ਵਪਾਰੀ ਅਤੇ ਜਹਾਜ਼ ਦਾ ਕਪਤਾਨ
Vyapari ate Jahaz da Kaptaan
ਇਕ ਵਾਰ ਇਕ ਵਪਾਰੀ ਸਮੁੰਦਰੀ ਯਾਤਰੀ ਕਰ ਰਿਹਾ ਸੀ। ਇਕ ਦਿਨ ਉਹਨੇ ਜਹਾਜ਼ ਦੇ ਕਪਤਾਨ ਨੂੰ ਪੁੱਛਿਆ ਕਿ ਉਹਦੇ ਪਿਤਾ ਦੀ ਮੌਤ ਕਿਸ ਕਾਰਨ ਹੋਈ ਸੀ। ਕਪਤਾਨ ਨੇ ਜਵਾਬ ਦਿੱਤਾ-ਮਾਨ ਜੀ ! ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਅਤੇ ਮੇਰੇ ਪੜਦਾਦਾ ਜੀ...ਤਿੰਨਾਂ ਦੀ ਮੌਤ ਸਮੁੰਦਰ ਵਿਚ ਡੁੱਬਣ ਨਾਲ ਹੋਈ ਸੀ।
ਕੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਸੀਂ ਵੀ ਸਮੁੰਦਰ ਵਿਚ ਡੁੱਬ ਜਾਵੋਗੇ ??? ਵਪਾਰੀ ਨੇ ਆਖਿਆ।
“ਬਿਲਕੁਲ ਨਹੀਂ।” ਕਪਤਾਨ ਨੇ ਆਖਿਆ-ਸੀਮਾਨ ਜੀ, ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਪਿਤਾ ਜੀ, ਦਾਦਾ ਜੀ ਅਤੇ ਪੜਦਾਦਾ ਜੀ ਕਿੱਦਾਂ ਮਰੇ ਸਨ ?
“ਉਹ ਤਾਂ ਉਂਜ ਹੀ ਮਰੇ ਸਨ, ਜਿਵੇਂ ਹਜ਼ਾਰਾਂ ਲੱਖਾਂ ਲੋਕ ਮਰਦੇ ਹਨ ਭਾਵ ਆਪਣੇ-ਆਪਣੇ ਮੰਜਿਆਂ ’ਤੇ।’’ ਵਪਾਰੀ ਨੇ ਜਵਾਬ ਦਿੱਤਾ।
ਕਪਤਾਨ ਨੇ ਤੁਰੰਤ ਆਖਿਆ-“ਜਦ ਤੁਸੀਂ ਬਿਸਤਰੇ 'ਤੇ ਜਾਣ ਤੋਂ ਨਹੀਂ ਡਰਦੇ ਤਾਂ ਮੈਂ ਕਪਤਾਨੀ ਕਰਨ ਤੋਂ ਕਿਉਂ ਡਰਾਂ ??
ਸਿੱਟਾ : ਜਦੋਂ ਅਸੀਂ ਖ਼ਤਰਿਆਂ ਨਾਲ ਖੇਡਣਾ ਸਿੱਖ ਜਾਂਦੇ ਹਾਂ ਤਾਂ ਫਿਰ ਉਹ ਸਾਨੂੰ ਜ਼ਿਆਦਾ ਖ਼ਤਰਨਾਕ ਨਹੀਂ ਲੱਗਦੇ।
0 Comments