ਪਹਿਲਾਂ ਸੋਚੋ, ਫਿਰ ਕਰੋ
Pehle Socho, Phir Karo
ਕਿਸੇ ਜੰਗਲ ਦੇ ਕਿਨਾਰੇ ਪਾਣੀ ਨਾਲ ਭਰੀ ਇਕ ਬੜੀ ਵੱਡੀ ਝੀਲ ਸੀ। ਇਹਦੇ ਵਿਚ ਕੁਝ ਡੱਡੂ ਬੜੇ ਮਜ਼ੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਸਨ। ਇਕ ਵਾਰ ਅਜਿਹਾ ਹੋਇਆ ਗਰਮੀਆਂ ਦੇ ਮੌਸਮ ਵਿਚ ਮੀਂਹ ਨਾ ਪਿਆ ਅਤੇ ਗਰਮੀ ਕਰਕੇ ਝੀਲ ਸੁੱਕ ਗਈ ਸੀ। ਉਂਜ ਡੱਡੂ ਧਰਤੀ ਅਤੇ ਪਾਣੀ ਦੋਵਾਂ ਥਾਵਾਂ 'ਤੇ ਰਹਿ ਸਕਦੇ ਹਨ, ਪਰ ਅਜਿਹਾ ਹੋਣ ’ਤੇ ਵੀ ਉਹ ਚਾਹੁੰਦੇ ਸਨ ਕਿ ਕੁਝ ਥੋੜਾ-ਬਹੁਤ ਪਾਣੀ ਹੋਵੇ ਤਾਂ ਚੰਗਾ ਹੈ। ਉਨ੍ਹਾਂ ਦੀ ਇਹ ਹਾਲਤ ਵੇਖ ਕੇ ਡੱਡੂਆਂ ਦਾ ਸਰਦਾਰ ਉਨ੍ਹਾਂ ਸਾਰਿਆਂ ਨਾਲ ਉਸ ਸੁੱਕੀ ਝੀਲ ਵਿਚੋਂ ਬਾਹਰ ਆ ਗਿਆ ਅਤੇ ਉਹ ਸਾਰੇ ਇਕੱਠੇ ਪਾਣੀ ਵਾਲੀ ਝੀਲ ਦੀ ਤਲਾਸ਼ ਕਰਨ ਤੁਰ ਪਏ।
ਜਦੋਂ ਉਹ ਡੱਡੂ ਪਾਣੀ ਦੀ ਤਲਾਸ਼ ਵਿਚ ਇਧਰ-ਉਧਰ ਘੁੰਮ ਰਹੇ ਸਨ, ਉਦੋਂ ਉਨ੍ਹਾਂ ਨੂੰ ਪਾਣੀ ਨਾਲ ਭਰਾ ਇਕ ਖੂਹ ਦਿਖਾਈ। ਪਾਣੀ ਵੇਖ ਕੇ ਸਾਰੇ ਡੱਡੂ ਉਤਾਵਲੇ ਹੋ ਗਏ । ਉਹ ਸਾਰੇ ਖੂਹ ਵਿਚ ਛਾਲ ਮਾਰ ਦੇਣਾ ਚਾਹੁੰਦੇ ਸਨ। ਇਥੋਂ ਤਕ ਕਿ ਉਨ੍ਹਾਂ ਦਾ ਸਰਦਾਰ ਵੀ ਇੰਜ ਹੀ ਕਰਨਾ ਚਾਹੁੰਦਾ ਸੀ ਪਰ ਇਸ ਬਾਰੇ ਸੋਚ-ਵਿਚਾਰ ਕਰਨ ਤੋਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚਿਆ ਕਿ ਅਜਿਹਾ ਕਰਨਾ ਠੀਕ ਨਹੀਂ ਹੈ।ਉਹ ਬੋਲਿਆ-ਪਿਆਰੇ ਦੋਸਤੋ ! ਭਵਿੱਖ ਬਾਰੇ ਸੋਚ ਕੇ ਅੱਗੇ ਵਧਣਾ ਹੀ ਚੰਗਾ ਹੁੰਦਾ ਹੈ। ਮੰਨਿਆ ਕਿ ਇਹ ਖੂਹ ਪਾਣੀ ਨਾਲ ਭਰਿਆ ਹੋਇਆ ਹੈ ਪਰ ਜੇਕਰ ਇਹ ਵੀ ਸੁੱਕ ਗਿਆ ਤਾਂ ਅਸੀਂ ਤਾਂ ਬੇ-ਮੌਤ ਮਾਰੇ ਜਾਵਾਂਗੇ। ਖੂਹ ਵਿਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋਵੇ। ਨਤੀਜਾ ਇਹ ਹੋਵੇਗਾ ਕਿ ਅਸੀਂ ਭੁੱਖ ਨਾਲ ਤੜਫ਼-ਤੜਫ ਕੇ ਹੀ ਮਰ ਜਾਵਾਂਗੇ।
ਸਿੱਟਾ : ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚ-ਵਿਚਾਰ ਕਰ ਲੈਣੀ ਚਾਹੀਦੀ ਹੈ।
0 Comments