ਚਿੜੀ ਅਤੇ ਤੋਤਾ
Chidi te Tota
ਇਕ ਦਰਖ਼ਤ ਉੱਤੇ ਇਕ ਤੋਤਾ ਅਤੇ ਉਹਦੀ ਮਾਂ ਰਹਿੰਦੇ ਸਨ। ਉਸੇ ਦਰਖ਼ਤ ’ਤੇ ਇਕ ਚਿੜੀ ਆਉਂਦੀ ਜਾਂਦੀ ਸੀ। ਉਹਨੇ ਤੋਤੇ ਨਾਲ ਦੋਸਤੀ ਕਰ ਲਈ ਸੀ। ਤੋਤਾ ਚਿੜੀ ਦੀ ਚਹਿਚਹਾਟ ਸੁਣ ਕੇ ਬਹੁਤ ਖ਼ੁਸ਼ ਹੁੰਦਾ। ਇਕ ਦਿਨ ਉਹ ਆਪਣੀ ਮਾਂ ਨੂੰ ਕਹਿਣ ਲੱਗਾ-“ਇਹ ਚਿੜੀ ਕਿੰਨੀ ਚੰਗੀ ਹੈ। ਇਹ ਮੇਰੀ ਦੋਸਤ ਹੈ।
ਉਹਦੀ ਗੱਲ ਸੁਣ ਕੇ ਮਾਂ ਨੇ ਚਿਤਾਵਨੀ ਦੇਂਦਿਆਂ ਆਖਿਆ—“ਅੱਜ ਤੈਨੂੰ ਉਹ ਚੰਗੀ ਲੱਗ ਰਹੀ ਏ, ਪਰ ਜਦੋਂ ਸਰਦੀ ਦਾ ਮੌਸਮ ਆਵੇਗਾ ਤਾਂ ਉਹ ਤੈਨੂੰ ਛੱਡ ਕੇ ਕਿਸੇ ਗਰਮ ਦੇਸ਼ ਵਿਚ ਚਲੀ ਜਾਵੇਗੀ। ਇਸ ਲਈ ਉਹਦੇ ਨਾਲ ਦੋਸਤੀ ਨਾ ਕਰ ।
0 Comments