Punjabi Moral Story on "Siyana Kaun", "ਸਿਆਣਾ ਕੌਣ" for Kids and Students for Class 5, 6, 7, 8, 9, 10 in Punjabi Language.

ਸਿਆਣਾ ਕੌਣ 
Siyana Kaun



ਇਕ ਦਿਨ ਮਹਾਰਾਜ ਕਿਸ਼ਨਦੇਵ ਰਾਇ ਨੇ ਤੇਨਾਲੀਰਾਮ ਕੋਲੋਂ ਪੁੱਛਿਆ-“ਤੇਨਾਲੀਰਾਮ ! ਮਨੁੱਖਾਂ ਵਿਚ ਸਭ ਤੋਂ ਜ਼ਿਆਦਾ ਮੂਰਖ, ਡਰਪੋਕ ਅਤੇ ਸਭ ਤੋਂ ਜ਼ਿਆਦਾ ਸਿਆਣਾ ਕੌਣ ਹੈ ??

ਤੇਨਾਲੀਰਾਮ ਨੇ ਇਕ ਵਾਰ ਰਾਜਪੁਰੋਹਿਤ ਵੱਲ ਵੇਖਿਆ, ਫਿਰ ਮਜ਼ਾਕ ਦੇ ਲਹਿਜੇ ਵਿਚ ਬੋਲਿਆ-“ਮਹਾਰਾਜ! ਬਾਹਮਣ ਸਭ ਤੋਂ ਜ਼ਿਆਦਾ ਡਰਪੋਕ, ਥੋੜੇ ਜਿਹੇ ਮੂਰਖ ਅਤੇ ਵਪਾਰੀ ਸਭ ਤੋਂ ਜ਼ਿਆਦਾ ਸਿਆਣੇ ਹੁੰਦੇ ਹਨ।

“ਕੀ ਕਹਿ ਰਿਹਾ ਏਂ ਤੇਨਾਲੀਰਾਮ । ਬਾਹਮਣ ਤਾਂ ਪੜੇ-ਲਿਖੇ ਅਤੇ ਵਿਦਵਾਨ ਹੁੰਦੇ ਹਨ, ਕੋਈ ਵਪਾਰੀ ਭਲਾ ਬਾਹਮਣ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ।

ਮਹਾਰਾਜ! ਮੈਂ ਆਪਣੀ ਗੱਲ ਸੱਚੀ ਸਾਬਤ ਕਰ ਸਕਦਾ ਹਾਂ।” ਕਿਵੇਂ ??? ਮਹਾਰਾਜ ਨੇ ਉਤਸੁਕਤਾ ਨਾਲ ਪੁੱਛਿਆ। ਇਹ ਗੱਲ ਮੈਂ ਕੱਲ ਦਰਬਾਰ ਵਿਚ ਸਿੱਧ ਕਰਾਂਗਾ, ਮਹਾਰਾਜ। ਅਗਲੇ ਦਿਨ ਦਰਬਾਰ ਲੱਗਾ ਤਾਂ ਤੇਨਾਲੀਰਾਮ ਨੇ ਸਭ ਤੋਂ ਪਹਿਲਾਂ ਰਾਜਪੁਰੋਹਿਤ ਨੂੰ ਆਪਣੇ ਨੇੜੇ ਸੱਦਿਆ-“ਰਾਜਪੁਰੋਹਿਤ ਜੀ ! ਮਹਾਰਾਜ ਨੇ ਮੈਨੂੰ ਇਕ ਕੰਮ ਦਿੱਤਾ ਹੈ ਜੀਹਨੂੰ ਪੂਰਿਆਂ ਕਰਨ ਲਈ ਮੈਨੂੰ ਪੂਰੀ ਆਜ਼ਾਦੀ ਹੈ । ਇਸ ਸਿਲਸਿਲੇ ਵਿਚ ਮੈਂ ਚਾਹਾਂ ਤਾਂ ਕਿਸੇ ਨੂੰ ਸਜ਼ਾ ਵੀ ਦੇ ਸਕਦਾ ਹਾਂ ਅਤੇ ਚਾਹਵਾਂ ਤਾਂ ਇਨਾਮ ਵੀ ਦੇ ਸਕਦਾ ਹਾਂ। ਕਿਉਂ ਮਹਾਰਾਜ ਠੀਕ ਏ ਨਾ ???

“ਹਾਂ, ਇਕ ਕੰਮ ਨੂੰ ਪੂਰਾ ਕਰਨ ਲਈ ਅਸੀਂ ਤੇਨਾਲੀਰਾਮ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹਨ। ਮਹਾਰਾਜ ਨੇ ਆਖਿਆ।

ਸਾਰੇ ਦਰਬਾਰੀ ਹੈਰਾਨ ਸਨ ਕਿ ਮਹਾਰਾਜ ਨੇ ਤੇਨਾਲੀਰਾਮ ਨੂੰ ਅਜਿਹਾ ਕਿਹੜਾ ਕੰਮ ਦਿੱਤਾ ਹੈ , ਜੀਹਦੇ ਨਾਲ ਉਹਨੂੰ ਸਜ਼ਾ ਦੇਣ ਦਾ ਅਧਿਕਾਰ ਵੀ ਦੇ ਦਿੱਤਾ ਹੈ । ਅਤੇ ਫਿਰ...ਇਹ ਗੱਲ ਤੇਨਾਲੀਰਾਮ ਰਾਜਗੁਰੂ ਨੂੰ ਕਿਉਂ ਦੱਸ ਰਿਹਾ ਹੈ। ਜ਼ਰੂਰ ਹੀ ਕੋਈ ਗੜਬੜ ਹੈ । ਰਾਜਪੁਰੋਹਿਤ ਵੀ ਹੱਕਾ-ਬੱਕਾ ਰਹਿ ਗਿਆ ਸੀ। ਉਹ ਬੋਲਿਆ-“ਇਹ ਸਾਰੀ ਗੱਲ ਤਾਂ ਠੀਕ ਹੈ ਤੇਨਾਲੀਰਾਮ, ਪਰ ਤੂੰ ਮੈਨੂੰ ਏਥੇ ਕਿਉਂ ਸੱਦਿਆ ਹੈ-ਅਤੇ...ਅਤੇ ਇਹ ਸਾਰਾ ਕੁਝ ਮੈਨੂੰ ਕਿਉਂ ਦੱਸ ਰਿਹਾ ਏਂ ???

“ਘਬਰਾਉ ਨਾ ਰਾਜਗੁਰੂ ! ਦਰਅਸਲ ਗੱਲ ਇਹ ਹੈ ਕਿ ਮਹਾਰਾਜ ਨੂੰ ਤੁਹਾਡੀ ਬੋਦੀ ਦੀ ਜ਼ਰੂਰਤ ਹੈ। ਇਸ ਦੇ ਬਦਲੇ ਤੁਹਾਨੂੰ ਮੂੰਹ-ਮੰਗੀ ਰਕਮ ਦਿੱਤੀ ਜਾਵੇਗੀ।

ਰਾਜਪੁਰੋਹਿਤ ਇਹ ਗੱਲ ਸੁਣ ਕੇ ਸੁੰਨ ਹੋ ਗਿਆ। ਇਹ ਮਹਾਰਾਜ ਨੂੰ ਕੀ ਸੁੱਝਾ, ਭਲਾ ਬੋਦੀ ਵੀ ਕੋਈ ਲੈਣ ਵਾਲੀ ਚੀਜ਼ ਹੈ। ਉਹ ਹੱਕਾ-ਬੱਕਾ ਜਿਹਾ ਹੋ ਕੇ ਪ੍ਰਸ਼ਨਵਾਚਕ ਨਜ਼ਰਾਂ ਨਾਲ ਮਹਾਰਾਜ ਦਾ ਮੂੰਹ ਵੇਖਣ ਲੱਗ ਪਿਆ।

ਪਰ ਮਹਾਰਾਜ ਖ਼ਾਮੋਸ਼ ਬੈਠੇ ਹੋਏ ਸਨ। “ਸੋਚ ਕੀ ਰਹੇ ਹੋ ਰਾਜਗੁਰੂ ? ਕੀ ਤੁਸੀਂ ਮਹਾਰਾਜ ਨੂੰ ਆਪਣੀ ਬੋਦੀ ਦੇਣ ਤੋਂ ਇਨਕਾਰ ਕਰ ਰਹੇ ਹੋ ।

“ਨਹੀਂ ਨਹੀਂ ਤੇਨਾਲੀਰਾਮ ਜੀ!’ ਰਾਜਪੁਰੋਹਿਤ ਘਬਰਾਇਆ ਹੋਇਆ ਬੋਲਿਆ-“ਮਹਾਰਾਜ ਦੀ ਆਗਿਆ ਸਿਰ ਮੱਥੇ...ਪਰ...ਪਰ ਮੇਰੀ ਇਹ ਬੋਦੀ ਮੇਰੀ ਵਿਦਵਤਾ ਦੀ ਨਿਸ਼ਾਨੀ ਹੈ, ਮੇਰਾ ਆਦਰ-ਮਾਣ ਹੈ।

‘‘ਓਹ ! ਤਾਂ ਅੱਜ ਤੁਹਾਡਾ ਸਨਮਾਨ ਮਹਾਰਾਜ ਦੀ ਇੱਛਾ ਨਾਲੋਂ ਜ਼ਿਆਦਾ ਮਹੱਤਵ ਰੱਖਦਾ ਹੈ। ਤੇਨਾਲੀਰਾਮ ਨੇ ਵਿਅੰਗ ਕੱਸਿਆ ਅਤੇ ਆਖਿਆ-ਸਾਰੀ ਉਮਰ ਮਹਾਰਾਜ ਦਾ ਲੂਣ ਖਾਂਦੇ ਰਹੇ ਅਤੇ ਅੱਜ ਇਕ ਮਾਮੂਲੀ ਬੋਦੀ ਦੇਣ ਵਾਸਤੇ ਏਨੇ ਨਖਰੇ ਦਿਖਾ ਰਹੇ ਹੋ। ਜਾਣਦੇ ਹੋ, ਜਿਹੜੇ ਸਿਰ ਉਪਰ ਇਹ ਬੋਦੀ ਲੱਗੀ ਹੋਈ ਹੈ, ਮਹਾਰਾਜ ਉਹਨੂੰ ਧੜ ਤੋਂ ਵੱਖ ਕਰਨ ਦਾ ਹੁਕਮ ਵੀ ਦੇ ਸਕਦੇ ਹਨ। ਪਰ ਸਾਡੇ ਮਹਾਰਾਜ ਰਹਿਮਦਿਲ ਹਨ, ਉਹ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਨੁਕਸਾਨ ਹੋਵੇ। ਨਾਲੇ ਉਨ੍ਹਾਂ ਨੂੰ ਤੁਹਾਡੀ ਬੋਦੀ ਮੰਗਣ ਦੀ ਕਿ ਲੋੜ ਸੀ, ਉਹ ਤਾਂ ਸਿੱਧਾ ਵੀ ਆਖ ਸਕਦੇ ਹਨ ਕਿ ਰਾਜਪੁਰੋਹਿਤ ਦਾ ਸਿਰ ਕਲਮ ਕਰਕੇ ਉਹਨਾਂ ਦੀ ਬੋਦੀ ਕੱਟ ਲਿਆਉ।”

ਰਾਜਪੁਰੋਹਿਤ ਕੰਬਣ ਲੱਗ ਪਏ। ਉਹ ਸਮਝ ਗਏ ਕਿ ਇਸ ਵਾਰ ਤੇਨਾਲੀਰਾਮ ਨੇ ਅਜਿਹੀ ਚਾਲ ਚੱਲੀ ਹੈ ਕਿ ਜਿਸ ਵਿਚ ਉਹ ਬੁਰੀ ਤਰ੍ਹਾਂ ਫਸ ਗਏ ਹਨ।

“ਪ...ਪੰਜ ਸੋਨੇ ਦੀਆਂ ਮੋਹਰਾਂ ਬਹੁਤ ਹਨ।” ,

ਰਾਜਪੁਰੋਹਿਤ ਨੂੰ ਤੁਰੰਤ ਪੰਜ ਸੋਨੇ ਦੀਆਂ ਮੋਹਰਾਂ ਦਿੱਤੀਆਂ ਗਈਆਂ ਅਤੇ ਨਾਈ ਨੂੰ ਸੱਦ ਕੇ ਉਹਦੀ ਬੋਦੀ ਕਟਵਾ ਦਿੱਤੀ ਗਈ। ਹੁਣ ਤੇਨਾਲੀਰਾਮ ਨੇ ਨਗਰ ਦੇ ਪ੍ਰਸਿੱਧ ਵਪਾਰੀ ਨੂੰ ਸੱਦਿਆ। ਉਹਦੀ ਵੀ ਬੋਦੀ ਵਧੀ ਹੋਈ ਸੀ। ਸਗੋਂ ਉਹ ਤਾਂ ਸਿੱਧ ਹੀ ‘ਬੋਦੀ ਵਾਲਾ’ ਦੇ ਨਾਂ ਨਾਲ ਸੀ। “ਕੀ ਆਗਿਆ ਹੈ ਮਹਾਰਾਜ

ਤੇਨਾਲੀਰਾਮ ਨੇ ਆਖਿਆ-“ਸੁਣੋ ਬੋਦੀਵਾਲਾ। ਕਿਸੇ ਜ਼ਰੂਰੀ ਕੰਮ ਲਈ ਮਹਾਰਾਜ ਨੂੰ ਤੇਰੀ ਬੋਦੀ ਚਾਹੀਦੀ ਹੈ।

“ਹਰ ਤੇਨਾਲੀਰਾਜੀ! ਸਾਰਾ ਕੁਝ ਤਾਂ ਮਹਾਰਾਜ ਦਾ ਹੀ ਹੈ-ਜਦੋਂ ਚਾਹੁਣ , ਲੈ ਲੈਣ। ਪਰ ਮਹਾਰਾਜ! ਸਿਰਫ਼ ਏਨਾ ਖ਼ਿਆਲ ਰੱਖਿਓ ਕਿ ਮੈਂ ਬੜਾ ਗਰੀਬ ਆਦਮੀ ਹਾਂ।”

“ਤੈਨੂੰ ਤੇਰੀ ਬੋਦੀ ਦੀ ਮੂੰਹ ਮੰਗੀ ਕੀਮਤ ਮਿਲ ਜਾਵੇਗੀ।

ਹੇ.....ਹੇ ..ਹੇ.....ਉਹ ਤਾਂ ਸਾਰੀ ਮਹਾਰਾਜ ਦੀ ਕ੍ਰਿਪਾਹੈ, ਪਰ... ਵਪਾਰੀ ਨੇ ਥਥਲਾਉਂਦਿਆਂ ਆਖਿਆ।

ਪਰ ਕੀ ??

“ਗੱਲ ਇਹ ਹੈ ਸਰਕਾਰ ਕਿ ਇਸ ਬੋਦੀ ਦੇ ਸਿਰ 'ਤੇ ਹੀ ਮੇਰਾ ਗੁਜ਼ਾਰਾ ਹੁੰਦਾ ਹੈ । ਜਦੋਂ ਧੀ ਦਾ ਵਿਆਹ ਕੀਤਾ ਤਾਂ ਇਸ ਬੋਦੀ ਲਾਜ ਰੱਖਣ ਲਈ ਹੀ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਖਰਚ ਕੀਤੀਆਂ। ਪਿਛਲੇ ਸਾਲ ਜਦੋਂ ਮੇਰੇ ਪਿਉ ਦਾ ਦੇਹਾਂਤ ਹੋਇਆ ਤਾਂਵੀ ਪੰਜ ਹਜ਼ਾਰ ਸੋਨੇ ਦੀਆਂ ਮੋਹਰਾਂ ਖਰਚ ਕੀਤੀਆਂ ਅਤੇ ਇਸ ਬੋਦੀਦੇ ਕਾਰਨ ਹੀ ਜਦੋਂ ਵੀ ਦਿਲ ਕਰੇ ਬਾਜ਼ਾਰੋਂ ਦਸ ਵੀਹ ਹਜ਼ਾਰ ਰੁਪਿਆ ਉਧਾਰ ਲੈ ਆਉਂਦਾ ਹਾਂ।”

ਗੱਲ ਇਹ ਹੈ ਕਿ ਤੇਰੀ ਚੋਟੀ ਦੀ ਕੀਮਤ ਪੰਝੀ ਹਜ਼ਾਰ ਸੋਨੇ ਦੀਆਂ ਮੋਹਰਾਂ ਹਨ।”

“ਹੁਣ ਮੈਂ ਕੀ ਆਖ ਸਕਦਾ ਹਾਂ ਮਹਾਰਾਜ ! “ਠੀਕ ਏ , ਤੈਨੂੰ ਇਹ ਕੀਮਤ ਅਦਾ ਕਰ ਦਿੱਤੀ ਜਾਵੇਗੀ।

ਤੁਰੰਤ ਬੋਦੀ ਵਾਲੇ ਨੂੰ ਪੰਝੀ ਹਜ਼ਾਰ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਗਈਆਂ। ਹੁਣ ਉਹ ਬੋਦੀ ਕਟਵਾਉਣ ਬਹਿ ਗਿਆ ਅਤੇ ਫਿਰ ਨਾਈ ਨੇ ਜਿਉਂ ਹੀ ਉਹਦੀ ਬੋਦੀ 'ਤੇ ਹੱਥ ਰੱਖਿਆ, ਬੋਦੀ ਵਾਲਾ ਕੜਕ ਕੇ ਬੋਲਿਆ-“ਉਏ ਮੂਰਖਾ ! ਅਕਲ ਤੋਂ ਕੰਮ ਲੈ, ਤੈਨੂੰ ਪਤਾ ਨਹੀਂ ਹੁਣ ਇਹ ਮਹਾਰਾਜ ਦੀ ਬੋਦੀ ਹੈ।

“ਕੀ ਆਖਿਆ। ਉਹਦੀ ਗੱਲ ਸੁਣ ਕੇ ਮਹਾਰਾਜ ਗੁੱਸੇ ਵਿਚ ਆ ਗਏ-“ਸਾਡੀ ਬੇਇੱਜ਼ਤੀ ਕਰਦਾ ਏਂ, ਇਹਨੂੰ ਤੁਰੰਤ ਰਾਜਦਰਬਾਰ ਵਿਚੋਂ ਧੱਕੇ ਦੇ ਕੇ ਕੱਢ ਦਿੱਤਾ ਜਾਵੇ।

ਵਪਾਰੀ ਨੇ ਆਪਣੀਆਂ ਪੰਝੀ ਹਜ਼ਾਰ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੁੱਕੀ ਅਤੇ ਉਥੋਂ ਭੱਜ ਗਿਆ। ਤੇਨਾਲੀਰਾਮ ਬੜੀ ਉੱਚੀ ਹੱਸਿਆ-“ਹੁਣ ਤਾਂ ਮਹਾਰਾਜ ਸਮਝ ਗਏ ਹੋਣਗੇ ਕਿ ਕੌਣ ਮੂਰਖ ਹੈ ਅਤੇ ਕੌਣ ਸਿਆਣਾ ? ਰਾਜਪੁਰੋਹਿਤ ਨੇ ਤਾਂ ਸਿਰਫ਼ ਪੰਜ ਸੋਨੇ ਦੀਆਂ ਮੋਹਰਾਂ ਵਿਚ ਹੀ ਆਪਣੀ ਬੋਦੀ ਕਟਵਾ ਲਈ ਸੀ ਅਤੇ ਉਹ ਵਪਾਰੀ ਪੰਝੀ ਹਜ਼ਾਰ ਸੋਨੇ ਦੀਆਂ ਮੋਹਰਾਂ ' ਵੀ ਲੈ ਕੇ ਚਲਾ ਗਿਆ ਅਤੇ ਬੋਦੀ ਵੀ ਨਹੀਂ ਦੇ ਕੇ ਗਿਆ।

“ਤੂੰ ਠੀਕ ਆਖਿਆ ਸੀ ਤੇਨਾਲੀਰਾਮ।ਨ ਵਪਾਰੀ ਸੱਚਮੁੱਚ ਬੜੇ ਤੇਜ਼ ਹੁੰਦੇ ਹਨ।


Post a Comment

0 Comments