ਸਲਾਹ ਦੇਣ ਤੋਂ ਪਹਿਲਾਂ ਆਪਣੀ ਸੁਰੱਖਿਆ
Salah den to Pahila Apni Surakhiya
ਇਕ ਵਾਰ ਇਕ ਇੱਲ ਨੇ ਖਰਗੋਸ਼ ਦਾ ਪਿੱਛਾ ਕੀਤਾ। ਖਰਗੋਸ਼ ਟੇਢਾ-ਮੇਢਾ ਦੌੜਦਾ ਹੋਇਆ ਕਿਸੇ ਤਰ੍ਹਾਂ ਸੰਘਣੀਆਂ ਝਾੜੀਆਂ ਵਿਚ ਵੜ ਕੋ ਲੁਕ ਗਿਆ। ਉਹਦਾ ਦਿਲ ਅਜੇ ਤਕ ਵੀ ਧੜਕ ਰਿਹਾ ਸੀ। ਉਹ ਅਜੇ ਸੰਭਲਿਆ ਵੀ ਨਹੀਂ ਸੀ ਕਿ ਉਹਨੇ ਇਕ ਕੋਇਲ ਨੂੰ ਕਹਿੰਦਿਆਂ ਸੁਣਿਆ-“ਉਏ ਖਰਗੋਸ਼! ਏਨਾ ਡਰਿਆ ਹੋਇਆ ਕਿਉਂ ਏਂ ? ਇਲ ਕੋਲੋਂ ਏਨਾ ਡਰਨ ਦੀ ਲੋੜ ਨਹੀਂ ਹੈ। ਮੇਰੇ ਵੱਲ ਵੇਖ , ਮੈਂ ਕਿੰਨੀ ਛੋਟੀ ਹਾਂ, ਫਿਰ ਵੀ ਇੱਲ ਕੋਲੋਂ ਨਹੀਂ ਡਰਦੀ। ਤੂੰ ਏਨਾ ਵੱਡਾ ਹੋ ਕੇ ਵੀ ਇੱਲ ਕੋਲੋਂ ਡਰ ਰਿਹਾ ਏ, ਬੜੀ ਸ਼ਰਮ ਵਾਲੀ ਗੱਲ ਹੈ।
ਇੱਲ ਅਜੇ ਵੀ ਖਰਗੋਸ਼ ਨੂੰ ਲੱਭ ਰਹੀ ਸੀ। ਕਿਉਂਕਿ ਖਰਗੋਸ਼ ਝਾੜੀਆਂ ਵਿਚ ਲੁਕ ਕੇ ਬਹਿ ਗਿਆ ਸੀ ਇਸ ਲਈ ਉਹ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ। ਪਰ ਉਹਨੇ ਕੋਇਲ ਨੂੰ ਟਾਹਣੀ 'ਤੇ ਬਹਿ ਕੇ ਬੋਲਦੀ ਨੂੰ ਵੇਖ ਲਿਆ। ਕੋਇਲ ਅਜੇ ਡੀਗਾਂ ਮਾਰ ਕੇ ਗੱਲਾਂ ਹੀ ਕਰ ਰਹੀ ਸੀ ਕਿ ਇੱਲ ਨੇ ਉਹਨੂੰ ਝਪੱਟਾ ਮਾਰ ਕੇ ਫੜ ਲਿਆ ਤੇ ਉੱਡ ਗਈ।
‘ਮੂਰਖ ! ਮੈਨੂੰ ਸਲਾਹ ਦੇ ਰਹੀ ਸੀ। ਉਹਨੂੰ ਆਪਣਾ ਕੋਈ ਫ਼ਿਕਰ ਨਹੀਂ ਸੀ। ਖਰਗੋਸ਼ ਨੇ ਸੋਚਿਆ ਅਤੇ ਕਿਸੇ ਸੁਰੱਖਿਅਤ ਜਗਾ 'ਤੇ ਦੌੜ ਗਿਆ।
ਸਿੱਟਾ : ਆਪਣੀ ਸੁਰੱਖਿਆ ਤੋਂ ਕੰਨੀ ਕਤਰਾਉਣ ਵਾਲੇ ਅਤੇ ਦੂਜਿਆਂ ਨੂੰ ਸਲਾਹ ਦੇਣ ਵਾਲੇ ਇੰਜ ਹੀ ਮਰਦੇ ਹਨ।
0 Comments