Punjabi Moral Story on "Sara Shreer Aadi Hai", "ਸਾਰਾ ਸਰੀਰ ਆਦੀ ਹੈ" for Kids and Students for Class 5, 6, 7, 8, 9, 10 in Punjabi Language.

ਸਾਰਾ ਸਰੀਰ ਆਦੀ ਹੈ 
Sara Shreer Aadi Hai



ਇਕ ਵਾਰ ਕੜਾਕੇ ਦੀ ਠੰਡ ਵਿਚ ਇਕ ਗਰੀਬ ਵਿਅਕਤੀ ਨੰਗੇ ਪੈਰੀਂ, ਜੀਹਦੇ ਸਰੀਰ 'ਤੇ ਕੱਪੜੇ ਵੀ ਨਾ-ਮਾਤਰ ਹੀ ਸਨ, ਰਾਜਮਾਰਗ 'ਤੇ ਖ਼ੁਸ਼ੀ-ਖੁਸ਼ੀ ਗਾਉਂਦਾ ਜਾ ਰਿਹਾ ਸੀ । ਰਸਤੇ ਵਿਚ ਉਹਦੀ ਮੁਲਾਕਾਤ ਇਕ ਅਮੀਰ ਵਿਅਕਤੀ ਨਾਲ ਹੋਈ। ਉਹ ਘੋੜੇ ’ਤੇ ਬੈਠਾ ਹੋਇਆ ਸੀ। ਉਹਨੇ ਕੋਟ, ਗਾਉਨ ਅਤੇ ਟੋਪੀ ਪਾਈ ਹੋਈ ਸੀ। ਪੈਰਾਂ ਵਿਚ ਮਜਬੁਤ ਚਮੜੇ ਦੇ ਬੂਟ ਵੀ ਪਾਏ ਹੋਏ ਸਨ।

ਗ਼ਰੀਬ ਏਕੜਕਦੀ ਠੰਡ ਵਿਚ ਵੀ ਕਾਫ਼ੀ ਖੁਸ਼ ਸੀ ਜਦਕਿ ਅਮੀਰ ਵਿਅਕਤੀ ਏਨਾ ਕੁਝ ਪਾਇਆ ਹੋਣ ਦੇ ਬਾਵਜੂਦ ਵੀ ਠੰਡ ਨਾਲ ਕੰਬ ਰਿਹਾ ਸੀ। ਉਸਨੇ ਗ਼ਰੀਬ ਨੂੰ ਇਸ ਸਥਿਤੀ ਵਿਚ ਏਨਾ ਖੁਸ਼ ਤੱਕਿਆ ਤਾਂ ਉਹ ਹੈਰਾਨੀ ਵਿਚ ਡੁੱਬ ਕੇ ਪੁੱਛਣ ਲੱਗਾ-“ਕੀ ਗੱਲ ਏ ਭਰਾਵਾ ? ਤੈਨੂੰ ਏਨੀ ਠੰਡ ਵਿਚ ਬਿਨਾਂ ਗਰਮ ਕੱਪੜਿਆਂ ਦੇ ਏਧਰ-ਉਧਰ ਘੁੰਮ ਰਿਹਾ ਏਂ ? ਤੈਨੂ ਠੰਡ ਨਹੀਂ ਲੱਗਦੀ ? ਤੂੰ ਏਨੀ ਠੰਡ ਕਿਵੇਂ ਬਰਦਾਸ਼ਤ ਕਰ ਲੈਂਦਾ ਏਂ ???

ਕਿਉਂ ਸ਼੍ਰੀਮਾਨ! ਦੁਸਰਾ ਵਿਅਕਤੀ ਹੱਸਿਆ-“ਭਲਾ ਤੁਸੀਂ ਨੰਗੇ ਮੂੰਹ ’ਤੇ ਠੰਡ ਕਿਵੇਂ ਬਰਦਾਸ਼ਤ ਕਰ ਲੈਂਦੇ ਹੋ ?

“ਮੇਰੇ ਮੂੰਹ ਨੂੰ ਇਸ ਦੀ ਆਦਤ ਪੈ ਚੁੱਕੀ ਹੈ। ਅਮੀਰ ਵਿਅਕਤੀ ਨੇ ਜਵਾਬ ਦਿੱਤਾ।

“ਬਸ ਫਿਰ , ਮੇਰਾ ਸਰੀਰ ਵੀ ਅਜਿਹਾ ਹੀ ਹੈ। ਤੇਰੇ ਮੂੰਹ ਵਾਂਗ ਹੀ ਮੇਰੇ ਸਮੁੱਚੇ ਸਰੀਰ ਨੂੰ ਵੀ ਇਸ ਦੀ ਆਦਤ ਪੈ ਚੁੱਕੀ ਹੈ।

ਸਿੱਟਾ : ਜਦੋਂ ਸਾਨੂੰ ਮੁਸ਼ਕਿਲਾਂ ਸਹਿਣ ਦੀ ਆਦਤ ਪੈ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਸਹਿ ਲੈਂਦੇ ਹਾਂ।


Post a Comment

0 Comments