ਡੱਡੂ ਅਤੇ ਸਾਨੁ
ਇਹ ਘਟਨਾ ਕਿਸੇ ਤਲਾਬ ਦੇ ਕੰਢੇ ਦੀ ਹੈ। ਇਕ ਡੱਡ ਦਾ ਬੱਚਾ ਪਹਿਲੀ ਵਾਰ ਪਾਣੀ ਤੋਂ ਬਾਹਰ ਆਇਆ। ਤਲਾਬ ਤੋਂ ਕੁਝ ਹੀ ਦੂਰੀ 'ਤੇ ਇਕ ਮੋਟਾ-ਤਾਜ਼ਾ ਸਾਨੁ ਘਾਹ ਚਰ ਰਿਹਾ ਸੀ। ਡੱਡੂ ਦੇ ਬੱਚੇ ਨੇ ਤਾਂ ਪਹਿਲਾਂ ਕਦੇ ਵੀ ਏਨਾ ਵੱਡਾ ਜਾਨਵਰ ਨਹੀਂ ਸੀ ਵੇਖਿਆ। ਉਹਨੂੰ ਵਿਚਾਰੇ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਇਹ ਕੀ ਚੀਜ਼ ਹੈ ? ਉਹ ਉਲਟੇ ਪੈਰੀ ਡਰ ਨਾਲ ਕੰਬਦਾ ਹੋਇਆ ਘਰ ਵਾਪਸ ਆਇਆ। ਘਰ ਪਹੁੰਚ ਕੇ ਉਹ ਆਪਣੀ ਮਾਂ ਨਾਲ ਚਿੰਬੜ ਗਿਆ ਅਤੇ ਹਫ਼-ਕੰਬਦਾ ਹੋਇਆ ਆਖਣ ਲੱਗਾ-“ਮਾਂ, ਮੈਂ ਹੁਣੇ-ਹੁਣੇ ਤਲਾਬ ਤੋਂ ਬਾਹਰ ਇਕ ਬਹੁਤ ਵੱਡਾ ਜਾਨਵਰ ਵੇਖਿਆ ਹੈ ।
“ਵੇਖਣ ਵਿਚ ਕਿਹੋ ਜਿਹਾ ਸੀ ਉਹਜਾਨਵਰ ?? ਮਾਂ ਨੇ ਬੱਚੇ ਨੂੰ ਗੋਦੀ ਵਿਚ ਬਿਠਾਉਂਦਿਆਂ ਆਖਿਆ। | ਉਹਦਾ ਭਾਰ ਦੱਸਣਾ ਤਾਂ ਮੇਰੀ ਲਈ ਬਹੁਤ ਮੁਸ਼ਕਿਲ ਹੈ | ਪਰ ਸਮਝ ਕੇ ਕਿ ਉਹਦੇ ਚਾਰ ਪੈਰ ਬਹੁਤ ਲੰਬੇ-ਲੰਬੇ ਸਨ। ਇਕ ਪੁਛ ਸੀ, ਦੋ ਵੱਡੀਆਂ-ਵੱਡੀਆਂ ਅੱਖਾਂ। ਸਿਰ ਵਿਚੋਂ ਤਿੱਖੀਆਂ ਤਲਵਾਰਾਂ ਵਰਗੀਆਂ ਹੋ ਚੀਜ਼ਾਂ ਨਿਕਲੀਆਂ ਹੋਈਆਂ ਸਨ। ਡੱਡੂ ਦਾ ਬੱਚਾ ਬੋਲ ਰਿਹਾ ਸੀ।
ਡੱਡੂ ਦੀ ਮਾਂ ਨੇ ਕਦੇ ਤਲਾਬ ਤੋਂ ਬਾਹਰ ਪੈਰ ਨਹੀਂ ਸੀ ਧਰਿਆ, ਇਸ ਲਈ ਉਹ ਵੀ ਚੰਗੀ ਤਰ੍ਹਾਂ ਸਮਝ ਨਹੀਂ ਸੀ ਕਿ ਆਖ਼ਿਰਕਾਰ ਉਹ ਜਾਨਵਰ ਕਿਹੋ ਜਿਹਾ ਹੈ? ਉਹਨੂੰ ਇਹ ਸੁਣ ਕੇ ਥੋੜਾ ਜਿਹੀ ਸ਼ਰਮਿੰਦਗੀ ਵੀ ਮਹਿਸੂਸ ਹੋਈ ਕਿ ਉਹਦਾ ਬੱਚਾ ਉਹ ਜਾਨਵਰ ਦੇ ਆਕਾਰ ਨੂੰ ਉਸ ਨਾਲੋਂ ਵੀ ਵੱਡਾ ਦੱਸ ਰਿਹਾ ਹੈ, ਜਦ ਕਿ ਉਹ ਖ਼ੁਦ ਨਾਲੋਂ ਵੱਡਾ ਕਿਸੇ ਨੂੰ ਵੀ ਨਹੀਂ ਸਮਝਦੀ ਸੀ। ਇਸ ਲਈ ਉਹਨੇ ਡੂੰਘਾ ਸਾਹ ਲਿਆ ਅਤੇ ਆਪਣਾ ਸਰੀਰ ਫੈਲਾਉਂਦੀ ਹੋਈ ਕਹਿਣ ਲੱਗੀ-ਕੀ ਏਨਾ ਵੱਡਾ ਸੀ, ਜਿੰਨੀ ਮੈਂ ਹਾਂ ??
“ਨਹੀਂ ਮਾਂ, ਉਹ ਤਾਂ ਤੇਰੇ ਨਾਲੋਂ ਬਹੁਤ ਵੱਡਾ ਸੀ।’’ ਡੱਡੂ ਦਾ ਬੱਚਾ ਕੰਬਦਾ ਹੋਇਆ ਚੀਕਿਆ।
ਇਸ ਵਾਰ ਡੱਡੂ ਦੀ ਮਾਂ ਨੇ ਆਪਣੇ ਫੇਫੜਿਆਂ 'ਚ ਹੋਰ ਵੀ ਜ਼ਿਆਦਾ ਹਵਾ ਭਰ ਲਈ ਅਤੇ ਬੜੀ ਉਮੀਦ ਨਾਲ ਆਖਣ ਲੱਗੀ-ਹੁਣ ਵੇਖ ! ਕੀ ਹੁਣ ਵੀ ਉਹ ਮੇਰੇ ਨਾਲੋਂ ਵੱਡਾ ਨਜ਼ਰ ਆਉਂਦਾ ਸੀ ?
“ਨਹੀਂ ਮਾਂ, ਤੂੰ ਤਾਂ ਉਹਦੇ ਸਾਹਮਣੇ ਕੁਝ ਵੀ ਨਹੀਂ ਏ। ਡੱਡੂ ਦੇ ਬੱਚੇ ਨੇ ਆਖਿਆ।
ਹੁਣ ਤਾਂ ਉਹਦੀਮਾਂ ਲਈ ਇਹ ਗੱਲ ਚੁਣੌਤੀ ਬਣ ਗਈ। ਉਹ ਆਪਣੇ ਫੇਫੜਿਆਂ ਨੂੰ ਜਬਰਦਸਤੀ ਹਵਾ ਭਰ ਕੇ ਫਲਾਉਣ ਦਾ ਯਤਨ ਕਰਨ ਲੱਗੀ, ਪਰ ਆਖ਼ਿਰਕਾਰ ਉਹ ਕਿੰਨੀ ਕੁ ਮੋਟੀ ਤੇ ਵੱਡੀ ਹੋ ਸਕਦੀ ਸੀ। ਜ਼ੋਰ ਦੀ ਫੇਫੜੇ ਫੈਲਾਉਣ ਨਾਲ ਇਕ ਵਕਤ ਅਜਿਹਾ ਆਇਆ ਕਿ ਉਹਦਾ ਢਿੱਡ ਕਿਸੇ ਗੁਬਾਰੇ ਵਾਂਗ ਫਟ ਗਿਆ।
0 Comments