ਤਾਕਤਵਾਰ ਗੁਆਂਢੀ
Takatvar Guandi
ਇਕ ਵਾਰ ਇਕ ਨਦੀ 'ਚ ਹੜ ਆਗਿਆ । ਹੜ ਏਨਾ ਭਿਆਨਕ ਸੀ ਕਿ ਨੇੜਲੇ ਪਿੰਡ ਡੁੱਬ ਗਏ। ਕਿਸੇ ਨਾ ਕਿਸੇ ਤਰ੍ਹਾਂ ਸਿਆਣੇ ਤੇ ਰਿਸ਼ਟ ਪੁਸ਼ਟ ਲੋਕ ਤਾਂ ਬਚ ਗਏ ਪਰ ਉਨ੍ਹਾਂ ਦੇ ਕਈ ਜੀਅ ਤੇ ਸਾਮਾਨ ਹੜ ਵਿਚ ਰੁੜ ਗਿਆ।
ਹੜ ਦੇ ਪਾਣੀ ਵਿਚ ਬਹੁਤ ਸਾਰੀਆਂ ਚੀਜ਼ਾਂ ਰੁੜੀਆਂ ਜਾ ਰਹੀਆਂ ਸਨ। ਉਸੇ ਸਾਮਾਨ ਵਿਚ ਮਿੱਟੀ ਦਾ ਇਕ ਖ਼ਾਲੀ ਘੜਾ ਤੇ ਇਕ ਤਾਂਬੇ ਦਾ ਪਤੀਲਾ ਵੀ ਰੁੜ ਰਹੇ ਸਨ।
ਤਾਂਬੇ ਦੇ ਪਤੀਲੇ ਨੇ ਮਿੱਟੀ ਦੇ ਘੜੇ ਨੂੰ ਆਖਿਆ-“ਘੜੇ ਭਰਾ ! ਅਸੀਂ ਦੋਵੇਂ ਇਕੋ ਜਾਤੀ ਦੇ ਹਾਂ। ਤੁਸੀਂ ਨਰਮ ਮਿੱਟੀ ਦੇ ਬਣੇ ਓ ਤੇ ਬਹੁਤ ਨਾਜ਼ੁਕ ਓ। ਜੇਕਰ ਤੁਸੀਂ ਚਾਹੋ ਤਾਂ ਮੇਰੇ ਨੇੜੇ ਆ ਜਾਓ । ਮੇਰੇ ਨੇੜੇ ਰਹਿਣ ਨਾਲ ਤੁਸੀਂ ਸੁਰੱਖਿਅਤ ਰਹੋਗੇ। ਕਠੋਰ ਚੀਜ਼ਾਂ ਤੋਂ ਮੈਂ ਤੁਹਾਡੀ ਰੱਖਿਆ ਕਰਾਂਗਾ।”
ਭਰਾ ਜੀ ! ਹਮਦਰਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਤੁਸੀਂ ਸ਼ਾਇਦ ਭੁੱਲ ਰਹੇ ਹੋ ਕਿ ਤੁਸੀਂ ਵੀ ਬੇਹੱਦ ਕਠੋਰ ਤੇ ਤਾਕਤਵਰ ਹੋ। ਜੇਕਰ ਤੁਸੀਂ ਹਾਸੇ ਹਾਸੇ ਵਿਚ ਮੇਰੇ ਨਾਲ ਟਕਰਾ ਗਏ ਤਾਂ ਮੇਰਾ ਜਿਸਮ ਟੁਕੜੇ ਟਕੜੇ ਹੋ ਜਾਵੇਗਾ। ਜੇਕਰ ਤੁਹਾਨੂੰ ਸੱਚਮੁੱਚ ਮੇਰੀ ਚਿੰਤਾ ਹੈ ਤਾਂ ਕ੍ਰਿਪਾ ਕਰਕੇ ਮੇਰੇ ਤੋਂ ਥੋੜਾ ਦੂਰ ਹੀ ਰਹੋ।” ਕਹਿ ਕੇ ਮਿੱਟੀ ਦਾ ਘੜਾ ਤੇਜ਼ੀ ਨਾਲ ਇਕ ਪਾਸੇ ਹੋ ਕੇ ਤੈਰਨ ਲੱਗ ਪਿਆ।
0 Comments