Punjabi Moral Story on "Lomdi ate Angoor", "ਲੂੰਮੜੀ ਅਤੇ ਅੰਗੂਰ " for Kids and Students for Class 5, 6, 7, 8, 9, 10 in Punjabi Language.

ਲੂੰਮੜੀ ਅਤੇ ਅੰਗੂਰ 
Lomdi ate Angoor



ਇਕ ਲੂੰਮੜੀ ਸੀ, ਜਿਹੜੀ ਅੰਗੂਰ ਖਾਣ ਦੀ ਬੜੀ ਸ਼ੌਕੀਨ ਸੀ। ਇਕ ਵਾਰ ਉਹ ਅੰਗੁਰਾਂ ਦੇ ਬਾਗ਼ ਵਿਚੋਂ ਲੰਘ ਰਹੀ ਸੀ। ਚਾਰੇ ਪਾਸੇ ਮਿੱਠੇ ਅੰਗੁਰਾਂ ਦੇ ਗੁੱਛੇ ਲਟਕ ਰਹੇ ਸਨ । ਪਰ ਉਹ ਅੰਗੂਰਾਂ ਦੇ ਗੁੱਛੇ ਲੂੰਮੜੀ ਦੀ ਪਹੁੰਚ ਤੋਂ ਬਾਹਰ ਸਨ। ਅੰਗੁਰਾਂ ਨੂੰ ਵੇਖ ਕੇ ਲੂੰਮੜੀ ਦੇ ਮੂੰਹ ਵਿਚ ਬਾਰ-ਬਾਰ ਪਾਣੀ ਆ ਰਿਹਾ ਸੀ। ਉਹ ਸੋਚਣ ਲੱਗੀ-ਅੰਗੁਰ ਕਿੰਨੇ ਸੋਹਣੇ ਤੇ ਮਿੱਠੇ ਨੇ। ਕਾਸ਼, ਮੈਂ ਇਨ੍ਹਾਂ ਨੂੰ ਖਾ ਸਕਦੀ।' ਇਹ ਸੋਚ ਕੇ ਲੂੰਮੜੀ ਉੱਛਲ-ਉੱਛਲ ਕੇ ਅੰਗੂਰਾਂ ਦੇ ਗੁੱਛਿਆਂ ਤਕ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਉਹ ਹਰ ਵਾਰ ਅਸਫ਼ਲ ਹੋ ਜਾਂਦੀ। ਅੰਗੂਰਾਂ ਦੇ ਗੁੱਛੇ ਲੂੰਮੜੀਦੁਆਰਾ ਮਾਰੀ ਛਾਲ ਤੋਂ ਥੋੜੇ ਜਿੰਨੇ ਹੀ ਉੱਚੇ ਸਨ। ਅਖ਼ੀਰ ਵਿਚ ਵਿਚਾਰੀ ਲੂੰਮੜੀ ਉੱਛਲ-ਉੱਛਲ ਕੇ ਥੱਕ ਗਈ ਤੇ ਆਪਣੇ ਘਰ ਵੱਲ ਤੁਰ ਪਈ। ਜਾਂਦੇ ਵਕਤ ਉਹਨੇ ਸੋਚਿਆ-'ਇਹ ਅੰਗੂਰ ਖੱਟੇ ਹਨ। ਇਨ੍ਹਾਂ ਨੂੰ ਖਾਣ ਵਾਸਤੇ ਮੈਂ ਐਵੇਂ ਆਪਣਾ ਸਮਾਂ ਨਸ਼ਟ ਕਰ ਰਹੀ ਸੀ।

ਸਿੱਟਾ : ਜਦੋਂ ਕੋਈ ਮੁਰਖ ਕਿਸੇ ਚੀਜ਼ ਨੂੰ ਹਾਸਿਲ ਕਰ ਨਹੀਂ ਪਾਉਂਦਾ ਤਾਂ ਉਹ ਵਸਤੂ ਉਹਨੂੰ ਪੁੱਛ ਲੱਗਣ ਲੱਗ ਪੈਂਦੀ ਹੈ।


Post a Comment

0 Comments