Punjabi Moral Story on "Chamkadad ate Shikari", "ਚਮਗਿੱਦੜ ਅਤੇ ਸ਼ਿਕਾਰੀ " for Kids and Students for Class 5, 6, 7, 8, 9, 10 in Punjabi Language.

ਚਮਗਿੱਦੜ ਅਤੇ ਸ਼ਿਕਾਰੀ 
Chamkadad ate Shikari



ਇਕ ਵਾਰ ਇਕ ਸ਼ਿਕਾਰੀ ਨੇ ਇਕ ਚਮਗਿੱਦੜ ਨੂੰ ਫੜ ਲਿਆ। ਉਹ ਉਹਨੂੰ ਮਾਰ ਕੇ ਖਾਣ ਹੀ ਵਾਲਾ ਸੀ ਕਿ ਚਮਗਿੱਦੜ ਤਰਸਮਈ ਆਵਾਜ਼ ਵਿਚ ਬੋਲਿਆ-“ਕ੍ਰਿਪਾ ਕਰਕੇ ਮੇਰੀ ਜਾਨ ਬਖ਼ਸ਼ ਦਿਓ। ਮੇਰੇ ਛੋਟੋ-ਛੋਟੇ ਬੱਚੇ ਘਰ ਵਿਚ ਮੈਨੂੰ ਉਡੀਕ ਰਹੇ ਹੋਣਗੇ। ਮੇਰੇ ’ਤੇ ਤਰਸ ਖਾਓ ।

ਬਿਲਕੁਲ ਨਹੀਂ। ਸ਼ਿਕਾਰੀ ਬੋਲਿਆ-“ਮੈਂ ਪੰਛੀਆਂ ’ਤੇ ਦਇਆ ਨਹੀਂ ਕਰਦਾ।

“ਪਰ ਮੈਂ ਪੰਛੀ ਨਹੀਂ ਹਾਂ।’’ ਚਮਗਿੱਦੜ ਬੋਲਿਆ-ਮੇਰਾ ਸਰੀਰ ਵੇਖੋ. ਮੈਂ ਵੇਖਣ ਵਿਚ ਚੂਹਾ ਲੱਗਦਾ ਹਾਂ।”

ਸ਼ਿਕਾਰੀ ਨੇ ਚਮਗਿੱਦੜ ਨੂੰ ਧਿਆਨ ਨਾਲ ਤੱਕਿਆ ਅਤੇ ਉਹਨੂੰ ਛੱਡ ਦਿੱਤਾ।

ਬਦਕਿਸਮਤੀ ਨਾਲ ਕੁਝ ਦਿਨਾਂ ਬਾਅਦ ਉਸੇ ਚਮਗਿੱਦੜ ਨੂੰ ਕਿਸੇ ਹੋਰ ਸ਼ਿਕਾਰੀ ਨੇ ਫੜ ਲਿਆ। “ਕ੍ਰਿਪਾ ਕਰਕੇ ਮੈਨੂੰ ਨਾ ਮਾਰਿਓ ' ਚਮਗਿੱਦੜ ਬੋਲਿਆ-“ਮੇਰੇ ਤੇ ਦਇਆ ਕਰੋ।

*ਬਿਲਕੁਲ ਨਹੀਂ। ਸ਼ਿਕਾਰੀ ਨੇ ਜਵਾਬ ਦਿੱਤਾ-“ਮੈਂ ਚੂਹਿਆਂ ’ਤੇ ਦਇਆ ਨਹੀਂ ਕਰਦਾ। 

“ਪਰ ਸ੍ਰੀਮਾਨ ਜੀ, ਮੈਂ ਚੂਹਾ ਨਹੀਂ ਹਾਂ। ਚਮਗਿੱਦੜ ਬੋਲਿਆ-“ਤੁਸੀਂ ਮੇਰੇ ਖੰਭ ਵੇਖ ਲਓ । ਕੀ ਭਲਾ ਚੂਹਿਆਂ ਦੇ ਖੰਭ ਹੁੰਦੇ ਹਨ?

ਸ਼ਿਕਾਰੀ ਨੇ ਉਹਦੀਆਂ ਗੱਲਾਂ ਸੁਣ ਕੇ ਉਹਨੂੰ ਛੱਡ ਦਿੱਤਾ। ਇਸ ਤਰ੍ਹਾਂ ਉਸ ਚਮਗਿੱਦੜ ਨੂੰ ਦੂਜੀ ਵਾਰ ਜੀਵਨ ਦਾਨ ਮਿਲਿਆ।

ਸਿੱਟਾ : ਚਲਾਕ ਲੋਕ ਆਪਣੀ ਸੁਵਿਧਾ ਮੁਤਾਬਕ ਦਲ ਬਦਲ ਲੈਂਦੇ ਹਨ।


Post a Comment

0 Comments