Punjabi Moral Story on "Musibat vele Akal da hi Sahara hunda hai", "ਮੁਸੀਬਤ ਵੇਲੇ ਅਕਲ ਦਾ ਹੀ ਸਹਾਰਾ ਹੁੰਦਾ ਹੈ " for Kids and Students.

ਮੁਸੀਬਤ ਵੇਲੇ ਅਕਲ ਦਾ ਹੀ ਸਹਾਰਾ ਹੁੰਦਾ ਹੈ 
Musibat vele Akal da hi Sahara hunda hai



ਇਕ ਵਾਰ ਇਕ ਕੋਇਲ ਅਤੇ ਕਬੂਤਰ ਆਪਸ ਵਿਚ ਗੱਲਾਂ ਕਰ ਰਹੇ ਸਨ। ਸ਼ਿਕਾਰੀ ਨੇ ਉਨ੍ਹਾਂ ਦੋਹਾਂ ਨੂੰ ਇਕੋ ਹੀ ਪਿੰਜਰੇ ਵਿਚ ਬੰਦ ਕਰਕੇ ਰੱਖਿਆ ਹੋਇਆ ਸੀ।

ਕਬੂਤਰ ਨੇ ਆਖਿਆ-"ਤੇਰੇ ਗਾਉਣ ਦਾ ਕੀ ਫ਼ਾਇਦਾ, ਜੇਕਰ ਤੂੰ ਵੀ ਮੇਰੇ ਵਾਂਗ ਪਿੰਜਰੇ ਵਿਚ ਹੀ ਰਹਿਣਾ ਹੈ। ਹੋ ਸਕਦਾ ਹੈ ਕਿ ਤੈਨੂੰ ਆਪਣੀ ਮਿੱਠੀ ਆਵਾਜ਼ ’ਤੇ ਬਹੁਤ ਮਾਣ ਹੋਵੇ, ਪਰ ਮੇਰਾ ਵਿਚਾਰ ਹੈ ਕਿ ਤੇਰੇ ਮਿੱਠੀ ਆਵਾਜ਼ ਦੀ ਕੋਈ ਕੀਮਤ ਨਹੀਂ ਹੈ।

ਇਹ ਕਹਿਣਾ ਗਲਤ ਏ ਮੇਰੇ ਦੋਸਤ। ਮੇਰੀ ਆਵਾਜ਼ ਦੀ ਮਿਠਾਸ ਨੇ ਹੀ ਇਕ ਵਾਰ ਮੇਰੀ ਜਾਨ ਬਚਾਈ ਸੀ। ਕੋਇਲ ਨੇ ਆਖਿਆ-ਇਕ ਵਾਰ ਮੇਰੇ ਨਾਲ ਦੂਜਾ ਕਬੂਤਰ ਰਹਿੰਦਾ ਸੀ। ਸ਼ਿਕਾਰੀ ਨੇ ਆਪਣੇ ਕੁਝ ਪਾਣਿਆਂ ਵਾਸਤੇ ਉਹਨੂੰ ਮਾਰ ਕੇ ਭੋਜਨ ਤਿਆਰ ਕਰਨ ਦੀ ਯੋਜਨਾ ਬਣਾਈ ਸੀ। ਰਾਤ ਬਹੁਤ ਹਨੇਰੀ ਸੀ। ਸ਼ਿਕਾਰੀ ਦੀ ਪਤਨੀ ਆਈ ਅਤੇ ਮੈਨੂੰ ਫੜ ਕੇ ਲੈ ਗਈ। ਪਰ ਜਿਵੇਂ ਹੀ ਉਹਨੇ ਮੈਨੂੰ ਮਾਰਨਾ ਚਾਹਿਆ, ਮੈਂ ਗਾਉਣ ਲੱਗ ਪਈ। ਮੇਰੇ ਗਾਉਣ ਕਰਕੇ ਹੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਮੇਰੀ ਜਾਨ ਬਚ ਗਈ ਨਹੀਂ ਤਾਂ ਹਨੇਰਾ ਏਨਾ ਜ਼ਿਆਦਾ ਸੀ ਕਿ ਉਹਨੇ ਮੈਨੂੰ ਕਬੁਤਰ ਸਮਝ ਕੇ ਮਾਰ ਦੇਣਾ ਸੀ ਅਤੇ ਮੈਂ ਗਾਣਾ ਗਾਉਣ ਕਰਕੇ ਹੀ ਜਿੰਦਾ ਬਚੀ ਹੋਈ ਹਾਂ।

ਵਿਚਾਰਾ ਕਬੂਤਰ ਇਹ ਸੁਣ ਕੇ ਚੁੱਪ ਹੋ ਗਿਆ। 

ਸਿੱਟਾ : ਮੁਸੀਬਤ ਵੇਲੇ ਅਕਲ ਦਾ ਹੀ ਸਹਾਰਾ ਹੁੰਦਾ ਹੈ।


Post a Comment

0 Comments