Punjabi Moral Story on "Parmatma nal Dhokha", "ਪ੍ਰਮਾਤਮਾ ਨਾਲ ਧੋਖਾ" for Kids and Students for Class 5, 6, 7, 8, 9, 10 in Punjabi Language.

ਪ੍ਰਮਾਤਮਾ ਨਾਲ ਧੋਖਾ 
Parmatma nal Dhokha 



ਇਕ ਵਾਰ ਇਕ ਚਲਾਕ ਆਦਮੀ ਭੁੱਖ ਨਾਲ ਬੇਹਾਲ ਹੋਇਆ ਇਧਰ-ਉਧਰ ਰੋਟੀ ਦੀ ਤਲਾਸ਼ ਵਿਚ ਘੁੰਮ ਰਿਹਾ ਸੀ। ਅਖ਼ੀਰ ਵਿਚ ਜਦੋਂ ਉਹਨੂੰ ਰੋਟੀ ਨਾ ਮਿਲੀ ਤਾਂ ਨਿਰਾਸ਼ ਹੋ ਕੇ ਰੱਬ ਅੱਗੇ ਗੋਡੇ ਟੇਕ ਦਿੱਤੇ-ਹੇ ਪ੍ਰਮਾਤਮਾ! ਮੇਰੇ `ਤੇ ਦਇਆ ਕਰ। ਜੇਕਰ ਤੂੰ ਮੈਨੂੰ ਇਕ ਸੌ ਖਜੂਰ ਦੇਵੇਂਗਾ ਤਾਂ ਮੈਂ ਅੱਧੀਆਂ ਤੈਨੂੰ ਦੇ ਦਿਆਂਗਾ।”

ਜਦੋਂ ਉਹਨੇ ਅੱਖਾਂ ਖੋਲੀਆਂ ਤਾਂ ਸੱਚਮੁੱਚ ਉਹਦੇ ਅੱਗੇ ਖਜੂਰਾਂ ਦਾ ਢੇਰ ਲੱਗਾ ਹੋਇਆ ਸੀ।

ਉਹ ਆਦਮੀ ਬਹੁਤ ਖ਼ੁਸ਼ ਹੋਇਆ ਅਤੇ ਖਜੂਰਾਂ ਦੀ ਗਿਣਤੀ ਕਰਨ ਲੱਗਾ। ਪੂਰੀਆਂ ਪੰਜਾਹ ਖਜੂਰਾਂ ਸਨ। ਉਹਨੇ ਢਿੱਡ ਭਰ ਕੇ ਖਜੂਰਾਂ ਖਾ ਲਈਆਂ ਅਤੇ ਕਹਿਣ ਲੱਗਾ-“ਹੇ ਪ੍ਰਮਾਤਮਾ! ਮੈਨੂੰ ਨਹੀਂ ਸੀ ਪਤਾ ਕਿ ਤੂੰ ਆਪਣੇ ਹਿੱਸੇ ਦੀਆਂ ਖਜੂਰਾਂ ਪਹਿਲਾਂ ਹੀ ਰੱਖ ਲਈਆਂ ਹਨ। ਤੂੰ ਤਾਂ ਹਿਸਾਬ-ਕਿਤਾਬ ਦਾ ਬੜਾ ਪੱਕਾ ਏ। ਏਨਾ ਕਹਿ ਕੇ ਚਲਾਕ ਆਦਮੀ ਉਥੋਂ ਤੁਰ ਪਿਆ।

ਸਿੱਟਾ : ਚਲਾਕ ਵਿਅਕਤੀ ਆਪਣੀਆਂ ਦਲੀਲਾਂ ਨਾਲ ਪ੍ਰਮਾਤਮਾ ਨੂੰ ਵੀ ਧੋਖਾ ਦੇ ਸਕਦਾ ਹੈ।


Post a Comment

0 Comments