ਖਰਗੋਸ਼ ਅਤੇ ਕੱਛੂਕੰਮਾ
Khargosh ate Kachukama
ਦੋ ਦੋਸਤ ਸਨ-ਖਰਗੋਸ਼ ਅਤੇ ਕੱਛੂਕੰਮਾ। ਖਰਗੋਸ਼ ਆਪਣੀ ਤੇਜ਼ ਅਤੇ ਕੱਛੁਕੰਮਾ ਆਪਣੀ ਹੌਲੀ ਚਾਲ ਲਈ ਪ੍ਰਸਿੱਧ ਸਨ। ਇਕ ਵਾਰ ਦੋਵੇਂ ਆਪਸ ਵਿਚ ਗੱਲਾਂ ਕਰ ਰਹੇ ਸਨ। ਖਰਗੋਸ਼ ਕੱਛੂਕੰਮੇ ਦੀ ਹੌਲੀ ਚਾਲ ਦਾ ਮਜ਼ਾਕ ਉਡਾਉਣ ਲੱਗਾ। ਕੱਛੂਕੰਮਾ ਖਰਗੋਸ਼ ਦੀਆਂ ਗੱਲਾਂ ਸੁਣ ਕੇ ਖਿਝ ਗਿਆ, ਪਰ ਫਿਰ ਵੀ ਬੋਲਿਆ-“ਜੇਕਰ ਮੈਂ ਹੌਲੀ-ਹੌਲੀ ਤੁਰਦਾ ਹਾਂ ਤਾਂ ਫਿਰ ਕੀ ਹੋਇਆ, ਜੇਕਰ ਸਾਡੇ ਦਰਮਿਆਨ ਦੌੜ ਮੁਕਾਬਲਾ ਹੋ ਜਾਵੇ ਤਾਂ ਮੈਂ ਤੈਨੂੰ ਹਰਾ ਦਿਆਂਗਾ।”
ਕੱਛੂਕੰਮੇ ਦੀਆਂ ਗੱਲਾਂ ਸੁਣ ਕੇ ਖਰਗੋਸ਼ ਹੈਰਾਨ ਹੋ ਗਿਆ ਅਤੇ ਕਹਿਣ ਲੱਗਾ-ਮਜ਼ਾਕ ਨਾਕਰ।”
“ਮਜ਼ਾਕ ਨਹੀਂ, ਮੈਂ ਠੀਕ ਆਖ ਰਿਹਾ ਹਾਂ।” ਕੱਛੂਕੰਮਾ ਬੋਲਿਆ-ਮੈਂ ਸੱਚਮੁੱਚ ਤੈਨੂੰ ਹਰਾ ਦਿਆਂਗਾ।”
‘‘ਚੰਗਾ !?? ਖਰਗੋਸ਼ ਕੱਛੂਕੰਮੇ ਦੀਆਂ ਗੱਲਾਂ ਸੁਣ ਕੇ ਹੱਸਦਾ ਹੋਇਆ ਕਹਿਣ ਲੱਗਾ“ਤਾਂ ਫਿਰ ਹੋ ਜਾਵੇ ਮੁਕਾਬਲਾ। ਅਸੀਂ ਇਕ ਰੇਫਰੀ ਰੱਖ ਲਵਾਂਗੇ ਅਤੇ ਦੌੜਨ ਵਾਸਤੇ ਮੈਦਾਨ ਨਿਸ਼ਚਿਤ ਕਰ ਲਵਾਂਗੇ।
ਕੱਛੁਕੰਮਾ ਖਰਗੋਸ਼ ਦੀਆਂ ਗੱਲਾਂ ਨਾਲ ਸਹਿਮਤ ਹੋ ਗਿਆ। ਅਗਲੇ ਦਿਨ ਚੂਹੇ ਨੂੰ ਰੇਫਰੀ ਨਿਯੁਕਤ ਕੀਤਾ ਗਿਆ। ਉਥੋਂ ਕੁਝ ਮੀਲ ਦੂਰ ਕਿਸੇ ਵੱਡੇ ਦੇ ਦਰਖ਼ਤ ਉਹ ਜਗਾ ਮਿਥ ਲਈ ਗਈ, ਜਿਥੇ ਦੌੜ ਸਮਾਪਤ ਹੋਣੀ ਸੀ।
ਦੌੜ ਸ਼ੁਰੂ ਹੋਣ ਤੋਂ ਪਹਿਲਾਂ ਰੇਫਰੀ ਚੂਹਾ ਪੁੱਜਾ। ਉਹਨੇ ਦੋਵਾਂ ਨੂੰ ਆਪਣੀਆਂ ਥਾਵਾਂ 'ਤੇ ਖੜਾ ਕਰ ਦਿੱਤਾ-ਹਾਂ ! ਸਾਵਧਾਨ ਹੋ ਜਾਓ...ਅਤੇ ਦੌੜੋ ।’’ ਚੂਹਾ ਬੋਲਿਆ।
ਦੌੜ ਸ਼ੁਰੂ ਹੋ ਗਈ। ਖ਼ਰਗੋਸ਼ ਅੱਖ ਝਪਕਦਿਆਂ ਹੀ ਬਿਜਲੀ ਦੀ ਤੇਜ਼ੀ ਵਾਂਗ ਦੌੜ ਲੱਗ ਪਿਆ ਅਤੇ ਬਹੁਤ ਦੂਰ ਨਿਕਲ ਗਿਆ। ਕੱਛੂਕੰਮਾ ਕਾਫ਼ੀ ਹੌਲੀ-ਹੌਲੀ ਦੌੜ ਰਿਹਾ ਸੀ | ਖਰਗੋਸ਼ ਬਹੁਤ ਤੇਜ਼ ਦੌੜ ਰਿਹਾ ਸੀ। ਲਗਭਗ ਅੱਧੇ ਪੰਧ ਉੱਤੇ ਪਹੁੰਚ ਕੇ ਖਰਗੋਸ਼ ਰੁਕਿਆ ਅਤੇ ਪਿਛਾਂਹ ਮੁੜ ਕੇ ਵੇਖਣ ਲੱਗਾ ਕਿ ਆਖ਼ਰਕਾਰ ਕੱਛੂਕੰਮਾ ਕਿਥੇ ਕੁ ਪਹੁੰਚਿਆ ਹੈ। ਉਹਨੂੰ ਕੱਛੂਕੰਮਾ ਨਜ਼ਰ ਨਾ ਆਇਆ।
ਖਰਗੋਸ਼ ਨੇ ਸੋਚਿਆ-ਅਜੇ ਤਾਂ ਉਹ ਦੂਰ-ਦੂਰ ਤਕ ਕਿਤੇ ਨਜ਼ਰ ਨਹੀਂ ਆ ਰਿਹਾ। ਕਿਉਂ ਨਾ ਉਦੋਂ ਤਕ ਮੈਂ ਥੋੜਾ ਘਾਹ ਖਾ ਲਵਾਂ ਅਤੇ ਆਰਾਮ ਕਰ ਲਵਾਂ। ਜਦੋਂ ਕੱਛੂਕੰਮਾ ਨਜ਼ਰ ਆਵੇਗਾ ਤਾਂ ਮੈਂ ਉੱਠ ਕੇ ਦੁਬਾਰਾ ਦੌੜ ਪਵਾਂਗਾ।”ਖਰਗੋਸ਼ ਨੇ ਥੋੜਾ ਜਿਹਾ ਘਾਹ ਖਾਧਾ, ਪਾਣੀ ਪੀਤਾ ਅਤੇ ਇਕ ਦਰਖ਼ਤ ਦੇ ਹੇਠਾਂ ਲੇਟ ਕੇ ਆਰਾਮ ਕਰਨ ਲੱਗ ਪਿਆ।
ਖਰਗੋਸ਼ ਲੇਟਕੇ ਸੌਣਾ ਤਾਂ ਨਹੀਂ ਸੀ ਚਾਹੁੰਦਾ, ਪਰ ਨਦੀ ਦੇ ਕਿਨਾਰਿਓ ਆਉਂਦੀ ਠੰਡੀ ਹਵਾ ਨੇ ਉਹਨੂੰ ਡੂੰਘੀ ਨੀਂਦ ਸੰਵਾ ਦਿੱਤਾ। ਖਰਗੋਸ਼ ਘਰਾੜੇ ਮਾਰਨ ਲੱਗ ਪਿਆ।
ਦੂਜੇ ਪਾਸੇ ਕੱਛੂਕੰਮਾ ਹੌਲੀ-ਹੌਲੀ ਪਰ ਬਿਨਾਂ ਰੁਕਿਆ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ।
'ਖ਼ਰਗੋਸ਼ ਬਹੁਤ ਦੇਰ ਤਕ ਸੁੱਤਾ ਰਿਹਾ। ਜਦੋਂ ਉਹ ਜਾਗਿਆ ਤਾਂ ਉਹਨੂੰ ਕੱਛੂਕੰਮਾ ਕਿਤੇ ਨਜ਼ਰ ਨਾ ਆਇਆ। ਕਿਉਂਕਿ ਉਹ ਕਾਫ਼ੀ ਦੇਰ ਸੁੱਤਾ ਰਿਹਾ ਸੀ, ਇਸ ਲਈ ਉਠਦਿਆਂ ਹੀ ਬੜੀ ਤੇਜ਼ੀ ਨਾਲ ਮਿਥੇ ਹੋਏ ਦਰਖ਼ਤ ਵੱਲ ਦੌੜਿਆ। ਪਰ ਦਰਖ਼ਤ ਦੇ ਨੇੜੇ ਪਹੁੰਚਦਿਆਂ ਹੀ ਖਰਗੋਸ਼ ਉਪਰ ਜਿਵੇਂ ਬਿਜਲੀ ਡਿੱਗ ਪਈ।ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਕੱਛੁਕੰਮਾ ਤਾਂ ਉਥੇ ਪਹਿਲਾਂ ਤੋਂ ਹੀ ਹਾਜ਼ਰ ਸੀ। ਖ਼ਰਗੋਸ਼ ਦੌੜ ਮੁਕਾਬਲਾ ਹਾਰ ਚੁੱਕਾ ਸੀ। ਉਸਨੇ ਹੱਸ ਕੇ ਖੇਡ ਭਾਵਨਾ ਨਾਲ ਆਪਣੀ ਹਾਰ ਸਵੀਕਾਰ ਕਰ ਲਈ। ਉਸਨੇ ਦੁਬਾਰਾ ਕਦੀ ਵੀ ਕੱਛੂਕੰਮੇ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਸਿੱਟਾ : ਸਫ਼ਲਤਾ ਹਾਸਿਲ ਕਰਨ ਲਈ ਨਿਰੰਤਰ ਮਿਹਨਤ ਕਰੋ।
0 Comments