Punjabi Moral Story on "Shikari Shikar Ho Giya", "ਸ਼ਿਕਾਰੀ ਸ਼ਿਕਾਰ ਹੋ ਗਿਆ" for Kids and Students for Class 5, 6, 7, 8, 9, 10 in Punjabi Language.

ਸ਼ਿਕਾਰੀ ਸ਼ਿਕਾਰ ਹੋ ਗਿਆ 
Shikari Shikar Ho Giya



ਇਕ ਵਾਰ ਇਕ ਸ਼ਿਕਾਰੀ ਕਿਸੇ ਸੰਘਣੇ ਜੰਗਲ ਵਿਚੋਂ ਲੰਘ ਰਿਹਾ ਸੀ। ਉਹਦੇ ਕੋਲ ਬੰਦੂਕ ਵੀ ਸੀ। ਜਦੋਂ ਉਹ ਜੰਗਲ ਦੇ ਅੰਦਰ ਗਿਆ ਤਾਂ ਉਹਨੇ ਦਰਖ਼ਤ ਦੀ ਇਕ ਟਾਹਣੀ 'ਤੇ ਇਕ ਕਬੂਤਰ ਬੈਠਾ ਹੋਇਆ ਵੇਖਿਆ।

ਉਹਨੇ ਆਪਣੀ ਬੰਦੂਕ ਨਾਲ ਕਬੂਤਰ ਦਾ ਨਿਸ਼ਾਨਾ ਲਾਇਆ ਅਤੇ ਬੰਦੂਕ ਦਾ ਘੋੜਾ ਦੱਬਣ ਹੀ ਲੱਗਾ ਸੀ ਕਿ ਉਹਦੇ ਪਿਛਲੇ ਪਾਸਿਓਂ ਇਕ ਸੱਪ ਆਇਆ ਅਤੇ ਉਹਨੂੰ ਡੰਗ ਮਾਰ ਗਿਆ। ਸ਼ਿਕਾਰੀ ਆਪਣੇ ਸ਼ਿਕਾਰ ਉੱਤੇ ਗੋਲੀ ਨਾ ਚਲਾ ਸਕਿਆ ਅਤੇ ਥੱਲੇ ਡਿੱਗ ਪਿਆ। ਸੱਪ ਦੇ ਜ਼ਹਿਰ ਦਾ ਅਸਰ ਏਨਾ ਤੇਜ਼ ਸੀ ਕਿ ਉਹਦਾ ਸਰੀਰ ਪਲਾਂ ਵਿਚ ਹੀ ਨੀਲਾ ਹੋ ਗਿਆ। ਉਹ ਜ਼ਮੀਨ 'ਤੇ ਡਿੱਗਕੇ ਤੜਫ਼ਣ ਲੱਗ ਪਿਆ। ਉਹਦੇ ਮੁੰਹ ਵਿਚੋਂ ਝੱਗ ਨਿਕਲਣ ਲੱਗ ਪਈ। ਮਰਦੇ ਵਕਤ ਸ਼ਿਕਾਰੀ ਨੇ ਸੋਚਿਆ-ਸੱਪ ਨੇ ਮੇਰੇ ਨਾਲ ਉਹੀ ਕੀਤਾ, ਜੋ ਮੈਂ ਉਸ ਮਾਸੂਮ ਕਬੂਤਰ ਨਾਲ ਕਰਨਾ ਚਾਹੁੰਦਾ ਸਾਂ।

ਸਿੱਟਾ : ਦੂਜਿਆਂ ਦਾ ਬੁਰਾ ਕਰਨ ਵਾਲਾ ਖ਼ੁਦ ਹੀ ਮੁਸੀਬਤ ਵਿਚ ਫਸ ਜਾਂਦਾ ਹੈ ।


Post a Comment

0 Comments