ਸ਼ੇਰ ਦੀ ਖੱਲ ਵਿਚ ਗਧਾ
Sher di Khal vich Gadha
ਕਿਸੇ ਗਧੇ ਨੂੰ ਸ਼ੇਰ ਦੀ ਖੱਲ ਲੱਭ ਗਈ। ਉਹਨੇ ਸੋਚਿਆ-ਜੇਕਰ ਮੈਂ ਇਸ ਖੱਲ ਨੂੰ ਪਾ ਲਵਾਂ ਤਾਂ ਮਜ਼ਾ ਆ ਜਾਵੇਗਾ। ਜੰਗਲ ਦੇ ਸਾਰੇ ਜਾਨਵਰ ਮੈਨੂੰ ਸ਼ੇਰ ਸਮਝ ਕੇ ਡਰ ਜਾਣਗੇ ।” ਬਸ, ਫਿਰ ਕੀ ਸੀ। ਗਧੇ ਨੇ ਸ਼ੇਰ ਦੀ ਖੱਲ ਪਾ ਲਈ ਅਤੇ ਲੱਗਾ ਜੰਗਲ ਵਿਚ ਦੌੜਣ। ਜੰਗਲ ਦੇ ਜਾਨਵਰ ਡਰ ਕੇ ਇਧਰ-ਉਧਰ ਦੌੜਨ ਲੱਗ ਪਏ। ਉਹ ਨਵੇਂ ਅਤੇ ਫੁਰਤੀਲੇ ਸ਼ੇਰ ਕੋਲੋਂ ਬੇਹੱਦ ਡਰ ਗਏ ਸਨ। ਭੱਜਣ ਵਾਲੇ ਜਾਨਵਰਾਂ ਵਿਚ ਚਲਾਕ ਲੂੰਮੜੀ ਵੀ ਸੀ। ਉਹਨੂੰ ਵੀ ਅਸਲੀਅਤ ਦਾ ਪਤਾ ਨਹੀਂ ਸੀ। ਚਲਾਕ ਲੂੰਮੜੀ ਵੀ ਗਧੇ ਨੂੰ ਪਹਿਚਾਣ ਨਾ ਸਕੀ। ਇਹ ਵੇਖ ਕੇ ਗਧਾ ਖ਼ੁਸ਼ ਹੋ ਗਿਆ। ਉਹਦਾ ਮਨ ਹੰਕਾਰ ਨਾਲ ਭਰ ਗਿਆ।
ਆਪਣੀ ਪ੍ਰਸੰਨਤਾ ਦਿਖਾਉਣ ਲਈ ਉਹ ਉੱਚੀ-ਉੱਚੀ ਅੜਿੱਗਣ ਲੱਗ ਪਿਆ। ਸ਼ੇਰ ਨੂੰ ਗਧੇ ਵਾਂਗ ਅੜਿਗਦਿਆਂ ਵੇਖ ਕੇ ਲੂੰਮੜੀ ਨੂੰ ਕਾਫ਼ੀ ਹੈਰਾਨੀ ਹੋਈ। ਉਹ ਗਧੇ ਦੇ ਕੋਲ ਗਈ| ਗਧਾ ਲੂੰਮੜੀ ਨੂੰ ਵੇਖ ਕੇ ਆਖਣ ਲੱਗਾ-“ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਲੱਗਦਾ।
“ਜਦੋਂ ਤੈਨੂੰ ਪਹਿਲੀ ਵਾਰ ਤੱਕਿਆ ਸੀ ਤਾਂ ਮੈਂ ਡਰ ਗਈ ਸਾਂ।” ਲੂੰਮੜੀ ਬੋਲੀ-“ਪਰ ਜਿਉਂ ਹੀ ਤੇਰੀ ਆਵਾਜ਼ ਸੁਣੀ, ਮੈਂ ਸਮਝ ਗਈ ਕਿ ਤੂੰ ਗਧਾ ਏਂ ।
ਸਿੱਟਾ : ਪਹਿਰਾਵੇ ਨੂੰ ਨਹੀਂ, ਸੁਭਾਅ ਨੂੰ ਬਦਲੋ।
0 Comments