ਕਰ ਭਾਲ ਤੇ ਹੋ ਭਾਲ
Kar Bhala te Ho Bhala
ਇਕ ਵਾਰ ਇਕ ਮਧੂਮੱਖੀ ਨੇ ਇਕ ਭਾਂਡੇ ਵਿਚ ਸ਼ਹਿਦ ਇਕੱਠਾ ਕੀਤਾ ਅਤੇ ਭਗਵਾਨ ਨੂੰ ਖੁਸ਼ ਕਰਨ ਲਈ ਉਹਦੇ ਅੱਗੇ ਭੇਟ ਕੀਤਾ। ਭਗਵਾਨ ਸ਼ਹਿਰ ਨੂੰ ਵੇਖ ਕੇ ਬੜੇ ਖੁਸ਼ ਹੋਏ ਅਤੇ ਮਧੂਮੱਖੀ ਨੂੰ ਕਹਿਣ ਲੱਗੇ ਕਿ ਉਹਦੀ ਜੋ ਵੀ ਇੱਛਾ ਹੈ, ਉਹਨੂੰ ਪੂਰਾ ਕੀਤਾ ਜਾਵੇਗਾ।
ਮਧੂਮੱਖੀ ਇਹ ਗੱਲ ਸੁਣ ਕੇ ਬਹੁਤ ਖ਼ੁਸ਼ ਹੋਈ ਅਤੇ ਕਹਿਣ ਲੱਗੀ, “ਹੇ ਸਰਵ ਸ਼ਕਤੀਮਾਨ ਭਗਵਾਨ, ਜੋਕਰ ਤੁਸੀਂ ਸੱਚਮੁੱਚ ਬਹੁਤ ਖ਼ੁਸ਼ ਹੋ ਤਾਂ ਮੈਨੂੰ ਇਹ ਵਰਦਾਨ ਦਿਉ ਕਿ ਮੈਂ ਜਿਸ ਨੂੰ ਵੀ ਡੰਗ ਮਾਰਾਂ,ਉਹ ਦਰਦ ਨਾਲ ਤੜਫ਼ ਪਵੇ।“
ਭਗਵਾਨ ਇਹ ਸੁਣ ਕੇ ਬਹੁਤ ਗੁੱਸੇ ਹੋਏ-ਇਸ ਤੋਂ ਇਲਾਵਾ ਤੇਰੀ ਕੋਈ ਹੋਰ ਇੱਛਾ ਨਹੀਂ ਹੈ। ਠੀਕ ਏ, ਮੈਂ ਵਾਅਦਾ ਕਰਦਾ ਹਾਂ ਕਿ ਤੇਰੀ ਇੱਛਾ ਪੂਰੀ ਕਰਾਂਗਾ ਪਰ ਇਕ ਸ਼ਰਤ ਹੈ। ਉਹ ਇਹ ਕਿ ਤੂੰ ਜੀਹਨੂੰ ਵੀ ਡੰਗ ਮਾਰੇਂਗੀ ਉਹਨੂੰ ਤਾਂ ਬਹੁਤ ਦਰਦ ਹੋਵੇਗਾ, ਪਰ ਤੂੰ ਵੀ ਤੁਰੰਤ ਹੀ ਮਰ ਜਾਵੇਂਗੀ।” ਅਗਲੇ ਹੀ ਪਲ ਭਗਵਾਨ ਉਥੋਂ ਚਲੇ ਗਏ।
0 Comments