ਖੋਤਾ ਅਤੇ ਡੱਡੂ
Khota ate Daddu
ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਪਿੰਡ ਵਿਚ ਇਕ ਖੋਤਾ ਰਹਿੰਦਾ ਸੀ। ਉਹਦਾ ਮਾਲਿਕ ਉਹਦੇ 'ਤੇ ਬਹੁਤ ਭਾਰ ਲੱਦਦਾ ਸੀ ਅਤੇ ਦੂਰ-ਨੇੜੇ ਦੇ ਬਾਜ਼ਾਰ ਵਿਚ ਜਾ ਕੇ ਵੇਚ ਆਉਂਦਾ ਸੀ।
ਇਕ ਵਾਰ ਖੋਤਾ ਆਪਣੀ ਪਿੱਠ ਤੇ ਲੱਕੜਾਂ ਲੱਦ ਕੇ ਬਾਜ਼ਾਰ ਵੱਲ ਜਾ ਰਿਹਾ ਸੀ। ਜਦੋਂ ਖੋਤਾ ਦਲਦਲ ਪਾਰ ਕਰ ਰਿਹਾ ਸੀ ਤਾਂ ਉਹ ਅਚਾਨਕ ਡੱਡੂਆਂ ਦੇ ਇਕ ਝੁੰਡ ਵਿਚ ਡਿੱਗ ਪਿਆ।ਉਹ ਉਥੇ ਡਿੱਗਾ-ਡਿੱਗਾ ਇੰਜ ਹਫ਼ਦਾ ਅਤੇ ਚੀਕਦਾ ਰਿਹਾ ਜਿਵੇਂ ਛੇਤੀ ਹੀ ਮਰਨ ਵਾਲਾ ਹੋਵੇ| ਮਾਲਿਕ ਉਹਨੂੰ ਦਲਦਲ ਵਿਚੋਂ ਕੱਢਣ ਲਈ ਮਦਦ ਕਰਨ ਵਾਲੇ ਕੁਝ ਲੋਕਾਂ ਦੀ ਭਾਲ ਵਿਚ ਚਲਾ ਗਿਆ। ਅਚਾਨਕ ਇਕ ਡੱਡੂ ਬੋਲਿਆ- “ਹੈਲੋ ! ਮੇਰੇ ਪਿਆਰੇ ਖੋਤੇ। ਅਸੀਂ ਬੜੀ ਦੇਰ ਤੋਂ ਤੇਰਾ ਨਾਟਕ ਵੇਖ ਰਹੇ ਹਾਂ। ਤੂੰ ਇਸ ਦਲਦਲ ਵਿਚ ਡਿੱਗ ਕੇ ਬਹੁਤ ਪ੍ਰੇਸ਼ਾਨ ਨਜ਼ਰ ਆ ਰਿਹਾ ਏ। ਜ਼ਰਾ ਇਹ ਤਾਂ ਸੋਚ ਕਿ ਜੇਕਰ ਤੈਨੂੰ ਇਸ ਦਲਦਲ ਵਿਚ ਰਹਿਣਾ ਪੈਂਦਾ ਤਾਂ ਫਿਰ ਕੀ ਬਣਦਾ। ਅਸੀਂ ਏਨੇ ਸਾਲਾਂ ਤੋਂ ਇਸ ਦਲਦਲ ਵਿਚ ਰਹਿ ਰਹੇ ਹਾਂ, ਤੂੰ ਕਦੇ ਸੋਚਿਆ ਕਿ ਸਾਡਾ ਕੀ ਹਾਲ ਹੁੰਦਾ ਹੋਵੇਗਾ।
ਸਿੱਟਾ: ਸਾਨੂੰ ਹਰੇਕ ਸਥਿਤੀ ਵਿਚ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਮੁਸੀਬਤ ਵਿਚ ਹੌਸਲੇ ਅਤੇ ਸਬਰ ਨਾਲ ਹੀ ਛੁਟਕਾਰਾ ਮਿਲਦਾ ਹੈ, ਬਿਨਾਂ ਵਜ਼ਾਚੀਕਣ ਨਾਲ ਕੋਈ ਕੰਮ ਸਿਰੇ ਨਹੀਂ ਚੜ੍ਹਦਾ।
0 Comments