Punjabi Moral Story on "Nakal Marni Buri Adat Hai", "ਨਕਲ ਮਾਰਨੀ ਬੁਰੀ ਆਦਤ ਹੈ" for Kids and Students for Class 5, 6, 7, 8, 9, 10 in Punjabi Language.

ਨਕਲ ਮਾਰਨੀ ਬੁਰੀ ਆਦਤ ਹੈ 
Nakal Marni Buri Adat Hai


ਇਕ ਪਹਾੜ ਦੀ ਉੱਚੀ ਚੋਟੀ 'ਤੇ ਇਕ ਬਾਜ ਰਹਿੰਦਾ ਸੀ।

ਪਹਾੜ ਦੀ ਤਰਾਈ ਵਿਚ ਇਕ ਵੱਡਾ ਦਰਖ਼ਤ ਸੀ। ਦਰਖ਼ਤ ਤੇ ਇਕ ਕਾਂ ਆਪਣਾ ਆਲ੍ਹਣਾ ਬਣਾ ਕੇ ਰਹਿੰਦਾ ਸੀ। ਉਹ ਬੜਾ ਚਲਾਕ ਅਤੇ ਚੰਚਲ ਸੀ। ਉਸਦੀ ਹਮੇਸ਼ਾ ਇਹੋ ਕੋਸ਼ਿਸ਼ ਰਹਿੰਦੀ ਸੀ ਕਿ ਬਿਨਾਂ ਮਿਹਨਤ ਕੀਤਿਆਂ ਖਾਣ ਨੂੰ ਮਿਲ ਜਾਵੇ। ਦਰਖ਼ਤ ਦੇ ਲਾਗੇ-ਬੰਨੇ ਖੁੱਡ ਵਿਚ ਖ਼ਰਗੋਸ਼ ਰਹਿੰਦੇ ਸਨ।

ਕਦੀ ਚੋਟੀ ’ਤੇ ਬਾਜਾਂ ਦੀ ਬਸਤੀ ਸੀ। ਜਦ ਵੀ ਖ਼ਰਗੋਸ਼ ਬਾਹਰ ਆਉਂਦਾ ਤਾਂ ਬਾਜ਼ ਉੱਚੀ ਪਰਵਾਜ਼ ਭਰਦੇ ਅਤੇ ਇਕ ਅੰਧੇ ਖ਼ਰਗੋਸ਼ ਨੂੰ ਚੁੱਕ ਕੇ ਲੈ ਜਾਂਦੇ , ਫਿਰ ਮਜ਼ੇ ਨਾਲ ਬਹਿ ਕੇ ਖਾਂਦੇ। ਕਾਂ ਵੇਖਦਾ ਤਾਂ ਉਹਦੇ ਮੂੰਹ ਵਿਚ ਪਾਣੀ ਆ ਜਾਂਦਾ।

ਇਕ ਦਿਨ ਕਾਂ ਨੇ ਸੋਚਿਆ-“ਵੈਸੇ ਤਾਂ ਇਹ ਚਲਾਕ ਖ਼ਰਗੋਸ਼ ਮੇਰੇ ਹੱਥ ਆਉਣੇ ਨਹੀਂ। ਜੇਕਰ ਇਨ੍ਹਾਂ ਦਾ ਕੂਲਾ ਕੂਲਾ ਮਾਸ ਖਾਣਾ ਹੈ ਤਾਂ ਮੈਨੂੰ ਵੀ ਬਾਜ਼ ਵਾਂਗ ਹੀ ਕਰਨਾ ਹੋਵੇਗਾ। ਇਕਦਮ ਝਪਟਾ ਮਾਰ ਕੇ ਫੜ ਲਵਾਂਗਾ।

ਦੂਜੇ ਦਿਨ ਕਾਂ ਨੇ ਵੀ ਇਕ ਖ਼ਰਗੋਸ਼ ਨੂੰ ਫੜਨ ਦੀ ਗੱਲ ਸੋਚ ਕੇ ਆਪਣੇ ਦਰਖ਼ਤ ਤੋਂ ਪਰਵਾਜ਼ ਭਰੀ ਤੇ ਅਸਮਾਨ ਵਿਚ ਉਪਰ ਤਕ ਉੱਡਦਾ ਗਿਆ। ਫਿਰ ਉਸਨੇ ਖਰਗੋਸ਼ ਨੂੰ ਫੜਨ ਲਈ ਬਾਜ ਵਾਂਗ ਜ਼ੋਰ ਨਾਲ ਝਪਟਾ ਮਾਰਿਆ।

ਭਲਾ ਕਾਂ ਬਾਜ ਦਾ ਕੀ ਮੁਕਾਬਲਾ ਕਰ ਸਕਦਾ ਸੀ ? ਖ਼ਰਗੋਸ਼ ਨੇ ਉਸ ਨੂੰ ਵੇਖ ਲਿਆ ਤੇ ਉਹ ਦੌੜ ਕੇ ਇਕ ਚੱਟਾਨ ਦੇ ਪਿੱਛੇ ਲੁਕ ਗਿਆ।

ਕਾਂ ਆਪਣੇ ਲਾਲਚ ਵਿਚ ਹੀ ਉਸ ਚੱਟਾਨ ਨਾਲ ਟਕਰਾ ਗਿਆ। ਨਤੀਜਾ ਇਹ ਨਿਕਲਿਆ ਕਿ ਉਹਦੀ ਚੁੰਝ ਤੇ ਗਰਦਨ ਟੁੱਟ ਗਈ ਤੇ ਉਹ ਉਥੇ ਹੀ ਤੜਫ਼ ਤੜਫ਼ ਕੇ ਮਰ ਗਿਆ।



Post a Comment

0 Comments