Punjabi Moral Story “Gulab da Phul”, "ਗੁਲਾਬ ਦਾ ਫੁੱਲ" Tenali Rama Story for Students of Class 5, 6, 7, 8, 9, 10 in Punjabi Language.

ਗੁਲਾਬ ਦਾ ਫੁੱਲ 
Gulab da Phul



ਤੇਨਾਲੀ ਰਾਮ ਦੀ ਪਤਨੀ ਨੂੰ ਗੁਲਾਬ ਦੇ ਫੁੱਲਾਂ ਦਾ ਬੜਾ ਸ਼ੌਕ ਸੀ। ਉਹ ਤੈਨਾਲੀ ਰਾਮ ਤੋਂ ਚੋਰੀ ਆਪਣੇ ਪੁੱਤਰ ਨੂੰ ਰਾਜੇ ਦੇ ਬਾਗ਼ ਵਿਚ ਭੇਜਦੀ ਸੀ। ਉਹ ਉਥੋਂ ਇਕ ਗੁਲਾਬ ਦਾ ਫੁੱਲ ਤੋੜ ਲਿਆਂਉਂਦਾ ਜਿਸ ਨੂੰ ਤੈਨਾਲੀ ਰਾਮ ਦੀ ਪਤਨੀ ਆਪਣੇ ਵਾਲਾਂ ਵਿਚ ਲਗਾ ਲੈਂਦੀ।

ਦਰਬਾਰ ਵਿਚ ਤੈਨਾਲੀ ਰਾਮ ਦੇ ਕਈ ਦੁਸ਼ਮਣ ਸਨ। ਉਨ੍ਹਾਂ ਨੂੰ ਕਿਸੇ ਤਰੀਕੇ ਇਹ ਗੱਲ ਪਤਾ ਲੱਗ ਗਈ ਪਰ ਰਾਜੇ ਨੂੰ ਕਹਿਣ ਦੀ ਹਿੰਮਤ ਉਨਾਂ ਵਿੱਚ ਨਹੀਂ ਸੀ। ਉਹ ਜਾਣਦੇ ਸਨ ਕਿ ਤੈਨਾਲੀ ਰਾਮ ਆਪਣੀ ਸਿਆਣਪ ਦੇ ਜ਼ੋਰ ਨਾਲ ਆਪਣੇ ਪੁੱਤਰ ਨੂੰ ਬਚਾ ਲਵੇਗਾ ਅਤੇ ਉਨ੍ਹਾਂ ਨੂੰ ਬੇਵਕੂਫ ਬਣਨਾ ਪਵੇਗਾ। ਉਨ੍ਹਾਂ ਨੇ ਸੋਚਿਆ ਕਿ ਤੈਨਾਨੀ ਰਾਮ ਦੇ ਪੁੱਤਰ ਨੂੰ ਰੰਗੇ ਹੱਥੀਂ ਫੜਿਆ ਜਾਣਾ ਚਾਹੀਦਾ ਹੈ।

ਇਕ ਦਿਨ ਉਨ੍ਹਾਂ ਨੂੰ ਆਪਣੇ ਜਸੂਸਾਂ ਤੋਂ ਪਤਾ ਲੱਗਾ ਕਿ ਤੈਨਾਲੀ ਰਾਮ ਦਾ ਪੁੱਤਰ ਫੁੱਲ ਤੋੜਨ ਲਈ ਬਾਗ਼ ਵਿਚ ਆਇਆ ਹੋਇਆ ਹੈ। ਫਿਰ ਕੀ ਸੀ, ਉਨ੍ਹਾਂ ਨੇ ਰਾਜੇ ਨੂੰ ਸ਼ਿਕਾਇਤ ਕੀਤੀ ਤੇ ਕਿਹਾ "ਮਹਾਰਾਜ ਅਸੀਂ ਹੁਣ ਤੁਹਾਡੇ ਸਾਹਮਣੇ ਉਸ ਚੋਰ ਨੂੰ ਪੇਸ਼ ਕਰਾਂਗੇ।”

ਉਹ ਲੋਕ ਬਾਗ਼ ਦੇ ਮੁੱਖ ਦਰਵਾਜ਼ੇ ਉਪਰ ਖੜੇ ਹੋ ਗਏ ਅਤੇ ਦੂਜੇ ਲੋਕਾਂ ਨੂੰ ਬਾਗ ਦੇ ਦੂਜੇ ਦਰਵਾਜਿਆਂ ਉਪਰ ਖੜਾ ਕੀਤਾ।

ਉਨ੍ਹਾਂ ਨੂੰ ਤੈਨਾਲੀ ਰਾਮ ਦੇ ਪੁੱਤਰ ਦੇ ਫੜੇ ਜਾਣ ਦਾ ਐਨਾ ਭਰੋਸਾ ਸੀ ਕਿ ਉਹ ਤੈਨਾਲੀ ਰਾਮ ਨੂੰ ਵੀ ਨਾਲ ਲੈ ਗਏ। ਉਨ੍ਹਾਂ ਨੇ ਬੜੇ ਵਿਅੰਗ ਨਾਲ ਤੈਨਾਲੀ ਰਾਮ ਨੂੰ ਦੱਸਿਆ ਕਿ ਹੁਣੇ ਤੇਰਾ ਪੁੱਤਰ ਰੰਗੇ ਹੱਥੀਂ ਫੜਿਆ ਜਾਵੇਗਾ ਅਤੇ ਉਸ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਵਿਚੋਂ ਇਕ ਕਹਿਣ ਲੱਗਾ, "ਬੋਲ ਤੈਨਾਲੀ ਰਾਮ ਹੁਣ ਤੂੰ ਕੀ ਕਹਿਣਾ ਹੈ ?

'ਮੈਂ ਕੀ ਕਹਿਣਾ ਹੈ?" ਤੈਨਾਲੀ ਰਾਮ ਨੇ ਚੀਕਦਿਆਂ ਕਿਹਾ, “ਮੇਰੇ ਪੁੱਤਰ ਕੋਲ ਆਪਣੀ ਗੱਲ ਕਹਿਣ ਲਈ ਜੀਭ ਹੈ। ਉਹ ਆਪ ਹੀ ਜੋ ਕਹਿਣਾ ਚਾਹੇਗਾ, ਕਹਿ ਦਵੇਗਾ। ਮੇਰਾ ਆਪਣਾ ਵਿਚਾਰ ਤਾਂ ਇਹ ਹੈ ਕਿ ਉਹ ਜ਼ਰੂਰ ਮੇਰੀ ਪਤਨੀ ਦੀ ਦਵਾਈ ਲਈ ਜੜਾਂ ਲੈਣ ਗਿਆ ਹੋਵੇਗਾ, ਗੁਲਾਬ ਦਾ ਫੁੱਲ ਲੈਣ ਨਹੀਂ।”

ਤੈਨਾਲੀ ਰਾਮ ਦੇ ਪੁੱਤਰ ਨੇ ਬਾਗ਼ ਅੰਦਰੋਂ ਇਹ ਗੱਲ ਸੁਣੀ ਕਿਉਂਕਿ ਤੈਨਾਲੀ ਰਾਮ ਨੇ ਉਸੇ ਨੂੰ ਸੁਣਾਉਣ ਲਈ ਹੀ ਉੱਚੀ ਬੋਲ ਕੇ ਕਿਹਾ ਸੀ। ਉਹ ਆਪਣੇ ਪਿਉ ਦੀ ਗੱਲ ਦਾ ਮਤਲਬ ਸਮਝ ਗਿਆ। ਉਹ ਇਕਦਮ ਗੁਲਾਬ ਦਾ ਫੁੱਲ ਮੂੰਹ ਵਿਚ ਪਾ ਕੇ ਖਾ ਗਿਆ ਅਤੇ ਬਾਗ਼ ਵਿਚੋਂ ਕੁਝ ਜੜਾਂ ਇਕੱਠੀਆਂ ਕਰਕੇ ਝੋਲੀ ਵਿਚ ਪਾਈਆਂ ਅਤੇ ਬਾਗ ਦੇ ਦਰਵਾਜ਼ੇ ਤਕ ਪਹੁੰਚਿਆ।

ਤੈਨਾਲੀ ਰਾਮ ਦੇ ਦੁਸ਼ਮਣਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਰਾਜੇ ਕੋਲ ਲਿਆਏ।

"ਮਹਾਰਾਜ ਇਸ ਨੇ ਆਪਣੀ ਝੋਲੀ ਵਿਚ ਤੁਹਾਡੇ ਬਾਗ਼ ਤੋਂ ਚੋਰੀ ਕੀਤੇ ਫੁੱਲ ਲੁਕਾ ਕੇ ਰੱਖੇ ਹਨ।” ਦਰਬਾਰੀਆਂ ਨੇ ਕਿਹਾ।

“ਗੁਲਾਬ ਦੇ ਫੁੱਲ ? ਕਿਹੜੇ ਗੁਲਾਬ ਦੇ ਫੁੱਲ ?" ਤੈਨਾਲੀ ਰਾਮ ਦੇ ਪੁੱਤਰ ਨੇ ਕਿਹਾ, "ਇਹ ਤਾਂ ਮੇਰੀ ਮਾਂ ਦੀ ਦਵਾਈ ਲਈ ਜੜਾਂ ਹਨ।”

ਉਸ ਨੇ ਝੋਲੀ ਖੋਲ੍ਹ ਕੇ ਜੜਾਂ ਦਿਖਾਈਆਂ। ਦਰਬਾਰੀਆਂ ਦੇ ਸਿਰ ਝੁਕ ਗਏ।

ਰਾਜੇ ਨੇ ਤੈਨਾਲੀ ਰਾਮ ਤੋਂ ਮੁਆਫੀ ਮੰਗੀ ਅਤੇ ਉਸ ਦੇ ਪੁੱਤਰ ਨੂੰ ਬਹੁਤ ਸਾਰੇ ਤੋਹਫੇ ਦੇ ਕੇ ਘਰ ਭੇਜ ਦਿੱਤਾ।


Post a Comment

0 Comments