ਬੀਤੀਆਂ ਘਟਨਾਵਾਂ ਤੋਂ ਸਬਕ
Bitiya Ghatnava to Sabak
ਇਕ ਵਾਰ ਇਕ ਭੇੜੀਆ ਕਿਸੇ ਜੰਗਲੀ ਕੁੱਤੇ ਨਾਲ ਲੜਦੇ ਵਕਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਹ ਏਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਾ ਸੀ ਕਿ ਉਹਦੇ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ। ਉਹ ਇਕ ਝਰਨੇ ਤੋਂ ਥੋੜੀ ਦੂਰ ਲੇਟਿਆ ਦਰਦ ਨਾਲ ਤੜਫ਼ ਰਿਹਾ ਸੀ। ਜਦੋਂ ਉਹ ਲੇਟਿਆ ਹੋਇਆ ਦਰਦ ਨਾਲ ਚੀਕ-ਚੀਕ ਕੇ ਆਪਣੇ ਜ਼ਖ਼ਮਾਂ ਨੂੰ ਚੱਟ ਰਿਹਾ ਸੀ ਅਤੇ ਜ਼ਖ਼ਮਾਂ ਉੱਤੇ ਮੰਡਰਾ ਰਹੀਆਂ ਮੱਖੀਆਂ ਨੂੰ ਹਟਾ ਰਿਹਾ ਸੀ ਤਾਂ ਉਧਰੋਂ ਇਕ ਮੇਮਣਾ ਲੰਘਿਆ। ਭੇੜੀਆ ਕਈ ਦਿਨਾਂ ਤੋਂ ਭੁੱਖਾ ਸੀ। ਉਹਦਾ ਸਰੀਰ ਸੁੱਕਦਾ ਜਾ ਰਿਹਾ ਸੀ। ਉਹਦੇ ਦਿਮਾਗ਼ ਵਿਚ ਇਕ ਵਿਚਾਰ ਆਇਆ ਅਤੇ ਉਹ ਮੇਮਣੇ ਨੂੰ ਕਹਿਣ ਲੱਗਾ-“ਮੇਰੇ ਪਿਆਰੇ ਦੋਸਤ , ਕੀ ਤੂੰ ਮੇਰੇ ਵਾਸਤੇ ਥੋੜਾ ਜਿਹਾ ਪਾਣੀ ਲਿਆ ਸਕਦਾ ਏਂ , ਤੇਰੀ ਬੜੀ ਮਿਹਰਬਾਨੀ ਹੋਵੇਗੀ। ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹਾਂ ਅਤੇ ਕਈ ਦਿਨਾਂ ਤੋਂ ਭੁੱਖਾ ਪਿਆਸਾ ਹਾਂ। ਜੇਕਰ ਮੈਨੂੰ ਪਾਣੀ ਮਿਲ ਜਾਵੇਗਾ ਤਾਂ ਭੋਜਨ ਦਾ ਪ੍ਰਬੰਧ ਮੈਂ ਖ਼ੁਦ ਕਰ ਲਵਾਂਗਾ।
ਤੁਸੀਂ ਠੀਕ ਆਖਦੇ ਹੋ ਮਾਨ ! ਮੇਮਣਾ ਕਹਿਣ ਲੱਗਾ-“ਜੇਕਰ ਮੈਂ ਤੁਹਾਡੇ ਵਾਸਤੇ ਥੋੜੇ ਜਿਹੇ ਪਾਣੀ ਦਾ ਬੰਦੋਬਸਤ ਕਰ ਦਿਆਂਗਾ ਤਾਂ ਤੁਸੀ ਮੇਰਾ ਸ਼ਿਕਾਰ ਕਰਕੇ ਖਾ ਜਾਓਗੇ । ਮੈਨੂੰ ਆਪਣੇ ਭਰਾ ਦੀ ਮੌਤ ਅਜੇ ਵੀ ਯਾਦ ਹੈ , ਜੀਹਨੂੰ ਤੁਹਾਡੇ ਹੀ ਇਕ ਭਰਾ ਨੇ ਉਹਨੂੰ ਇਹ ਕਹਿ ਕੇ ਖਾ ਲਿਆ ਸੀ ਕਿ ਉਹ ਪਹਾੜੀ ਨਦੀ ਦੇ ਹੇਠਾਂ ਖਲੋਤਾ ਉਸ ਭੇੜੀਏ ਦਾ ਪਾਣੀ ਗੰਦਾ ਕਰ ਰਿਹਾ ਸੀ। ਜਦਕਿ ਸੱਚਾਈ ਇਹ ਸੀ ਕਿ ਭੇੜੀਆ ਉਪਰੋਂ ਪਾਣੀ ਪੀ ਰਿਹਾ ਸੀ ਅਤੇ ਵਿਚਾਰਾ ਮੇਮਣਾ ਥੱਲੇ ਖਲੋਤਾ ਸੀ। ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਡੇ ਵਾਸਤੇ ਪਾਣੀ ਨਹੀਂ ਲਿਆ ਸਕਦਾ। ਆਪਣੀ ਬਦਕਿਸਮਤੀ ਦਾ ਮੁਕਾਬਲਾ ਤੁਸੀਂ ਖ਼ੁਦ ਕਰੋ । ਇਸ ਵਾਰ ਤੁਹਾਡੀ ਵਾਰੀ ਹੈ। ਇਹ ਕਹਿ ਕੇ ਮੇਮਣਾ ਇਕ ਪਾਸੇ ਚਲਾ ਗਿਆ |
0 Comments