Punjabi Moral Story on "Sher Da Bacha Eko Bhala", "ਸ਼ੇਰ ਦਾ ਬੱਚਾ ਇਕੋ ਭਲਾ" for Kids and Students for Class 5, 6, 7, 8, 9, 10 in Punjabi Language.

ਸ਼ੇਰ ਦਾ ਬੱਚਾ ਇਕੋ ਭਲਾ 
Sher Da Bacha Eko Bhala


ਇਕ ਵਾਰ ਜੰਗਲ ਦੀਆਂ ਸਾਰੀਆਂ ਮਾਦਾਵਾਂ ਦੀਆਂ ਮੀਟਿੰਗ ਹੋਈ। ਵਿਸ਼ਾ ਸੀ ਕਿਹੜੀ ਜ਼ਿਆਦਾ ਬੱਚੇ ਪੈਦਾ ਕਰਦੀ ਹੈ।

ਮਾਦਾ ਰਿੱਛ ਬੋਲੀ-“ਮੈਂ ਤਾਂ ਇਕ ਵਾਰ ਵਿਚ ਦੋ ਬੱਚੇ ਪੈਦਾ ਕਰਦੀ ਹਾਂ।”

ਮਾਦਾ ਭੇੜੀਆ ਬੋਲੀ-“ਮੈਂ ਚਾਰ। ਸੂਰਨੀ ਨੇ ਆਖਿਆ-“ਮੈਂ ਬਾਰ੍ਹਾਂ।” ਬਿਲਾਵ ਬੋਲੀਬਈ ਅਸੀਂ ਤਾਂ ਪੰਜ ਛੇ ਜੰਮ ਸਕਦੇ ਹਾਂ।

ਤਦ ਸੂਰਨੀ ਨੇ ਵੇਖਿਆ ਕਿ ਸ਼ੇਰਨੀ ਚੁੱਪ ਬੈਠੀ ਹੈ। ਉਸ ਨੇ ਆਖਿਆ-“ਮਹਾਰਾਣੀ, ਤੁਸੀਂ ਚੁੱਪ ਕਿਉਂ ਹੋ ??

“ਮੈਂ ਇਕੋ ਬੱਚਾ ਜੰਮਦੀ ਹਾਂ ਅਤੇ ਸ਼ੇਰ ਦਾ ਬੱਚਾ ਸਾਰੇ ਜੰਗਲ ਲਈ ਇਕ ਹੀ ਬਹੁਤ ਹੁੰਦਾ ਹੈ। ਉਹੀ ਰਾਜਾ ਬਣਦਾ ਹੈ। ਔਲਾਦ ਗਿਣਤੀ ਵਿਚ ਨਹੀਂ, ਗੁਣਾਂ ਵਿਚ ਜ਼ਿਆਦਾ ਹੋਣੀ ਚਾਹੀਦੀ ਹੈ। ਤੁਹਾਡੇ ਬਾਰ੍ਹਾਂ ਬੱਚੇ ਜਿਹੜਾ ਕੰਮ ਨਹੀਂ ਕਰ ਸਕਦੇ, ਮੇਰਾ ਇਕ ਬੱਚਾ ਉਹ ਕਰ ਵਿਖਾਉਂਦਾ ਹੈ। 

ਸ਼ੇਰਨੀ ਦੀ ਗੱਲ ਸੁਣ ਕੇ ਸਾਰੀਆਂ ਚੁੱਪ ਕਰ ਗਈਆਂ ਤੇ ਉਨ੍ਹਾਂ ਦੇ ਸਿਰ ਸ਼ਰਮ ਨਾਲ ਝੁਕ ਗਏ ।



Post a Comment

0 Comments