Punjabi Moral Story on "Ekta Vich Takat Hai", "ਏਕਤਾ ਵਿੱਚ ਤਾਕਤ ਹੈ " for Kids and Students for Class 5, 6, 7, 8, 9, 10 in Punjabi Language.

ਏਕਤਾ ਵਿੱਚ ਤਾਕਤ ਹੈ 
Ekta Vich Takat Hai



ਇਕ ਵਾਰ ਇਕ ਭਾਲ ਬਹੁਤ ਹੀ ਪ੍ਰਸੰਨ ਮੁਦਰਾ ਵਿਚ ਜੰਗਲ ਵਿਚ ਘੁੰਮ ਰਿਹਾ ਸੀ। ਉਹਨੂੰ ਜਿਸ ਚੀਜ਼ ਦੀ ਤਲਾਸ਼ ਸੀ, ਉਹ ਸੀ ਸ਼ਹਿਦ। ਭਾਲ ਨੂੰ ਇਹ ਵੀ ਪਤਾ ਸੀ ਕਿ ਉਹਨੂੰ ਸ਼ਹਿਦ ਕਿਥੋਂ ਮਿਲੂਗਾ। ਉਹਨੇ ਆਪਣਾ ਮੁੰਹ ਉਤਾਂਹ ਚੁੱਕਿਆ, ਕੁਝ ਸੁੰਘਿਆ ਅਤੇ ਫਿਰ ਇਕ ਪਾਸੇ ਵੱਲ ਤੁਰ ਪਿਆ। ਪਰੰਤੂ ਜਿਵੇਂ ਹੀ ਉਹ ਸ਼ਹਿਦ ਵਾਲੀ ਜਗ੍ਹਾ 'ਤੇ ਪਹੁੰਚਿਆ, ਇਕ ਮਧੂਮੱਖੀ ਉੱਡਦੀ ਹੋਈ ਆਈ ਅਤੇ ਭਾਲੂ ਨੂੰ ਡੰਗ ਮਾਰ ਗਈ । ਇਸ ਗੱਲ ਤੋਂ ਭਾਲੂ ਨੂੰ ਗੁੱਸਾ ਆ ਗਿਆ ਅਤੇ ਉਹਨੇ ਦਰਖ਼ਤ ’ਤੇ ਚੜ੍ਹ ਕੇ ਸ਼ਹਿਦ ਵਾਲਾ ਛੱਤਾ ਹੇਠਾਂ ਸੁੱਟ ਦਿੱਤਾ।

ਮੱਧੁਮੱਖੀਆਂ ਆਪਣੇ ਛੱਤੇ ਵਿਚ ਸ਼ਹਿਦ ਇਕੱਠਾ ਕਰ ਰਹੀਆਂ ਸਨ। ਇਸ ਅਚਾਨਕ ਹਮਲੇ ਕਰਕੇ ਉਹ ਘਬਰਾ ਗਈਆਂ| ਪਰ ਛੇਤੀ ਹੀ ਉਨ੍ਹਾਂ ਨੂੰ ਭਾਲੂ ਦੀ ਕਰਤੂਤ ਦਾ ਪਤਾ ਲੱਗ ਗਿਆ। ਫਿਰ ਕੀ ਸੀ, ਉਹ ਹਜ਼ਾਰਾਂ ਦੀ ਸੰਖਿਆ ਵਿਚ ਭਾਲੂ ਉਪਰ ਟੁੱਟ ਪਈਆਂ ਅਤੇ ਉਹਨੂੰ ਡੰਗ ਮਾਰਨ ਲੱਗ ਪਈਆਂ। ਭਾਲੂ ਵਿਚਾਰਾ ਅੱਧ-ਮਰਿਆ ਜਿਹਾ ਹੋ ਗਿਆ। ਉਹ ਆਪਣੀ ਮੂਰਖਤਾ ’ਤੇ ਪੂਛਤਾ ਰਿਹਾ ਸੀ। ਜਦੋਂ ਮਧੂਮੱਖੀਆਂ ਚਲੀਆਂ ਗਈਆਂ ਤਾਂ ਉਹ ਖ਼ੁਦ ਨੂੰ ਕਹਿਣ ਲੱਗਾ-ਮੈਂ ਵੀ ਕਿੰਨਾ ਮੂਰਖ ਹਾਂ। ਨਿਰਦੋਸ਼ਾਂ ਨੂੰ ਸਜ਼ਾ ਦੇ ਰਿਹਾ ਸਾਂ। ਇਕ ਮੱਧੂਮੱਖੀਦੇ ਡੰਗ ਮਾਰਨ ਨਾਲ ਮੈਂ ਆਪਣਾ ਸਾਰਾ ਗੁੱਸਾ ਪੂਰੇ ਛੱਤੇ ’ਤੇ ਕੱਢ ਦਿੱਤਾ। ਜੇਕਰ ਮੈਂ ਚੁੱਪਚਾਪ ਅਗਾਂਹ ਤੁਰ ਪੈਂਦਾ ਤਾਂ ਮੇਰੇ ਸਰੀਰ ਵਿਚ ਹਜ਼ਾਰਾਂ ਡੰਗ ਨਹੀਂ ਸਨ ਚੁਭਣੇ।

ਸਿੱਟਾ: ਏਕਤਾ ਨਾਲ ਵੱਡੀ ਤਾਕਤ ਨੂੰ ਵੀ ਹਰਾਇਆ ਜਾ ਸਕਦਾ ਹੈ।


Post a Comment

0 Comments