ਮਾਂ ਵਰਗੀ ਸੰਤਾਨ
Maa Vargi Santan
ਇਕ ਮਾਦਾ ਕੇਕੜੇ ਨੇ ਆਪਣੇ ਪੁੱਤਰ ਨੂੰ ਟੇਢਾ ਟੁਰਦਾ ਵੇਖ ਕੇ ਆਖਿਆ- “ਪੁੱਤਰ ! ਤੂੰ ਇੰਜ ਟੇਢਾ ਤੁਰਦਾ ਬਿਲਕੁਲ ਮੂਰਖ ਲੱਗਦਾ ਏ?
“ਮਾਂ!” ਕੇਕੜੇ ਦਾ ਬੱਚਾ ਬੋਲਿਆ- “ਫਿਰ ਕਿਵੇਂ ਤੁਰਾਂ ਪਹਿਲਾਂ ਤੂੰ ਸਿੱਧਾ ਤੁਰ ਕੇ ਵਿਖਾ। ਜਿਵੇਂ ਤੂੰ ਤੁਰੇਂਗੀ, ਮੈਂ ਵੀ ਉਵੇਂ ਹੀ ਤੁਰਾਂਗਾ। ਮੈਨੂੰ ਕਹਿਣ ਤੋਂ ਪਹਿਲਾਂ ਤੈਨੂੰ ਖ਼ੁਦ ਸਿੱਧਾ ਚੱਲ ਕੇ ਵਖਾਉਣਾ ਚਾਹੀਦਾ ਹੈ ।
ਸਿੱਟਾ : ਦੂਸਰਿਆਂ ਦੀ ਕਮੀਆਂ ਦੱਸਣ ਤੋਂ ਪਹਿਲਾਂ ਖ਼ੁਦ ਨੂੰ ਸੁਧਾਰੋ ॥
0 Comments