ਦੂਜਿਆਂ ਦੀ ਗਲਤੀ ਤੋਂ ਸਿੱਖੋ
Dujiya di Galti to Sikho
ਕਿਸੇ ਜੰਗਲ ਵਿਚ ਇਕ ਸ਼ੇਰ , ਇਕ ਖੋਤਾ ਅਤੇ ਇਕ ਲੂੰਮੜੀ ਰਹਿੰਦੇ ਸਨ । ਤਿੰਨਾਂ ਵਿਚ ਬੜੀ ਗਹਿਰੀ ਦੋਸਤੀ ਸੀ। ਤਿੰਨੇ ਰਲ ਕੇ ਜੰਗਲ ਵਿਚ ਘੁੰਮਦੇ ਅਤੇ ਸ਼ਿਕਾਰ ਕਰਦੇ। ਇਕ ਦਿਨ ਉਹ ਤਿੰਨੇ ਸ਼ਿਕਾਰ ਕਰਨ ਗਏ । ਉਨਾਂ ਤਿੰਨਾਂ ਨੇ ਪਹਿਲਾਂ ਤੋਂ ਹੀ ਇਹ ਸਮਝੌਤਾ ਕੀਤਾ ਹੋਇਆ ਕਿ ਮਾਰੇ ਗਏ ਸ਼ਿਕਾਰ ਦੇ ਤਿੰਨ ਬਰਾਬਰ-ਬਰਾਬਰ ਹਿੱਸੇ ਕੀਤੇ ਜਾਣਗੇ।
ਅਚਾਨਕ ਉਨ੍ਹਾਂ ਨੇ ਇਕ ਬਾਰਾਂਸਿੰਗਾ ਤੱਕਿਆ। ਉਹ ਖ਼ਤਰੇ ਤੋਂ ਬੇਖ਼ਬਰ ਘਾਹ ਚਰ ਰਿਹਾ ਸੀ। ਤਿੰਨਾਂ ਨੇ ਰਲ ਕੇ ਉਹਦਾ ਪਿੱਛਾ ਕੀਤਾ ਅਤੇ ਅਖ਼ੀਰ ਵਿਚ ਸ਼ੇਰ ਨੇ ਉਹਨੂੰ ਮਾਰ ਦਿੱਤਾ।
ਤਦ ਸ਼ੇਰ ਨੇ ਖੋਤੇ ਨੂੰ ਆਖਿਆ ਕਿ ਉਹ ਮਰੇ ਹੋਏ ਸ਼ਿਕਾਰ ਤਿੰਨ ਹਿੱਸੇ ਕਰੇ । ਖੋਤੇ ਨੇ ਸ਼ਿਕਾਰ ਦੇ ਤਿੰਨ ਹਿੱਸੇ ਕੀਤੇ ਅਤੇ ਸ਼ੇਰ ਨੂੰ ਆਪਣਾ ਹਿੱਸਾ ਲੈਣ ਵਾਸਤੇ ਆਖਿਆ। ਇਹ ਸੁਣ ਕੇ ਸ਼ੇਰ ਗੁੱਸੇ ਵਿਚ ਆ ਗਿਆ। ਉਹਨੇ ਖੋਤੇ 'ਤੇ ਹਮਲਾ ਕਰ ਦਿੱਤਾ ਅਤੇ ਆਪਣੇ ਤਿੱਖੇ ਦੰਦਾਂ ਅਤੇ ਪੰਜਿਆਂ ਨਾਲ ਖੋਤੇ ਨੂੰ ਵੀ ਮਾਰ ਦਿੱਤਾ। ਉਸ ਤੋਂ ਬਾਅਦ ਲੂੰਮੜੀ ਨੂੰ ਆਖਿਆ ਕਿ ਉਹ ਆਪਣਾ ਹਿੱਸਾ ਲੈ ਲਵੇ। ਲੂੰਮੜੀ ਬੜੀ ਚਲਾਕ ਅਤੇ ਅਕਲਮੰਦ ਸੀ। ਉਹਨੇ ਬਾਰਾਂਸਿੰਗੇ ਦਾ ਤਿੰਨ ਚੌਥਾਈ ਤੋਂ ਜ਼ਿਆਦਾ ਹਿੱਸਾ ਸ਼ੇਰ ਦੇ ਅੱਗੇ ਭੇਟ ਕਰ ਦਿੱਤਾ ਅਤੇ ਆਪਣੇ ਲਈ ਸਿਰਫ਼ ਇਕ ਚੌਥਾਈ ਹਿੱਸਾ ਹੀ ਰੱਖਿਆ। ਇਹ ਵੇਖ ਕੇ ਸ਼ੇਰ ਬਹੁਤ ਖ਼ੁਸ਼ ਹੋਇਆ ਅਤੇ ਬੋਲਿਆ-“ਤੂੰ ਮੇਰੇ ਭੋਜਨ ਦੀ ਠੀਕ ਮਾਤਰਾ ਕੱਢੀ ਹੈ। ਸੱਚ ਦੱਸੀਂ, ਇਹ ਚਲਾਕੀ ਕਿਥੋਂ ਸਿੱਖੀ ਏ ???
ਚਲਾਕ ਲੂੰਮੜੀ ਕਹਿਣ ਲੱਗੀ-“ਮਹਾਰਾਜ! ਮਰੇ ਹੋਏ ਖੋਤੇ ਨੂੰ ਵੇਖ ਕੇ ਮੈਂ ਸਭ ਸਮਝ ਗਈ ਸਾਂ। ਉਸ ਦੁਆਰਾ ਕੀਤੀ ਮੂਰਖਤਾ ਤੋਂ ਹੀ ਮੈਂ ਇਹ ਸਿੱਖਿਆ ਹਾਸਿਲ ਕੀਤੀ ਹੈ।
ਸਿੱਟਾ : ਦੂਜਿਆਂ ਦੀ ਗ਼ਲਤੀਆਂ ਤੋਂ ਸਿੱਖਿਆ ਹਾਸਿਲ ਕਰਨੀ ਚਾਹੀਦੀ ਹੈ।
0 Comments