Punjabi Moral Story on "Sher Aaya - Sher Aaya", "ਸ਼ੇਰ ਆਇਆ - ਸ਼ੇਰ ਆਇਆ" for Kids and Students for Class 5, 6, 7, 8, 9, 10 in Punjabi Language.

ਸ਼ੇਰ ਆਇਆ - ਸ਼ੇਰ ਆਇਆ 
Sher Aaya - Sher Aaya



ਕਿਸੇ ਪਿੰਡ ਵਿਚ ਇਕ ਚਰਵਾਹਾ ਮੁੰਡਾ ਰਹਿੰਦਾ ਸੀ। ਉਹ ਨੂੰ ਸਾਰੇ ਪਿੰਡ ਦੀਆਂ ਭੇਡਾਂ ਚਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।ਉਹ ਭੇਡਾਂ ਨੂੰ ਰੋਜ਼ ਪਹਾੜੀ ਤੇ ਲੈ ਜਾਂਦੇ ਤੇ ਉਨਾਂ ਨੂੰ ਚਰਣ ਵਾਸਤੇ ਛੱਡ ਦਿੰਦਾ।


ਚਰਵਾਹਾ ਮੁੰਡਾ ਆਪਣੇ ਕੰਮ ਨੂੰ ਬੜੇ ਵਧੀਆ ਤਰੀਕੇ ਨਾਲ ਕਰ ਰਿਹਾ ਸੀ। ਪਰ ਉਹ ਰੋਜ਼-ਰੋਜ਼ ਇਕ ਮਿਥੀ ਹੋਈ ਅਤੇ ਜਾਣੀ-ਪਹਿਚਾਣੀ ਜਗਾ ’ਤੇ ਭੇਡਾਂ ਨੂੰ ਲਿਜਾ-ਲਿਜਾ ਕੇ ਅੱਕ ਗਿਆ ਸੀ। ਉਹਨੇ ਸੋਚਿਆ ਕਿ ਕਿਉਂ ਨਾ ਦਿਲ ਬਹਿਲਾਉਣ ਲਈ ਕੋਈ ਹਾਸਾ-ਮਜ਼ਾਕ ਹੀ ਕੀਤਾ ਜਾਵੇ। ਬਸ ਫਿਰ ਕੀ ਸੀ, ਉਹ ਲੱਗ ਪਿਆ ਉੱਚੀ-ਉੱਚੀ ਰੌਲਾ ਪਾਉਣ-ਭੇੜੀਆਂ ਆਇਆ| ਭੇੜੀਆ ਆਇਆ। ਬਚਾਓ...ਬਚਾਓ ! ਭੇੜੀਆ ਭੇਡਾਂ ਨੂੰ ਖਾ ਰਿਹਾ ਹੈ ।


ਪਿੰਡ ਵਾਲੇ ਖੇਤਾਂ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਨੇ ਚਰਵਾਹੇ ਦੀ ਡਰੀ ਹੋਈ ਆਵਾਜ਼ ਸੁਣੀ ਤਾਂ ਉਨਾਂ ਦੇ ਹੱਥਾਂ ਵਿਚ ਜੋ ਵੀ ਆਇਆ, ਉਹ ਫੜ ਕੇ ਭੇਡੀਏ ਨੂੰ ਮਾਰਨ ਲਈ ਪਹਾੜੀ ਵੱਲ ਦੌੜ ਪਏ ।


ਪਰ ਉਥੇ ਪਹੁੰਚਦਿਆਂ ਹੀ ਉਨ੍ਹਾਂ ਨੇ ਤੱਕਿਆ ਕਿ ਭੇਡਾਂ ਤਾਂ ਆਰਾਮ ਨਾਲ ਚਰ ਰਹੀਆਂ ਹਨ ਤੇ ਚਰਵਾਹਾ ਮੁੰਡਾ ਹੱਸ ਰਿਹਾ ਸੀ।


ਕਿਥੇ ਹੈ ਭੇੜੀਆ ?? ਪਿੰਡ ਵਾਲੇ ਗੁੱਸੇ 'ਚ ਬੋਲੇ। ਪਰ ਚਰਵਾਹਾ ਹੱਸਦਾ ਹੀ ਰਿਹਾ। ਅਗਲੇ ਦਿਨ ਚਰਵਾਹਾ ਭੇਡਾਂ ਨੂੰ ਪਹਾੜੀ ਵਾਲੇ ਮੈਦਾਨ ਤੇ ਲੈ ਗਿਆ।


ਪਰ ਜਦੋਂ ਉਹ ਇਕ ਦਰਖ਼ਤ ਥੱਲੇ ਬੈਠਾ ਆਪਣੀ ਬੰਸਰੀ ਵਜਾ ਰਿਹਾ ਸੀ ਤਾਂ ਉਹਨੂੰ ਕੁਝ ਖ਼ਤਰਨਾਕ ਅਵਾਜ਼ਾਂ ਸੁਣਾਈ ਦਿੱਤੀਆਂ ।ਉਹਨੇ ਸਿਰ ਉਪਰ ਚੁੱਕ ਕੇ ਵੇਖਿਆ ਤਾਂ ਥੋੜੀ ਹੀ ਦੂਰੀ 'ਤੇ ਸੱਚਮੁੱਚ ਇਕ ਡਰਾਉਣਾ ਭੇੜੀਆ ਭੇਡਾਂ ਵੱਲ ਵਧਦਾ ਆ ਰਿਹਾ ਸੀ।


ਭੇਡਾਂ ਨੇ ਖੁੰਖਾਰ ਭੇੜੀਏ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਉਹ ਡਰ ਕੇ ਇਧਰ-ਉਧਰ ਭੱਜਣ ਲੱਗ ਪਈਆਂ। ਚਰਵਾਹਾ ਮੁੰਡਾ ਭੈਭੀਤ ਹੋ ਗਿਆ। ਉਹ ਭੇੜੀਏ ਨੂੰ ਵੇਖ ਕੇ ਉੱਚੀ-ਉੱਚੀ ਚੀਕਣ ਲੱਗਾ-ਭੇੜੀਆ ਆਇਆ ! ਭੇੜੀਆ ਆਇਆ ਬਚਾਓ...ਬਚਾਓ...।”


ਇਸ ਵਾਰ ਉਹ ਕਾਫ਼ੀ ਡਰ ਗਿਆ ਸੀ। ਉਹ ਚੀਕ-ਚੀਕ ਕੇ ਸਹਾਇਤਾ ਲਈ ਆਵਾਜ਼ਾਂ ਮਾਰ ਰਿਹਾ ਸੀ।


ਉਹ ਕੰਬ ਰਿਹਾ ਸੀ ਅਤੇ ਪਿੰਡ ਵਾਲੇ ਪਾਸੇ ਉਮੀਦ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਪਰ ਪਿੰਡ ਵਾਲਿਆਂ ਨੇ ਸੋਚਿਆ ਕਿ ਚਰਵਾਹਾ ਮਜ਼ਾਕ ਕਰ ਰਿਹਾ ਹੋਵੇਗਾ। ਪਿੰਡ ਵਾਲੇ ਉਹਦੀ ਮਦਦ ਲਈ ਨਾ ਆਏ। 


ਭੇੜੀਏ ਨੇ ਵੀ ਚਰਵਾਹੇ ਮੁੰਡੇ ਨੂੰ ਡਰ ਨਾਲ ਕੰਬਦਿਆਂ ਵੇਖਿਆ ਤਾਂ ਸਮਝ ਗਿਆ ਕਿ ਉਹਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੈ । ਉਸ ਭੇੜੀਏ ਨੇ ਇਕ ਭੇਡ ਨੂੰ ਗਰਦਨ ਤੋਂ ਫੜਿਆ ਤੇ ਵੇਖਦਿਆਂ ਹੀ ਵੇਖਦਿਆਂ ਉਹਨੂੰ ਲੈ ਕੇ ਭੱਜ ਗਿਆ।


ਭੇਡਾਂ ਬੁਰੀ ਤਰ੍ਹਾਂ ਚੀਕਣ ਅਤੇ ਇਧਰ-ਉਧਰ ਭੱਜਣ ਲੱਗੀਆਂ। ਚਰਵਾਹਾ ਮੁੰਡਾ ਰੋਂਦਾ ਹੋਇਆ ਪਿੰਡ ਵਾਲਿਆਂ ਕੋਲ ਪੁੱਜਾ ਤੇ ਆਪਣੀ ਦਰਦ ਭਰੀ ਕਹਾਣੀ ਸੁਣੀ।ਉਹ ਆਪਣੀ ਕਰਤੂਤ 'ਤੇ ਸ਼ਰਮਿੰਦਾ ਸੀ ਤੇ ਪਛਤਾ ਰਿਹਾ ਸੀ।


ਚਰਵਾਹੇ ਦੇ ਮਾਂ-ਪਿਉ ਅਤੇ ਪਿੰਡ ਵਾਲਿਆਂ ਨੇ ਉਹਨੂੰ ਬੜਾ ਝਿੜਕਿਆ । ਮੁੰਡੇ ਨੇ ਵੀ ਆਪਣੀ ਮੂਰਖਤਾ ਵਾਸਤੇ ਮਾਫ਼ੀ ਮੰਗੀ ਅਤੇ ਵਾਅਦਾ ਕੀਤਾ ਕਿ ਭਵਿੱਖ ਵਿਚ ਉਹ ਅਜਿਹਾ ਮਜ਼ਾਕ ਨਹੀਂ ਕਰੇਗਾ।


ਸਿੱਟਾ : ਝੂਠੇ ਵਿਅਕਤੀ ਦੀ ਸੱਚੀ ਗੱਲ ’ਤੇ ਵੀ ਲੋਕ ਵਿਸ਼ਵਾਸ ਨਹੀਂ ਕਰਦੇ।


Post a Comment

0 Comments