ਬੁਰੀ ਸੰਗਤ ਦੀ ਸਜ਼ਾ
Buri Sangat di Saza
ਇਕ ਵਾਰ ਇਕ ਕਿਸਾਨ ਨੇ ਪੰਛੀਆਂ ਨੂੰ ਫੜਨ ਲਈ ਆਪਣੇ ਖੇਤ ਵਿਚ ਜਾਲ ਵਿਛਾ ਦਿੱਤਾ। ਜਾਲ ਵਿਚ ਬਹੁਤ ਸਾਰੇ ਪੰਛੀ ਫਸ ਗਏ। ਫਸੇ ਹੋਏ ਪੰਛੀਆਂ ਵਿਚ ਜੰਗਲੀ ਕਾਂ ਤਾਂ ਸਨ ਹੀ, ਵਿਚਾਰਾ ਇਕ ਕਬੂਤਰ ਵੀ ਫਸ ਗਿਆ ਸੀ।
ਉਹ ਵਿਚਾਰਾ ਲੱਗਾ ਕਿਸਾਨ ਦੇ ਤਰਲੇ ਕੱਢਣ-ਮਾਲਿਕ , ਤੁਸੀਂ ਇਨ੍ਹਾਂ ਕਾਵਾਂ ਦੇ ਨਾਲ ਮੈਨੂੰ ਕਿਉਂ ਫੜ ਲਿਆ! ਕ੍ਰਿਪਾ ਕਰਕੇ ਮੈਨੂੰ ਛੱਡ ਦਿਉ। ਤੁਸੀਂ ਤਾਂ ਜਾਣਦੇ ਹੀ ਹੋ ਕਿ ਮੈਂ ਇਕ ਸਿੱਧਾ-ਸਾਦਾ ਪੰਛੀ ਹਾਂ। ਮੈਂ ਸਮਝਦਾ ਹਾਂ ਕਿ ਤੁਸੀਂ ਵੀ ਆਪਣੇ ਸੱਚੇ ਦੋਸਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੋਗੇ।
“ਮੈਂ ਚੰਗੀ ਤਰ੍ਹਾਂ ਸਮਝਦਾ ਹਾਂ। ਕਿਸਾਨ ਬੋਲਿਆ-“ਮੈਂ ਜਾਣਦਾ ਹਾਂ ਕਿ ਤੂੰ ਕਿਸਾਨਾਂ ਦਾ ਨੁਕਸਾਨ ਨਹੀਂ ਕਰਦਾ। ਤੂੰ ਕਿਸਾਨਾਂ ਦਾ ਦੋਸਤ ਏਂ, ਪਰ ਤੈਨੂੰ ਇਕ ਗੱਲ ਨਹੀਂ ਭੁੱਲਣੀ ਚਾਹੀਦੀ। ਜੇਕਰ ਤੂੰ ਬੁਰੀ ਸੰਗਤ ਵਿਚ ਰਹੇਂਗਾ ਤਾਂ ਤੈਨੂੰ ਵੀ ਉਹਦੀ ਸਜ਼ਾ ਭੁਗਤਣੀ ਪਵੇਗੀ।
ਹੁਣ ਕਬੂਤਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ। ਪਰ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਸੀ।
ਸਿੱਟਾ : ਬੁਰੀ ਸੰਗਤ ਤੋਂ ਬਚਣਾ ਚਾਹੀਦਾ ਹੈ, ਇਸਦਾ ਫਲ ਵੀ ਬਰਾ ਹੁੰਦਾ ਹੈ।
0 Comments