ਮੁਸੀਬਤ ਕੋਲੋਂ ਡਰੋ ਨਾ, ਸਾਹਮਣਾ ਕਰੋ
Musibat kolo daro na, Samna karo
ਇਕ ਵਾਰ ਪਿੰਡ ਦੇ ਕੁਝ ਕੁੱਤੇ ਸ਼ਹਿਰ ਵਿਚੋਂ ਲੰਘ ਰਹੇ ਸਨ ਕਿ ਸ਼ਹਿਰੀ ਕੁੱਤਿਆਂ ਦੇ ਇਕ ਝੁੰਡ ਨੇ ਉਨ੍ਹਾਂ 'ਤੇ ਹਿੰਸਕ ਹਮਲਾ ਕਰ ਦਿੱਤਾ।
ਪਿੰਡ ਦੇ ਕੁੱਤੇ ਡਰ ਨਾਲ ਕੰਬਦੇ ਹੋਏ ਆਪਣੀਆਂ ਦੋਵਾਂ ਲੱਤਾਂ ਵਿਚਕਾਰ ਆਪਣੀ ਪੂੰਛ ਦੇ ਕੇ ਭੱਜਣ ਲੱਗ ਪਏ।
ਪਰ ਪਿੰਡ ਦੇ ਕੁੱਤਿਆਂ ਵਿਚ ਇਕ ਕੁੱਤਾ ਅਜਿਹਾ ਵੀ ਸੀ, ਜੀਹਦੇ ਵਿਚ ਕੁਝ ਕਰਕੇ ਦਿਖਾਉਣ ਦੀ ਹਿੰਮਤ ਸੀ। ਉਹਨੇ ਭੱਜਣ ਦੀ ਬਜਾਇ ਸ਼ਹਿਰੀ ਕੁੱਤਿਆਂ ਨਾਲ ਲੜਣ ਦੀ ਤਿਆਰੀ ਕਰ ਲਈ। ਉਹਦੀ ਪੂੰਛ ਉੱਪਰ ਵੱਲ ਖੜੀ ਸੀ। ਖ਼ਤਰਨਾਕ ਢੰਗ ਨਾਲ ਭੌਕਦਾ ਅਤੇ ਆਪਣੇ ਤਿੱਖੇ ਦੰਦਾਂ ਨੂੰ ਦਿਖਾਉਂਦਾ ਹੋਇਆ ਉਹ ਉਨ੍ਹਾਂ ਸ਼ਹਿਰੀ ਕੁੱਤਿਆਂ ਨਾਲ ਲੜਨ ਲਈ ਤਿਆਰ ਹੋ ਗਿਆ।
ਉਹਦਾ ਇਹ ਰੂਪ ਵੇਖ ਕੇ ਸ਼ਹਿਰੀ ਕੁੱਤੇ ਸਹਿਮ ਗਏ। ਉਨ੍ਹਾਂ ਨੇ ਉਹਦੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਉਹ ਦੂਰ ਖਲੋਤੇ ਭੌਕਦੇ ਰਹੇ। ਪਰ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਨਾਂ ਦੁਆਰਾ ਭੌਕਣ ਅਤੇ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਪਿੰਡ ਦਾ ਕੁੱਤਾ ਡਰ ਨਹੀਂ ਰਿਹਾ ਤਾਂ ਉਹ ਹੌਲੀ-ਹੌਲੀ ਇਕ-ਇਕ ਕਰਕੇ ਪਿਛਾਂਹ ਹਟ ਗਏ ।
ਸਿੱਟਾ : ਮੁਸੀਬਤ ਕੋਲੋਂ ਡਰੋ ਨਾ, ਹਿੰਮਤ ਨਾਲ ਸਾਹਮਣਾ ਕਰੋ ।
0 Comments