ਖੁਰਲੀ ਵਿਚ ਕੁੱਤਾ
Khurli wich Kutta
ਕਿਸੇ ਪਿੰਡ ਵਿਚ ਇਕ ਕੁੱਤਾ ਰਹਿੰਦਾ ਸੀ। ਉਹ ਝਗੜਾਲੂ ਸੁਭਾਅ ਦਾ ਸੀ। ਇਕ ਦਿਨ ਦੀ ਘਟਨਾ ਹੈ ਕਿ ਉਹ ਇਕ ਘੋੜਿਆਂ ਦੇ ਤਬੇਲੇ ਵਿਚ ਵੜ ਗਿਆ ਅਤੇ ਖੁਰਲੀ ਵਿਚ ਚੜ੍ਹ ਕੇ ਬਹਿ ਗਿਆ। ਉਹਨੂੰ ਉਹ ਜਗ੍ਹਾ ਏਨੀ ਪਸੰਦ ਆਈ ਕਿ ਉਹ ਸਾਰਾ ਦਿਨ ਉਥੇ ਹੀ ਲੇਟਿਆ ਰਿਹਾ। ਉਧਰ, ਜਦੋਂ ਘੋੜਿਆਂ ਨੂੰ ਭੁੱਖ ਲੱਗੀ ਤਾਂ ਉਹ ਖੁਰਲੀਵਾਲੇ ਪਾਸੇ ਆਏ। ਪਰ ਉਹ ਕੁੱਤਾ ਕਿਸੇ ਵੀ ਘੋੜੇ ਨੂੰ ਖੁਰਲੀ ਦੇ ਨੇੜੇ ਨਹੀਂ ਸੀ ਲੱਗਣ ਦਿੰਦਾ। ਉਹ ਹਰ ਘੋੜੇ ਵੱਲ ਭੌਕਦਾ ਹੋਇਆ ਦੌੜਦਾ। ਵਿਚਾਰੇ ਘੋੜਿਆਂ ਨੂੰ ਆਪਣਾ ਭੋਜਨ ਨਹੀਂ ਸੀ ਮਿਲ ਰਿਹਾ| ਘੋੜਿਆਂ ਦਾ ਚਾਰਾ ਕਿਉਂਕਿ ਕੁੱਤਾ ਵੀ ਨਹੀਂ ਸੀ ਖਾ ਸਕਦਾ, ਇਸ ਲਈ ਹੋਇਆ ਇਹ ਕਿ ਨਾ ਤਾਂ ਕੁੱਤਾ ਖ਼ੁਦ ਭੋਜਨ ਖਾ ਰਿਹਾ ਸੀ ਤੇ ਨਾ ਹੀ ਕਿਸੇ ਘੋੜੇ ਨੂੰ ਖਾਣ ਦੇ ਰਿਹਾ ਸੀ। ਨਤੀਜੇ ਵਜੋਂ ਕੁੱਤਾ ਅਤੇ ਘੋੜੇ ਭੁੱਖੇ ਹੀ ਰਹਿ ਗਏ ।
0 Comments