ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ
Sone de Ande den wali Murgi
ਕਿਸੇ ਦੰਪਤੀ ਕੋਲ ਇਕ ਅਦਭੁੱਤ ਮੁਰਗੀ ਸੀ। ਅਦਭੁੱਤ’ ਇਸ ਲਈ ਕਿ ਉਹ ਰੋਜ਼ ਸੋਨੇ ਦਾ ਇਕ ਆਂਡਾ ਦੇਂਦੀ ਸੀ। ਅਜਿਹੀਜਾਦੁਈ ਮੁਰਗੀ ਹਾਸਿਲ ਕਰਕੇ ਉਹ ਬਹੁਤ ਖੁਸ਼ ਸਨ ਅਤੇ ਖ਼ੁਦ ਨੂੰ ਬੜੇ ਕਿਸਮਤ ਵਾਲੇ ਸਮਝਦੇ ਸਨ। ਸੋਨੇ ਦਾ ਆਂਡਾ ਵੇਚ-ਵੇਚ ਕੇ ਉਨ੍ਹਾਂ ਨੇ ਕਾਫ਼ੀ ਪੈਸਾ ਇਕੱਠਾ ਕਰ ਲਿਆ ਸੀ।
ਇਕ ਦਿਨ ਉਨ੍ਹਾਂ ਨੇ ਸੋਚਿਆ ਕਿ ਮੁਰਗੀ ਰੋਜ਼ ਇਕ ਹੀ ਆਂਡਾ ਦੇਂਦੀ ਹੈ । ਇਸਦਾ ਮਤਲਬ ਇਹ ਕਿ ਇਹਦੇ ਢਿੱਡ ਵਿਚ ਸੋਨੇ ਦੇ ਆਂਡੇ ਕਾਫ਼ੀ ਮਾਤਰਾ ਵਿਚ ਹੋਣਗੇ। ਜੇਕਰ ਸਾਰੇ ਆਂਡੇ ਉਨ੍ਹਾਂ ਨੂੰ ਇਕੋ ਵਾਰ ਇਕੱਠੇ ਮਿਲ ਜਾਣ ਤਾਂ ਉਹ ਸ਼ਹਿਰ ਦੇ ਸਭ ਤੋਂ ਅਮੀਰ ਵਿਅਕਤੀ ਬਣ ਜਾਣਗੇ। ਪਰ ਇਹ ਆਂਡੇ ਮਿਲਣਗੇ ਕਿੱਦਾਂ ?? ਉਹ ਮਨ ਹੀ ਮਨ ਸੋਚਣ ਲੱਗੇ।
ਅਚਾਨਕ ਇਕ ਦਿਨ ਉਨ੍ਹਾਂ ਨੇ ਇਕ ਯੋਜਨਾ ਬਣਾਈ। ਇਸ ਯੋਜਨਾ ਅਧੀਨ ਅਗਲੇ ਦਿਨ ਦੋਵਾਂ ਨੇ ਰਲ ਕੇ ਇਕ ਚਾਕੂ ਨਾਲ ਮੁਰਗੀ ਦਾ ਢਿੱਡ ਪਾੜ ਦਿੱਤਾ ਅਤੇ ਮੁਰਗੀ ਦੇ ਅੰਦਰੋਂ ਸੋਨੇ ਦੇ ਆਂਡੇ ਲੱਭਣ ਲੱਗ ਪਏ । ਉਹ ਮੂਰਖ ਸੋਨੇ ਦੇ ਆਂਡੇ ਲੱਭਦੇ-ਲੱਭਦੇ ਪ੍ਰੇਸ਼ਾਨ ਹੋ ਗਏ , ਪਰ ਉਨ੍ਹਾਂ ਨੂੰ ਆਂਡੇ ਨਾ ਲੱਭੇ । ਲੱਭਦੇ ਵੀ ਕਿਵੇਂ ? ਮੁਰਗੀ ਦੇ ਢਿੱਡ ਵਿਚ ਅੰਡੇ ਹੈ ਹੀ ਨਹੀਂ ਸਨ। ਉਨ੍ਹਾਂ ਲਾਲਚੀਆਂ ਨੂੰ ਹਰ ਰੋਜ਼ ਇਕ ਸੋਨੇ ਦਾ ਆਂਡਾ ਮਿਲਦਾ ਸੀ, ਉਹ ਵੀ ਉਨ੍ਹਾਂ ਦੇ ਲਾਲਚ ਦੇ ਫ਼ਲਸਰੂਪ ਮਿਲਣਾ ਬੰਦ ਹੋ ਗਿਆ। ਮੁਰਗੀ ਢਿੱਡ ਪਾੜੇ ਜਾਣ ਕਰਕੇ ਤੜਫ਼-ਤੜਫ ਕੇ ਮਰ ਗਈ।
0 Comments