Punjabi Moral Story on "Matlabi Jimidaar", "ਮਤਲਬੀ ਜ਼ਿਮੀਂਦਾਰ" for Kids and Students for Class 5, 6, 7, 8, 9, 10 in Punjabi Language.

ਮਤਲਬੀ ਜ਼ਿਮੀਂਦਾਰ 
Matlabi Jimidaar 



ਕਿਸੇ ਕਿਸਾਨ ਦੇ ਬਾਗ ਵਿਚ ਸ਼ਰੀਫ਼ੇ ਦਾ ਇਕ ਦਰਖ਼ਤ ਸੀ। ਉਸ ਦਰਖ਼ਤ 'ਤੇ ਬਹੁਤ ਹੀ ਮਿੱਠੇ ਫਲ ਲੱਗਦੇ ਸਨ। ਇਕ ਦਿਨ ਉਹ ਕਿਸਾਨ ਜ਼ਿਮੀਂਦਾਰ ਨੂੰ ਖ਼ੁਸ਼ ਕਰਨ ਲਈ ਉਸ ਦੇ ਕੋਲ ਕੁਝ ਸ਼ਰੀਫ਼ੇ ਲੈ ਕੇ ਗਿਆ। ਜ਼ਿਮੀਂਦਾਰ ਨੇ ਸ਼ਰੀਫ਼ੇ ਖਾਧੇ ਤਾਂ ਬਹੁਤ ਖ਼ੁਸ਼ ਹੋਇਆ। ਸ਼ਰੀਫ਼ੇ ਉਹਨੂੰ ਏਨੇ ਪਸੰਦ ਆਏ ਕਿ ਉਹਨੇ ਫ਼ੈਸਲਾ ਕਰ ਲਿਆ ਕਿ ਉਹ ਉਸ ਦਰਖ਼ਤ ਨੂੰ ਹਾਸਿਲ ਕਰ ਲਵੇ।

ਜ਼ਿਮੀਂਦਾਰ ਨੇ ਆਪਣੇ ਆਦਮੀ ਭੇਜ ਕੇ ਉਹ ਦਰਖ਼ਤ ਪੁਟਵਾ ਕੇ ਆਪਣੇ ਖੇਤਾਂ ਵਿਚ ਲਗਵਾ ਦਿੱਤਾ। ਕਿਉਂਕਿ ਵਿਚਾਰਾ ਕਿਸਾਨ ਗਰੀਬ ਸੀ, ਇਸ ਲਈ ਕੁਝ ਨਾ ਬੋਲ ਸਕਿਆ। ਪਰ ਦਰਖ਼ਤ ਪੁੱਟਣ ਦੌਰਾਨ ਉਹਦੀਆਂ ਜੜ੍ਹਾਂ ਨੂੰ ਬਹੁਤ ਨੁਕਸਾਨ ਹੋਇਆ। ਇਸ ਲਈ ਜਦੋਂ ਨਵੀਂ ਜਗਾ ’ਤੇ ਉਸ ਦਰਖ਼ਤ ਨੂੰ ਲਾਇਆ ਗਿਆ ਤਾਂ ਉਹ ਜੜ੍ਹ ਨਾ ਫੜ ਸਕਿਆ।

ਦਰਖ਼ਤ ਹੌਲੀ-ਹੌਲੀ ਸੁੱਕ ਕੇ ਇਕ ਦਿਨ ਸੜ ਗਿਆ। ਜਦੋਂ ਕਿਸਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਉਦਾਸ ਹੋ ਗਿਆ ਅਤੇ ਹੌਲੀ ਜਿਹੀ ਕਹਿਣ ਲੱਗਾ-ਸਵਾਰਥ ਦਾ ਇਹੋ ਫਲ ਹੁੰਦਾ ਹੈ। ਜੇਕਰ ਜ਼ਿਮੀਂਦਾਰ ਉਸ ਦਰਖ਼ਤ ਨੂੰ ਨਾ ਪੁਟਾਉਂਦਾ ਤਾਂ ਅੱਜ ਵੀ ਇਹਦੇ ਉਪਰ ਬਹੁਤ ਮਿੱਠੇ ਫ਼ਲ ਲੱਗੇ ਹੋਏ ਸਨ ਅਤੇ ਸਾਨੂੰ ਦੋਹਾਂ ਨੂੰ ਉਹ ਫਲ ਮਿਲਦੇ ਰਹਿੰਦੇ। ਪਰ ਹੁਣ ਤਾਂ ਸਾਨੂੰ ਦੋਵਾਂ ਨੂੰ ਹੀ ਅਜਿਹੇ ਫ਼ਲ ਨਹੀਂ ਮਿਲਣਗੇ। 

ਸਿੱਟਾ : ਮਤਲਬੀ ਲੋਕ ਹਮੇਸ਼ਾ ਦੂਜਿਆਂ ਦਾ ਨੁਕਸਾਨ ਕਰਦੇ ਹਨ।


Post a Comment

0 Comments