ਅਕਲਮੰਦ ਬੱਚਾ
Akalmand Baccha
ਇਕ ਵਾਰ ਇਕ ਬੱਕਰਾ-ਬੱਕਰੀ ਜਦੋਂ ਘਾਹ ਚਰਨ ਲਈ ਜਾਣ ਲੱਗੇ ਤਾਂ ਬੱਕਰੇ ਨੇ ਆਪਣੇ ਬੱਚਿਆਂ ਨੂੰ ਆਖਿਆ ਕਿ ਜਦੋਂ ਉਹ ਸ਼ਾਮ ਨੂੰ ਵਾਪਸ ਆਉਣਗੇ ਤਾਂ ਦਰਵਾਜ਼ਾ ਉਦੋਂ ਹੀ ਖੋਲਣਾ ਜਦੋਂ ਮੈਂ ਆਖਾਂ-“ਬੋਨੀ, ਟੋਨੀ,ਪਿੰਕੀ, ਮਿੰਕੀ! ਦਰਵਾਜ਼ਾ ਖੋਲ੍ਹ ਮੈਂ ਤੁਹਾਡੇ ਲਈ ਭੋਜਨ ਲਿਆਇਆ ਹਾਂ।” ਇਹ ਕਹਿ ਕੇ ਉਹ ਕਿਸੇ ਹਰੇ-ਭਰੇ ਜੰਗਲ ਵਿਚ ਚਲੇ ਗਏ।
ਇਕ ਭੇੜੀਆ ਉਥੇ ਕਿਤੇ ਨੇੜੇ ਹੀ ਲੁਕ ਕੇ ਸਾਰੀਆਂ ਗੱਲਾਂ ਸੁਣ ਰਿਹਾ ਸੀ। ਉਹ ਤੁਰੰਤ ਦਰਵਾਜ਼ੇ ਅੱਗੇ ਆ ਗਿਆ ਅਤੇ ਬੱਕਰੇ ਵਰਗੀ ਆਵਾਜ਼ ਕੱਦ ਕੇ ਕਹਿਣ ਲੱਗਾ-ਬੋਨੀ, ਟੋਨੀ, ਪਿੰਕੀ, ਮਿੰਕੀ! ਦਰਵਾਜ਼ਾ ਖੋਲੋ,ਮੈਂ ਤੁਹਾਡੇ ਲਈ ਭੋਜਨ ਲਿਆਇਆ ਹਾਂ।”
ਇਕ ਬੱਚੇ ਨੂੰ ਭੇੜੀਏ ਦੀ ਗੜਕਵੀਂ ਆਵਾਜ਼ ਸੁਣ ਕੇ ਸ਼ੱਕ ਪੈ ਗਿਆ। ਉਹਨੇ ਬਾਰੀ ਵਿਚੋਂ ਝਾਕ ਕੇ ਵੇਖਿਆ। ਬਾਹਰ ਭੇੜੀਆ ਖਲੋਤਾ ਸੀ। ਉਹਨੇ ਭੇੜੀਏ ਨੂੰ ਆਖਿਆ-“ਤੁਸੀਂ ਸਾਡੇ ਪਿਤਾ ਜੀ ਦੀ ਬਹੁਤ ਸੋਹਣੀ ਨਕਲ ਕੀਤੀ ਹੈ । ਪਰ ਤੁਸੀਂ ਦਾੜੀ ਲਾਉਣਾ ਭੁੱਲ ਗਏ ਹੋ । ਤੈਨੂੰ ਪਤਾ ਨਹੀਂ ਕਿ ਬੱਕਰੇ ਦੀ ਦਾੜੀ ਵੀ ਹੁੰਦੀ ਹੈ। ਅਗਲੀ ਵਾਰ ਦਾੜੀ ਲਾ ਕੇ ਆਇਉ । ਮੈਂ ਦਰਵਾਜ਼ਾ ਖੋਲ੍ਹ ਦਿਆਂਗਾ।”
ਜਦੋਂ ਭੇੜੀਏ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਚੁੱਪਚਾਪ ਉਥੋਂ ਚਲਾ ਗਿਆ।
0 Comments