈਦਾ ਹੋਏ ਤੇ ਹੁਣ ਕਿਉਂ ਘਟਦੇ ਜਾ ਰਹੇ ਹਨ?
ਪੁਰਾਣੇ ਸਮਿਆਂ ਵਿੱਚ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ਼ ਕੋਈ ਬਹੁਤਾ ਮੇਲ-ਜੋਲ ਨਹੀਂ ਹੁੰਦਾ ਸੀ । ਇਸ ਤੋਂ ਇਲਾਵਾ ਸੰਚਾਰ-ਸਾਧਨਾਂ ਦਾ ਵੀ ਕੋਈ ਬਹੁਤਾ ਵਿਕਾਸ ਨਹੀਂ ਹੋਇਆ ਸੀ ਜਿਸ ਕਾਰਨ ਇੱਕ ਪੁੱਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਤੇ ਸ਼ਬਦਾਵਲੀ ਦੇ ਪੱਖ ਤੋਂ ਥੋੜਾ-ਬਹੁਤ ਅੰਤਰ ਜ਼ਰੂਰ ਹੁੰਦਾ ਸੀ।
ਅਜੋਕੇ ਪੰਜਾਬ ਵਿੱਚ ਆਵਾਜਾਈ ਅਤੇ ਸੰਚਾਰ-ਸਾਧਨਾਂ ਦੇ ਉੱਨਤ ਹੋਣ ਕਾਰਨ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਆਪਸੀ ਮੇਲਜੋ ਕਾਫ਼ੀ ਵਧ ਗਿਆ ਹੈ ਜਿਸ ਕਾਰਨ ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਉੱਘੜਵੇਂ ਅੰਤਰ ਅਤੇ ਵਖਰੇਵੇਂ ਮੱਧਮ ਪੈ ਰਹੇ ਹਨ।
0 Comments