Punjabi Moral Story on "Kisde Layi ki Keemat hai", "ਕੀਹਦੇ ਲਈ ਕੀ ਕੀਮਤੀ ਹੈ। " for Kids and Students for Class 5, 6, 7, 8, 9, 10 in Punjabi Language.

ਕੀਹਦੇ ਲਈ ਕੀ ਕੀਮਤੀ ਹੈ। 
Kisde Layi ki Keemat hai



ਇਕ ਵਾਰ ਇਕ ਮੁਰਗਾ ਭੋਜਨ ਦੀ ਭਾਲ ਕਰ ਰਿਹਾ ਸੀ । ਭੋਜਨ ਦੀ ਭਾਲ ਕਰਦੇ ਵਕਤ ਉਹਨੂੰ ਕੂੜੇ ਦੇ ਢੇਰ ਤੋਂ ਇਕ ਵੱਡਾ ਹੀਰਾ ਲੱਭਾ। ਉਸ ਹੀਰੇ ਨੂੰ ਵੇਖ ਕੇ ਉਹ ਸੋਚਾਂ ਵਿਚ ਪੈ ਗਿਆ। ਫਿਰ ਉਹਨੇ ਉਸ ਹੀਰੇ ਨੂੰ ਚੁੰਝ ਨਾਲ ਤੋੜਨਾ ਚਾਹਿਆ, ਪਰ ਹੀਰਾ ਕਿਵੇਂ ਟੁੱਟ ਸਕਦਾ ਸੀ। ਏਨੇ ਚਿਰ ਨੂੰ ਉਹਦੇ ਆਲੇ-ਦੁਆਲੇ ਹੋਰ ਮੁਰਗੇ ਵੀ ਇਕੱਠੇ ਹੋ ਗਏ ਅਤੇ ਹੈਰਾਨੀ ਨਾਲ ਉਸ ਹੀਰੇ ਵੱਲ ਤੱਕਣ ਲੱਗ ਪਏ।

ਉਨ੍ਹਾਂ ਵਿਚ ਇਕ ਅਨੁਭਵੀ ਮੁਰਗਾ ਵੀ ਸੀ। ਉਹ ਹੀਰੇ ਦੇ ਨੇੜੇ ਆਇਆ ਅਤੇ ਧਿਆਨ ਨਾਲ ਉਹਦਾ ਨਿਰੀਖਣ ਕਰਨ ਲੱਗਾ। ਇਸ ਤੋਂ ਬਾਅਦ ਉਹਨੇ ਕਿਸੇ ਵਿਦਵਾਨ ਵਾਂਗ ਬੋਲਣਾ ਸ਼ੁਰੂ ਕੀਤਾ-“ਮੇਰੇ ਪਿਆਰੇ ਬੱਚਿਓ ! ਤੁਹਾਨੂੰ ਨਹੀਂ ਪਤਾ, ਇਹ ਹੀਰੇ ਦਾ ਬੇਕਾਰ ਟੁਕੜਾ ਹੈ। ਇਹ ਚਮਕਦਾ ਹੋਇਆ ਪੱਥਰ ਹੈ, ਜੀਹਦਾ ਸਾਡੇ ਵਾਸਤੇ ਕੋਈ ਮੁੱਲ ਨਹੀਂ ਹੈ। ਅਸੀਂ ਇਹਦੇ ਨਾਲ ਆਪਣੀ ਭੁੱਖ ਨਹੀਂ ਮਿਟਾ ਸਕਦੇ। ਜੇਕਰ ਇਹ ਹੀਰਾ ਕਿਸੇ ਸੁਨਿਆਰੇ ਨੂੰ ਲੱਭਾ ਹੁੰਦਾ ਤਾਂ ਇਹ ਉਹਦੇ ਲਈ ਲੱਖਾਂ ਰੁਪਿਆਂ ਦਾ ਹੋਣਾ ਸੀ। ਸਾਡੇ ਲਈ ਤਾਂ ਸੌਂ ਅਤੇ ਮੱਕੀ ਇਸ ਚਮਕਦੇ ਹੀਰੇ ਤੋਂ ਵੀ ਜ਼ਿਆਦਾ ਕੀਮਤੀ ਹੈ । ਇਹ ਸੁਣ ਕੇ ਉਸ ਮੁਰਗੇ ਨੇ ਹੀਰਾ ਉਥੇ ਹੀ ਕੂੜੇ ਦੇ ਢੇਰ 'ਤੇ ਛੱਡ ਦਿੱਤਾ ਅਤੇ ਭੋਜਨ ਦੀ ਭਾਲ ਕਰਨ ਲੱਗ ਪਿਆ। 

ਸਿੱਟਾ : ਹਰ ਕੋਈ ਚੀਜ਼ ਹਰੇਕ ਪ੍ਰਾਣੀ ਲਈ ਮੁੱਲਵਾਨ ਨਹੀਂ ਹੁੰਦੀ।


Post a Comment

0 Comments