ਸ਼ੇਰ ਅਤੇ ਬੱਕਰੀ
Sher ate Bakri
ਇਕ ਸ਼ੇਰ ਭੁੱਖ ਨਾਲ ਤੜਫ਼ ਰਿਹਾ ਸੀ। ਕਈ ਦਿਨਾਂ ਤੋਂ ਉਹਨੂੰ ਖਾਣਾ ਨਹੀਂ ਸੀ ਮਿਲਿਆ। ਜਦੋਂ ਉਹ ਸ਼ਿਕਾਰ ਦੀ ਭਾਲ ਵਿਚ ਇਧਰ-ਉਧਰ ਭਟਕ ਰਿਹਾ ਸੀ ਤਾਂ ਉਹਨੂੰ ਇਕ ਉੱਚੀ ਚੱਟਾਨ ’ਤੇ ਇਕ ਬੱਕਰੀ ਖਲੋਤੀ ਨਜ਼ਰ ਆਈ। ਬੱਕਰੀ ਵੇਖ ਕੇ ਸ਼ੇਰ ਦੇ ਮੂੰਹ ਵਿਚ ਪਾਣੀ ਆ ਗਿਆ। ਪਰ ਚੱਟਾਨ ’ਤੇ ਚੜਨ ਦੀ ਉਹਦੇ ਵਿਚ ਹਿੰਮਤ ਨਹੀਂ ਸੀ। ਅਖ਼ੀਰ ਉਹਨੇ ਤਰਕੀਬ ਤੋਂ ਕੰਮ ਲੈਣਾ ਹੀ ਮੁਨਾਸਿਬ ਸਮਝਿਆ।
“ਨਮਸਤੇ ! ਬੱਕਰੀ ਜੀ! ਸ਼ੇਰ ਬੜੇ ਪਿਆਰ ਨਾਲ ਬੋਲਿਆ-ਕੀ ਤੈਨੂੰ ਭੁੱਖ ਨਹੀਂ ਲੱਗੀ ? “ਮੈਂ ਤਾਂ ਹਮੇਸ਼ਾ ਹੀ ਭੁੱਖੀ ਰਹਿੰਦੀ ਹਾਂ। ਬੱਕਰੀ ਬੋਲੀ।
ਤਾਂ ਫਿਰ ਤੂੰ ਏਥੇ ਥੱਲੇ ਕਿਉਂ ਨਹੀਂ ਆ ਜਾਂਦੀ ?” ਸ਼ੇਰ ਬੜੀ ਚਲਾਕੀ ਨਾਲ ਕਹਿਣ ਲੱਗਾ-“ਇਥੇ ਬੜਾ ਹੀ ਸੁਆਦ ਅਤੇ ਮੁਲਾਇਮ ਘਾਹ ਹੈ ।
“ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਹਾਡੇ ਕੋਲ ਬਹੁਤ ਹੀ ਸਵਾਦ ਅਤੇ ਮੁਲਾਇਮ ਘਾਹ ਹੈ । ਬੱਕਰੀ ਨੇ ਜਵਾਬ ਦਿੱਤਾ ਤੁਹਾਡੀ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਸੱਦਾ ਦਿੱਤਾ, ਪਰ ਮੇਰੀ ਸੋਚਣੀ ਇਹ ਹੈ ਕਿ ਮੈਂ ਤੁਹਾਨੂੰ ਇਹ ਮੌਕਾ ਕਦੇ ਵੀ ਨਹੀਂ ਦੇਣਾ ਚਾਹੁੰਦੀ ਕਿ ਤੁਸੀਂ ਮੈਨੂੰ ਹੀ ਖਾ ਜਾਓ। ਨਮਸਤੇ !
ਸਿੱਟਾ : ਦੁਸ਼ਮਣ ਦੀ ਗੱਲ ਦਾ ਭਰੋਸਾ ਨਹੀਂ ਕਰਨਾ ਚਾਹੀਦਾ।
0 Comments