ਚਲਾਕ ਲੂੰਮੜੀ
Chalak Lombdi
ਇਕ ਦਿਨ ਇਕ ਕਾਂ ਦਰਖ਼ਤ ਦੀ ਉੱਚੀ ਟਹਿਣੀ 'ਤੇ ਬੈਠਾ ਰੋਟੀ ਖਾ ਰਿਹਾ ਸੀ। ਇਕ ਲੂੰਮੜੀ ਨੇ ਉਹਨੂੰ ਵੇਖਿਆ ਤਾਂ ਉਹਦੇ ਮੂੰਹ ਵਿਚ ਪਾਣੀ ਆ ਗਿਆ। ਉਹਨੇ ਸੋਚਿਆ ਕਿ ਕਿਸੇ ਤਰ੍ਹਾਂ ਕਾਂ ਕੋਲੋਂ ਰੋਟੀ ਖੋਹ ਲੈਣੀ ਚਾਹੀਦੀ ਹੈ।
ਲੂੰਮੜੀ ਦੀ ਚਲਾਕੀ ਜਗਤ ਪ੍ਰਸਿੱਧ ਹੈ। ਉਹਨੇ ਝਟਪਟ ਇਕ ਯੋਜਨਾ ਬਣਾਈ ਅਤੇ ਉਸੇ ਦਰਖ਼ਤ ਦੇ ਥੱਲੇ ਚਲੀ ਗਈ।
ਉਹਨੇ ਕਾਂ ਵੱਲ ਵੇਖ ਕੇ ਆਖਿਆ-“ਕਾਂ ਭਰਾ ! ਰਾਮ-ਰਾਮ, ਕੀ ਹਾਲ ਏ ?”
ਕਾਂ ਨੇ ਕੋਈ ਜਵਾਬ ਨਾ ਦਿੱਤਾ।
ਲੂੰਮੜੀ ਮੁੜ ਬੋਲੀ-“ਕਾਂ ਭਰਾ, ਅੱਜ ਤਾਂ ਬਹੁਤ ਚਮਕਦਾਰ ਅਤੇ ਸੋਹਣਾ ਨਜ਼ਰ ਆ ਰਿਹਾ ਏਂ। ਤੇਰੀ ਤਾਂ ਆਵਾਜ਼ ਵੀ ਬੜੀ ਮਿੱਠੀ ਹੈ । ਤੂ ਤਾਂ ਪੰਛੀਆਂ ਦਾ ਰਾਜਾ ਬਣਨ ਦੇ ਯੋਗ ਹੈ। ਪਰ ਜੰਗਲ ਦੇ ਇਨ੍ਹਾਂ ਮੂਰਖ ਪੰਛੀਆਂ ਨੂੰ ਕੌਣ ਸਮਝਾਵੇ ? ਜ਼ਰਾ ਮੈਨੂੰ ਆਪਣੀ ਮਿੱਠੀ ਆਵਾਜ਼ ਵਿਚ ਇਕ ਗੀਤ ਤਾਂ ਸੁਣਾ।
ਆਪਣੀ ਝੂਠੀ ਤਰੀਫ਼ ਸੁਣਕੇ ਮੂਰਖ ਕਾਂ ਹੰਕਾਰ ਵਿਚ ਆ ਗਿਆ ਅਤੇ ਕਹਿਣ ਲੱਗਾ-“ਧੰਨ’’ ਉਹਨੇ ਜਿਉਂ ਹੀ ਧੰਨਵਾਦ ਕਹਿਣ ਲਈ ਆਪਣਾ ਮੂੰਹ ਖੋਲਿਆ, ਉਸੇ ਵਕਤ ਰੋਟੀ ਹੇਠਾਂ ਡਿੱਗ ਪਈ।
ਲੂੰਮੜੀ ਨੇ ਡਿੱਗੀ ਹੋਈ ਰੋਟੀ ਚੁੱਕੀ ਅਤੇ ਮਿੰਟਾਂ ਵਿਚ ਹੀ ਨੂੰ ਦੋ ਗਿਆਰਾਂ ਹੋ ਗਈ।
ਮੂਰਖ ਕਾਂ ਵੇਖਦਾ ਹੀ ਰਹਿ ਗਿਆ।
0 Comments