ਮੋਰ ਅਤੇ ਹੰਸ
Mor ate Hans
ਇਕ ਮੋਰ ਅਤੇ ਹੰਸ ਵਿਚ ਬੜੀ ਗਹਿਰੀ ਮਿੱਤਰਤਾ ਸੀ। ਉਹ ਹਮੇਸ਼ਾ ਇਕੱਠੇ ਘੁੰਮਦੇ ਸਨ। ਇਕ ਵਾਰ ਮੋਰ ਬਹੁਤ ਖ਼ੁਸ਼ ਮੁਦਰਾ ਵਿਚ ਸੀ। ਉਹ ਹੰਸ ਦਾ ਮਜ਼ਾਕ ਉਡਾਉਣ ਲੱਗ ਪਿਆ-ਮਿੱਤਰ , ਮੇਰੇ ਖੰਭ ਲਾਜਵਾਬ ਹਨ ਅਤੇ ਰੰਗ -ਬਿਰੰਗੀ ਪੂਛ ਵੀ ਕਮਾਲ ਦੀ ਹੈ। ਮੈਂ ਵੇਖਣ ਵਿਚ ਕਿੰਨਾ ਸੋਹਣਾ ਲੱਗਦਾ ਹਾਂ। ਕੀ ਮੈਂ ਸੋਹਣਾ ਨਹੀਂ ਹਾਂ ? ਤੂੰ ਜ਼ਰਾ ਖ਼ੁਦ ਨੂੰ ਵੇਖ। ਤੂੰ ਤਾਂ ਬਿਲਕੁਲ ਹੀ ਬਦਸੂਰਤ ਏਂ। ਸਿਰ ਤੋਂ ਪੈਰ ਤਕ ਤੇਰਾ ਇਕ ਹੀ ਰੰਗ ਹੈ ।’’ ਏਨਾ ਕਹਿ ਕੇ ਮੋਰ ਹੰਸ ਦਾ ਮਜ਼ਾਕ ਉਡਾ ਕੇ ਨੱਚਣ ਲੱਗ ਪਿਆ।
ਹੰਸ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹਨੂੰ ਮੋਰ ਦੀਆਂ ਇਨ੍ਹਾਂ ਗੱਲਾਂ `ਤੇ ਹੈਰਾਨੀ ਹੋਈ। ਉਹ ਸਮਝਦਾ ਸੀ ਕਿ ਮੋਰ ਤਾਂ ਉਹਦਾ ਦੋਸਤ ਹੈ।
ਹੰਸ ਨੇ ਆਖਿਆ-ਯਾਰ, ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਤੇਰੇ ਖੰਭ ਅਤੇ ਪੂਛ ਵੇਖਣ ਵਿਚ ਬਹੁਤ ਸੋਹਣੀ ਹੈ । ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਤੇਰੇ ਰੰਗਦਾਰ ਖੰਭ ਅਤੇ ਪੂਛ ਕਿਸੇ ਵੀ ਕੰਮ ਦੇ ਨਹੀਂ ਹਨ। ਤੂੰ ਉੱਡ ਨਹੀਂ ਸਕਦਾ। ਮੈਨੂੰ ਵੇਖ, ਮੈਂ ਅਸਮਾਨ ਵਿਚ ਬਹੁਤ ਉੱਚਾ ਉੱਡ ਸਕਦਾ ਹਾਂ।” ਏਨਾ ਕਹਿ ਕੇ ਹੰਸ ਨੇ ਆਪਣੇ ਖੰਭ ਫੜਫੜਾਏ ਅਤੇ ਅਸਮਾਨ ਵਿਚ ਉੱਡ ਗਿਆ| ਅਸਮਾਨ ਵਿਚ ਪਹੁੰਚ ਕੇ ਉਹ ਮੁੜ ਕਹਿਣ ਲੱਗਾ-“ਦੋਸਤ , ਆ ਜਾ...ਆਪਣੇ ਖੰਭਾਂ ਦੀ ਵਰਤੋਂ ਕਰਕੇ ਮੇਰੇ ਨਾਲ-ਨਾਲ ਉੱਡ।
ਸਿੱਟਾ : ਘਮੰਡ ਸੁੰਦਰਤਾ ’ਤੇ ਨਹੀਂ, ਬਲਕਿ ਯੋਗਤਾ ’ਤੇ ਕਰੋ।
0 Comments