ਡੱਡੂ ਦੀ ਸਿੱਖਿਆ
Daddu di Sikhiya
ਕਿਸੇ ਪਿੰਡ ਵਿਚ ਕੁਝ ਸ਼ਰਾਰਤੀ ਮੁੰਡੇ ਰਹਿੰਦੇ ਸਨ। ਇਕ ਦਿਨ ਉਹ ਪਿੰਡ ਦੇ ਇਕ ਤਲਾਬ ਵਿਚ ਡੱਡੂਆਂ ਨੂੰ ਪੱਥਰ ਮਾਰਨ ਦੀ ਖੇਡ, ਖੇਡ ਰਹੇ ਸਨ। ਜਿਉਂ ਹੀ ਡੱਡੂ ਪਾਣੀ ਉਪਰ ਆਉਂਦੇ, ਮੁੰਡੇ ਉਨ੍ਹਾਂ ਨੂੰ ਪੱਥਰ ਮਾਰਦੇ। ਡੱਡੂਆਂ ਨੂੰ ਜ਼ਖ਼ਮੀ ਹੋ ਕੇ ਮਰਦਾ ਵੇਖ ਕੇ ਮੁੰਡਿਆਂ ਨੂੰ ਬੜੀ ਖ਼ੁਸ਼ੀ ਹੁੰਦੀ ਅਤੇ ਤਾੜੀਆਂ ਮਾਰਦੇ।
ਵੱਡੀ ਗਿਣਤੀ ਵਿਚ ਡੱਡੂਆਂ ਨੂੰ ਜ਼ਖ਼ਮੀ ਅਤੇ ਮਰਦਾ ਵੇਖ ਕੇ ਡੱਡੂਆਂ ਦਾ ਸਰਦਾਰ ਪ੍ਰੇਸ਼ਾਨ ਹੋ ਗਿਆ। ਉਹਨੇ ਹਿੰਮਤ ਕੀਤੀ ਅਤੇ ਤਲਾਬ ਤੋਂ ਬਾਹਰ ਆ ਕੇ ਬੱਚਿਆਂ ਨੂੰ ਕਹਿਣ ਲੱਗਾ-“ਬੱਚਿਓ, ਕੀ ਤੁਸੀਂ ਕੋਈ ਹੋਰ ਖੇਡ ਨਹੀਂ ਖੇਡ ਸਕਦੇ ? ਸ਼ਾਇਦ ਤੁਸੀਂ ਸਾਡੀ ਪੇਸ਼ਾਨੀ ਨਹੀਂ ਸਮਝ ਸਕਦੇ। ਜਿਸ ਕੰਮ ਨੂੰ ਤੁਸੀਂ ਖੇਡ ਸਮਝ ਰਹੇ ਹੋ, ਉਹ ਸਾਡੇ ਲਈ ਮੌਤ ਹੈ । ਇਸ ਲਈ ਚੰਗੇ ਬੱਚਿਓ ! ਕੋਈ ਹੋਰ ਖੇਡ ਖੇਡੋ।
0 Comments