ਭਵਿੱਖ ਦੱਸਣ ਵਾਲੇ ਦਾ ਭਵਿੱਖ
Bhavikh dasan wale da Bhavikh
ਬੀਜਾਪੁਰ ਦੇ ਸੁਲਤਾਨ ਨੂੰ ਪਤਾ ਲੱਗਾ ਕਿ ਉਹਦਾ ਭੇਜਿਆ ਹੋਇਆ ਜਸੂਸ ਤੇਨਾਲੀਰਾਮ ਦੀ ਸੂਝ-ਬੂਝ ਕਾਰਨ ਫੜ ਲਿਆ ਗਿਆ ਹੈ ਅਤੇ ਉਹਨੂੰ ਮਾਰ ਦਿੱਤਾ ਗਿਆ ਹੈ।ਉਹਨੂੰ ਇਹ ਵੀ ਪਤਾ ਲੱਗਾ ਕਿ ਵਿਜੇਨਗਰ ਦੇ ਰਾਜਾ ਕ੍ਰਿਸ਼ਨਦੇਵ ਰਾਇ ਬੀਜਾਪੁਰ 'ਤੇ ਹਮਲਾ ਕਰਨ ਦੀ ਤਿਆਰ ਕਰ ਰਹੇ ਹਨ।
ਇਹ ਸੁਣ ਕੇ ਸੁਲਤਾਨ ਘਬਰਾ ਗਿਆ। ਉਹ ਜਾਣਦਾ ਸੀ ਕਿ ਵਿਜੇ ਨਗਰ ਦੇ ਕੁਸ਼ਲ ਸੈਨਾਪਤੀ ਦੀ ਅਗਵਾਈ ਉਥੋਂ ਦੀ ਸੈਨਾ ਜ਼ਰੂਰ ਜਿੱਤ ਜਾਵੇਗੀ। ਅਖ਼ੀਰ ਉਹਨੇ ਇਕ ਚਾਲ ਚੱਲੀ।ਉਹਨੇ ਵਿਜੇ ਨਗਰ ਦੇ ਰਾਜ ਜੋਤਸ਼ੀਆਂ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਦੇ ਕੇ ਆਪਣੇ ਨਾਲ ਮਿਲਾ ਲਿਆ ਅਤੇ ਆਖਿਆ ਕਿ ਉਹ ਇਹ ਭਵਿੱਖਬਾਣੀ ਕਰਨ ਕਿ ਜੇਕਰ ਰਾਜੇ ਨੇ ਇਕ ਸਾਲ ਤੋਂ ਪਹਿਲਾਂ ਤੁੰਗ ਭਦਰਾ ਨਦੀ ਪਾਰ ਕੀਤੀ ਤਾਂ ਉਹਦੀ ਮੌਤ ਹੋ ਜਾਵੇਗੀ।
ਤੁੰਗਭਦਰਾ ਨਦੀ ਦੋਵੇਂ ਰਾਜਾਂ ਦੇ ਦਰਮਿਆਨ ਸੀ। ਨਦੀ ਪਾਰ ਕੀਤੇ ਬਿਨਾਂ ਹਮਲਾ ਸੰਭਵ ਨਹੀਂ ਸੀ। ਅਖ਼ੀਰ ਜੋਤਸ਼ੀਆਂ ਨੇ ਇਕ ਲੱਖ ਰੁਪਏ ਲੈ ਕੇ ਭਵਿੱਖਵਾਣੀ ਕਰ ਦਿੱਤੀ।
ਰਾਜੇ ਨੇ ਸੁਣਿਆ ਅਤੇ ਹੱਸ ਪਿਆ-ਮੈਂ ਨਹੀਂ ਮੰਨਦਾ ਕਿ ਇਸ ਵਕਤ ਹਮਲਾ ਕਰਨ ਨਾਲ ਕੋਈ ਖ਼ਤਰਾ ਪੈਦਾ ਹੋ ਸਕਦਾ ਹੈ ।
ਦਰਬਾਰੀਆਂ ਅਤੇ ਸੈਨਾਪਤੀ ਨੂੰ ਵੀ ਰਾਜ ਅਤੇ ਪਰਜਾ ਦੀ ਚਿੰਤਾ ਸੀ। ਉਨ੍ਹਾਂ ਨੇ ਵੀ ਮਹਾਰਾਜ ਨੂੰ ਮਨਾ ਕਰ ਦਿੱਤਾ। ਮਹਾਰਾਜ ਨੇ ਹੁਣ ਆਪਣੀ ਸਮੱਸਿਆ ਤੇਨਾਲੀਰਾਮ ਨੂ ਦੱਸੀ।
“ਮੈਂ ਬੀਜਾਪੁਰ ’ਤੇ ਹੁਣੇ ਹਮਲਾ ਕਰਨਾ ਚਾਹੁੰਦਾ ਹਾਂ, ਪਰ ਰਾਣੀਆਂ ਅਤੇ ਦਰਬਾਰੀਆਂ ਨੂੰ ਵੀ ਨਰਾਜ਼ ਨਹੀਂ ਕਰ ਸਕਦਾ।
ਤੇਨਾਲੀਰਾਮ ਵੀ ਇਹੋ ਚਾਹੁੰਦਾ ਸੀ। ਆਖ਼ਿਰਕਾਰ ਉਹਨੇ ਆਖਿਆ“ਹਰੇਕ ਭਵਿੱਖਬਾਣੀ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਮਹਾਰਾਜ।
“ਮੈਂ ਚਾਹੁੰਦਾ ਹਾਂ ਕਿ ਕੋਈ ਇਸ ਜੋਤਸ਼ੀਦੀ ਭਵਿੱਖਬਾਣੀ ਨੂੰ ਗ਼ਲਤ ਸਾਬਤ ਕਰ ਦੇਵੇ। ਜੇਕਰ ਕੋਈ ਅਜਿਹਾ ਕਰ ਦੇਵੇ ਤਾਂ ਮੈਂ ਉਹਨੂੰ ਦਹਜ਼ਾਰ ਸੋਨੇ ਦੀਆਂ ਮੋਹਰਾਂ ਦਿਆਂਗਾ। ਰਾਜਾ ਨੇ ਆਖਿਆ।
“ਇਹ ਕੰਮ ਤੁਸੀਂ ਮੇਰੇ ਤੇ ਛੱਡ ਦਿਉ ਮਹਾਰਾਜ, ਪਰਇਕ ਸ਼ਰਤ ਹੈ। ਜੋਤਸ਼ੀ ਦੇ ਝੂਠ ਨੂੰ ਸਾਬਤ ਕਰਨ ਲਈ ਜੇਕਰ ਉਹਨੂੰ ਕੋਈ ਸਜ਼ਾ ਦੇਣੀ ਪਈ ਤਾਂ ਤੁਸੀਂ ਮੈਨੂੰ ਰੋਕੋਗੇ ਨਹੀਂ ।
“ਜੇਕਰ ਉਹ ਝੂਠ ਬੋਲ ਰਿਹਾ ਹੈ ਤਾਂ ਤੂੰ ਉਹਨੂੰ ਮੌਤ ਦੀ ਸਜ਼ਾ ਵੀ ਦੇ ਸਕਦਾ ਏਂ।” ਰਾਜਾ ਨੇ ਆਖਿਆ।
ਤੇਨਾਲੀਰਾਮ ਨੇ ਆਪਣੇ ਮਿੱਤਰ ਸੈਨਾਪਤੀ ਨਾਲ ਮਿਲ ਕੇ ਇਕ ਤਰਕੀਬ ਬਣਾਈ। ਅਗਲੇ ਦਿਨ ਤੇਨਾਲੀਰਾਮ ਨੇ ਰਾਜੇ ਦੇ ਸਾਹਮਣੇ ਜੋਤਸ਼ੀ ਨੂੰ ਪੁੱਛਿਆ-“ਜੋਤਸ਼ੀ ਜੀ, ਕੀ ਤੁਹਾਡੀਆਂ ਸਾਰੀਆਂ ਭਵਿੱਖਬਾਣੀਆਂ ਹਮੇਸ਼ਾ ਸੱਚੀਆਂ ਸਾਬਤ ਹੁੰਦੀਆਂ ਹਨ।
ਇਹਦੇ ਵਿਚ ਕੋਈ ਸ਼ੱਕ ਹੈ ? ਜੋਤਸ਼ੀ ਨੇ ਆਖਿਆ-“ਜੇਕਰ ਮੇਰੀ ਇਕ ਵੀ ਭਵਿੱਖਬਾਣੀ ਝੂਠ ਸਾਬਤ ਕਰ ਦਿਉ ਤਾਂ ਮੈਂ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ।”
ਫਿਰ ਤਾਂ ਤੁਹਾਡੇ ਵਰਗੇ ਜੋਤਸ਼ੀਆਂ ਨੂੰ ਹਾਸਿਲ ਕਰਕੇ ਸਾਡਾ ਦੇਸ਼ ਧੰਨ ਹੈ। ਕੀ ਮੈਂ ਜਾਣ ਸਕਦਾ ਹਾਂ ਕਿ ਇਸ ਵਕਤ ਤੁਹਾਡੀ ਉਮਰ ਕਿੰਨੀ ਹੈ ਅਤੇ ਤੁਸੀਂ ਹੋਰ ਕਿੰਨੇ ਸਾਲ ਜੀਓਗੇ।’’ ਤੇਨਾਲੀਰਾਮ ਨੇ ਆਖਿਆ।
“ਇਸ ਵਕਤ ਮੇਰੀ ਉਮਰ 44 ਸਾਲ ਹੈ। ਅਜੇ ਮੈਂ 30 ਸਾਲ ਹੋਰ ਜੀਉਣਾ ਹੈ। ਹੱਥ ਦੀਆਂ ਲਕੀਰਾਂ ਮੁਤਾਬਕ ਮੇਰੀ ਮੌਤ 74 ਸਾਲ ਦੀ ਉਮਰ ਵਿਚ ਹੋਵੇਗੀ। ਇਹਦੇ ਵਿਚ ਇਕ ਪਲ ਦਾ ਵੀ ਅੱਗਾ-ਪਿੱਛਾ ਨਹੀਂ ਹੋ ਸਕਦਾ। ਜੋਤਸ਼ੀ ਨੇ ਆਖਿਆ।
ਅਚਾਨਕ ਸੈਨਾਪਤੀ ਦੀ ਤਲਵਾਰ ਚਮਕੀ ਅਤੇ ਜੋਤਸ਼ੀ ਦਾ ਸਿਰ ਧੜ ਤੋਂ ਅਲੱਗ ਹੋ ਕੇ ਧਰਤੀ 'ਤੇ ਡਿੱਗ ਪਿਆ ।
ਤੇਨਾਲੀਰਾਮ ਨੇ ਆਖਿਆ-ਆਖ਼ਿਰਕਾਰ ਜੋਤਸ਼ੀ ਦੀ ਭਵਿੱਖਬਾਣੀ ਗਲਤ ਸਾਬਤ ਹੋਈ। ਬੁਰਾ ਸੋਚਣ ਵਾਲੇ ਦਾ ਨਤੀਜਾ ਬੁਰਾ ਹੀ ਹੁੰਦਾ ਹੈ। ਮੈਂ ਜਾਣਦਾ ਹਾਂ ਕਿ ਇਹ ਆਦਮੀ ਬੇਈਮਾਨ ਹੈ। ਦੁਜਿਆਂ ਦੀ ਕਿਸਮਤ ਦੱਸਣ ਵਾਲਾ ਆਪਣੀ ਹੀ ਕਿਸਮਤ ਪੜਨ ਵਿਚ ਅਸਫ਼ਲ ਰਿਹਾ।
ਬਾਅਦ ਵਿਚ ਜੋਤਸ਼ੀ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਦੁਸ਼ਮਣ ਦੇ ਕਈ ਖ਼ਤ ਉਨ੍ਹਾਂ ਨੂੰ ਉਥੋਂ ਲੱਭੇ, ਜਿਨ੍ਹਾਂ ਤੋਂ ਜੋਤਸ਼ੀ ਦੀ ਆਪਣੇ ਦੇਸ਼ ਤਿ ਗੱਦਾਰੀ ਸਾਬਤ ਹੁੰਦੀ ਸੀ। ਸਾਰਿਆਂ ਨੇ ਤੇਨਾਲੀਰਾਮ ਦੀ ਤਾਰੀਫ਼ ਕੀਤੀ।
ਰਾਜੇ ਨੇ ਤੇਨਾਲੀਰਾਮ ਨੂੰ ਇਨਾਮ ਵਜੋਂ ਦਸ ਹਜ਼ਾਰ ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਬੀਜਾਪੁਰ ’ਤੇ ਹਮਲਾ ਕਰਕੇ ਉਹਨੂੰ ਜਿੱਤ ਲਿਆ। ਉਸ ਤੋਂ ਬਾਅਦ ਬੀਜਾਪੁਰ ਅਤੇ ਗੁਲਬਰਗਾ ’ਤੇ ਵੀ ਉਨ੍ਹਾਂ ਨੇ ਕਬਜ਼ਾ ਕਰ ਲਿਆ।ਜਿੱਤ ਤੋਂ ਬਾਅਦ ਰਾਜਾਵਾਪਸ ਆਇਆ ਤੇ ਕਹਿਣ ਲੱਗਾ-“ਇਹ ਸਭ ਕੁਝ ਤੇਨਾਲੀਰਾਮ ਦੀ ਅਕਲਮੰਦੀ ਕਰਕੇ ਹੀ ਹੋ ਸਕਿਆ ਹੈ।
ਉਨ੍ਹਾਂ ਨੇ ਤੇਨਾਲੀਰਾਮ ਨੂੰ ਇਕ ਹੋਰ ਥਾਲੀ ਭਰ ਕੇ ਸੋਨੇ ਦੀਆਂ ਮੋਹਰਾਂ ਦਿੱਤੀਆਂ।
0 Comments