ਰਾਜਾ ਬਿਕਰਮਾਦਿੱਤ ਦਾ ਨਿਆਂ
Raja Bikramaditya da Nyay
ਰਾਜਾ ਬਿਕਰਮਾਦਿੱਤ ਬੜੇ ਹੀ ਨਿਆਂ ਪਸੰਦ ਤੇ ਪਰਜਾ ਨੂੰ ਪਿਆਰ ਕਰਨ ਵਾਲੇ ਸਨ। ਉਸਤੋਂ ਨਿਆਂ ਕਰਵਾਉਣ ਲਈ ਦੇਵਤਾ ਵੀਸ ਵਰਗਲੋਕ ਤੋਂ ਧਰਤੀ 'ਤੇ ਆਉਂਦੇ ਸੀ। ਇਕ ਵਾਰ ਉਨ੍ਹਾਂ ਨੇ ਨਦੀ ਕਿਨਾਰੇ ਇਕ ਮਹਿਲ ਬਣਾਉਣ ਦਾ ਹੁਕਮ ਦਿੱਤਾ।
ਮੰਤਰੀ ਨੇ ਤੁਰੰਤ ਕਾਰੀਗਰ ਕੰਮ 'ਤੇ ਲਾ ਦਿੱਤੇ। ਪਰ ਇਕ ਸਮੱਸਿਆ ਆ ਗਈ। ਰਾਜ ਮਹੱਲ ਦੇ ਨਿਰਮਾਣ ਵਾਲੀ ਜਗਾ ਦੇ ਕੋਲ ਹੀ ਇਕ ਬੁੱਢੀ ਦੀ ਝੌਪੜੀ ਸੀ। ਇਸ ਝੌਪੜੀ ਕਾਰਨ ਰਾਜ ਮਹੱਲ ਦੀ ਸ਼ੋਭਾ ਨਸ਼ਟ ਹੋ ਰਹੀ ਸੀ।
ਮੰਤਰੀ ਨੇ ਆ ਕੇ ਸਾਰੀ ਗੱਲ ਰਾਜੇ ਨੂੰ ਦੱਸੀ।
ਰਾਜੇ ਨੇ ਝੌਪੜੀ ਦੀ ਮਾਲਕਣ ਨੂੰ ਬੁਲਾਇਆ। ਉਸ ਨੂੰ ਆਪਣੀ ਸਮਸਿਆ ਦੱਸੀ ਤੇ ਝੌਪੜੀ ਦੇ ਬਦਲੇ ਮੋਟੀ ਰਕਮ ਦੇਣ ਦਾ ਪ੍ਰਸਤਾਵ ਉਹਦੇ ਸਾਹਮਣੇ ਰੱਖਿਆ। ਪਰ ਝੌਪੜੀ ਵਾਲੀ ਬੁੱਢੀ ਬੜੀ ਅੜੀਅਲ ਨਿਕਲੀ।
ਉਸਨੇ ਆਖਿਆ-ਮਹਾਰਾਜ! ਮਾਫ਼ ਕਰਿਓ, ਤੁਹਾਡਾ ਪ੍ਰਸਤਾਵ ਮੈਨੂੰ ਮੰਜੂਰ ਨਹੀਂ ਆਪਣੀ ਝੌਪੜੀ ਮੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰੀ ਹੈ। ਇਸ ਝੌਪੜੀ ਵਿਚ ਮੇਰੀ ਸਾਰੀ ਉਮਰ ਲੰਘ ਗਈ ਏ। ਮੈਂ ਆਪਣੀ ਇਸ ਝੌਪੜੀ ਵਿਚ ਹੀ ਮਰਨਾ ਚਾਹੁੰਦੀ ਹਾਂ। ਇਹ ਮੇਰੇ ਸਵਰਗੀ ਪਤੀ ਦੀ ਇਕਮਾਤਰ ਨਿਸ਼ਾਨੀ ਹੈ।
ਰਾਜੇ ਨੇ ਸੋਚਿਆ-ਇਸ ਗ਼ਰੀਬਣੀ ਨਾਲ ਜ਼ਿਆਦਤੀ ਕਰਨਾ ਉਚਿਤ ਨਹੀਂ। ਉਸਨੇ ਆਪਣੇ ਮੰਤਰੀ ਨੂੰ ਆਖਿਆ-“ਕੋਈ ਹਰਜ ਨਹੀਂ । ਇਸ ਲੌਂਪੜੀ ਨੂੰ ਇਥੇ ਹੀ ਰਹਿਣ ਦਿਉ। ਜਦੋਂ ਲੋਕ ਇਸ ਸ਼ਾਨਦਾਰ ਮਹੱਲ ਅਤੇ ਝੌਪੜੀ ਨੂੰ ਇਕੱਠਿਆਂ ਵੇਖਣਗੇ ਤਾਂ ਉਹ ਮੇਰੇ ਸੌਂਦਰਯਾਬੋਧ ਤੇ ਨਿਆਂ ਦੀ ਪ੍ਰਸ਼ੰਸਾ ਜ਼ਰੂਰ ਕਰਨਗੇ।
0 Comments