ਚਲਾਕ ਕਾਂ ਅਤੇ ਬੱਕਰੀ
Chalak Kaa ate Bakri
ਇਕ ਕਾਂ ਕਿਤਿਓਂ ਉੱਡਦਾ ਹੋਇਆ ਆਇਆ ਅਤੇ ਮੈਦਾਨ ਵਿਚ ਚਰ ਰਹੀ ਇਕ ਬੱਕਰੀ ਦੀ ਪਿੱਠ 'ਤੇ ਬਹਿ ਗਿਆ। ਬੱਕਰੀ ਨੇ ਕਾਂ ਦੀ ਅਣਦੇਖੀ ਕਰ ਦਿੱਤੀ ਅਤੇ ਉਹਨੂੰ ਆਪਣੀ ਪਿੱਠ ਤੋਂ ਉੱਡ ਜਾਣ ਲਈ ਨਾ ਆਖਿਆ। ਇੰਜ ਕਰਨ ਨਾਲ ਕਾਂ ਦੀ ਹੋਰ ਹਿੰਮਤ ਵਧ ਗਈ। ਉਹਨੇ ਬੱਕਰੀ ਦੀ ਪਿੱਠ `ਤੇ ਠੁੰਗੇ ਮਾਰਨੇ ਸ਼ੁਰੂ ਕਰ ਦਿੱਤੇ। ਬੱਕਰੀ ਕੁਝ ਦੇਰ ਤਾਂ ਸਹਿਣ ਕਰਦੀ ਰਹੀ ਪਰ ਜਦੋਂ ਕਾਂ ਜ਼ਿਆਦਾ ਜ਼ੋਰ ਦੀ ਠੁੰਗੇ ਮਾਰਨ ਲੱਗ ਪਿਆ ਤਾਂ ਉਹ ਆਖਣ ਲੱਗੀ-“ਉਏ ਕਾਵਾਂ, ਤੂੰ ਕਿਉਂ ਮੈਨੂੰ ਤੰਗ ਕਰ ਰਿਹਾ ਏਂ? ਮੈਂ ਤਾਂ ਇਕ ਸਿੱਧੀ-ਸਾਦੀ ਬੱਕਰੀ ਹਾਂ। ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਆਪਣੇ ਕੰਮ ਨਾਲ ਕੰਮ ਰੱਖਦੀ ਹਾਂ। ਫਿਰ ਵੀ ਤੂੰ ਮੈਨੂੰ ਬਿਨਾਂ ਕਿਸੇ ਕਾਰਨ ਦੇ ਠੁੰਗੇ ਮਾਰ ਰਿਹਾ ਏਂ। ਜੇਕਰ ਇੰਜ ਹੀ ਕਰਨਾ ਸੀ ਤਾਂ ਕਿਸੇ ਕੁੱਤੇ ਜਾਂ ਬਿੱਲੀ ਦੀ ਪਿੱਠ 'ਤੇ ਕਿਉਂ ਨਹੀਂ ਬਹਿ ਗਿਆ।''
“ਨੀਂ ਬੱਕਰੀਏ !
ਕਾਂ ਬੋਲਿਆ-
“ਮੈਂ ਮੂਰਖ ਨਹੀਂ ਹਾਂ,
ਮੈਂ ਜਾਣਦਾ ਹਾਂ ਕਿ ਜੇਕਰ ਮੈਂ ਬਿੱਲੀ,
ਕੁੱਤੇ ਜਾਂ ਕਿਸੇ ਹੋਰ ਜਾਨਵਰ ਦੀ ਪਿੱਠ 'ਤੇ ਬਹਿ ਕੇ ਨੂੰਗੇ ਮਾਰਾਂਗਾ ਤਾਂ ਉਹ ਮੈਨੂੰ ਖਾਣ ਨੂੰ ਪੈਣਗੇ ਅਤੇ ਮੈਂ ਜ਼ਖ਼ਮੀ ਹੋਏ ਬਿਨਾਂ ਨਹੀਂ ਰਹਿ ਸਕਾਂਗਾ। ਮੈਂ ਠੁੰਗੇ ਮਾਰਨ ਤੋਂ ਪਹਿਲਾਂ ਵੇਖ ਲੈਂਦਾ ਹਾਂ ਕਿ ਜਾਨਵਰ ਕਿੰਨਾ ਸਿੱਧਾ-ਸਾਦਾ ਅਤੇ ਸਾਉ ਹੈ। ਯਾਦ ਰੱਖੀਂ, ਕਿਰਤੀ ਦਾ ਇਕ ਨਿਯਮ ਹੈ ਕਿ ਜ਼ਾਲਮ ਸ਼ਰੀਫ਼ ਵਿਅਕਤੀਆਂ ਨੂੰ ਹੀ ਸਜ਼ਾਵਾਂ ਦੇਂਦਾ ਹੈ। ਇਹ ਕਹਿ ਕੇ ਕਾਂ ਉੱਡ ਗਿਆ।
0 Comments